ਮਲੇਰਕੋਟਲਾ ਦੇ ਨੇੜਲੇ ਪਿੰਡ ਖਾਨਪੁਰ ਵਿਖੇ ਗੁਰੂ ਹਰਗੋਬਿੰਦ ਸਾਹਿਬ ਅਤੇ ਸੰਤ ਸਿਉੜੇ ਵਾਲਿਆਂ ਦੀ ਯਾਦ ਵਿੱਚ ਸਮਾਗਮ ਕਰਵਾਇਆ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 29 ਜੂਨ 2024 - ਇਥੋਂ ਨੇੜਲੇ ਪਿੰਡ ਖਾਨਪੁਰ ਵਿਖੇ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਨਗਰ ਨਿਵਾਸੀਆਂ ਅਤੇ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸਹਿਯੋਗ ਸਦਕਾ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਤੇ ਸੰਤ ਬਾਬਾ ਬਲਵੰਤ ਸਿੰਘ ਸਿਉੜੇ ਵਾਲਿਆਂ ਦੀ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਗੁਰਮੁਖ ਸਿੰਘ ਖ਼ਾਨਪੁਰ ਨੇ ਦੱਸਿਆ ਕਿ ਗੁਰੂ ਘਰ ਦੇ ਮੁੱਖ ਗ੍ਰੰਥੀ ਸਾਹਿਬ ਦਲਜੀਤ ਸਿੰਘ ਬਰਾਗੀ ਦੀ ਅਗਵਾਈ ਹੇਠ 16 ਦਿਨ ਇਹ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸੱਤ ਪਰਿਵਾਰਾਂ ਵੱਲੋਂ ਪ੍ਰਕਾਸ਼ ਕਰਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਚਲਦੇ ਧਾਰਮਿਕ ਸਮਾਗਮ ਦੌਰਾਨ ਬਾਬਾ ਗੁਲਜਾਰ ਸਿੰਘ ਧਨੋ, ਬਾਬਾ ਸੁਖਪਾਲ ਸਿੰਘ ਖਾਲਸਾ ਦਰੋਗੇਵਾਲ, ਬਾਬਾ ਗੁਰਮੁਖ ਸਿੰਘ ਆਦਮਵਾਲ ਵੱਲੋਂ ਰਾਤ ਦੇ ਦੀਵਾਨ ਸਜਾਏ ਗਏ ,ਜਿਸ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਤੇ ਨਗਰ ਨਿਵਾਸੀਆਂ ਵੱਲੋਂ ਹਾਜ਼ਰੀ ਭਰੀ ਗਈ। ਵਿਸ਼ਵ ਪ੍ਰਸਿੱਧ ਢਾਡੀ ਜੱਥਾ ਜਸਵੀਰ ਸਿੰਘ ਦੌਲਤਪੁਰ ਵਾਲਿਆਂ ਵੱਲੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਤੇ ਜੋਸ਼ੀਲੀਆਂ ਵਾਰਾਂ ਅਤੇ ਇਤਿਹਾਸ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਸੁਖਬੀਰ ਸਿੰਘ ਫਲੌਂਂਡ ਕਲਾਂ ਵੱਲੋਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ। ਧਾਰਮਿਕ ਸਮਾਗਮ ਦੀ ਸੰਪੂਰਨਤਾ ਦੀ ਅਰਦਾਸ ਉਪਰੰਤ ਆਈਆਂ ਸ਼ਖਸ਼ੀਅਤਾਂ ਦਾ ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਵੱਲੋਂ ਲੋਈਆਂ ਅਤੇ ਸਿਰਪਾਉ ਨਾਲ ਸਨਮਾਨ ਕੀਤਾ। ਗਿਆ। ਇਸ ਮੌਕੇ ਪ੍ਰਧਾਨ ਗੁਰਸੇਵਕ ਸਿੰਘ ਮਹਿਲ ਖਜਾਨਚੀ ਏਐਸਆਈ ਜਗਦੀਪ ਸਿੰਘ ਨਹਿਲ ,ਸਾਬਕਾ ਸਰਪੰਚ ਗੁਰਮੁਖ ਸਿੰਘ ਖਾਨਪੁਰ ਪੀਏ ਵਿਧਾਇਕ ਮਲੇਰਕੋਟਲਾ , ਬਾਬਾ ਸ਼ਿੰਗਾਰਾ ਸਿੰਘ, ਨਾਇਬ ਸਿੰਘ ਏਐਸਆਈ ,ਫੌਜੀ ਜਸਪਾਲ ਸਿੰਘ, ਜਸਵੀਰ ਸਿੰਘ ਜੋਸ਼ ,ਸੰਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਦੇ ਪਤਵੰਤੇ ਮੌਜੂਦ ਸਨ।