ਦੋ ਤੇਰੀਆਂ ਦੋ ਮੇਰੀਆਂ -ਹਾਸ ਪੰਘੂੜਾ ਪੁੱਠਾ -ਵਿਅੰਗ - Amarjit ਟਾਂਡਾ
ਵਿਆਹ ਦੇ ਸ਼ਕਰਪਾਰੇ ਤੇ ਜਲੇਬੀਆਂ ਜਿਨ੍ਹਾਂ ਖਾਧੀਆਂ- ਅਮਰਜੀਤ ਟਾਂਡਾ
ਜ਼ਿੰਦਗੀ ਦੀ ਕਹਾਣੀ ਵੀ ਰੁੱਖੀ ਮਿੱਸੀ ਰੋਟੀ ਵਰਗੀ ਸਵਾਦਲੀ ਹੈ।
ਘੱਟ ਵੱਧ ਨਮਕ ਕਦੇ ਪੈ ਹੀ ਜਾਂਦਾ ਹੈ ਰੋਟੀ ਕਦੇ ਸੜ ਹੀ ਜਾਂਦੀ ਹੈ।
ਵੇਲਣੇ ਕਿਤੇ ਜੈਵਲਿਨ ਥਰੋਅ ਵੀ ਬਣਦੇ ਹਨ।
ਹਰਮਨਪ੍ਰੀਤ ਤਾਂਹੀ ਬਾਲ ਹਿਟ ਵਧੀਆ ਕਰਦੀ ਹੈ ਤੇ ਕੈਚ ਵੀ ਵਧੀਆ ਫੜਦੀ ਹੈ।
ਸ਼ਾਇਦ ਇਸੇ ਤਰ੍ਹਾਂ ਹੀ ਕਪਿਲ ਸਚਿਨ ਧੋਨੀ ਤੇ ਕੋਹਲੀ ਵਰਗੇ ਬਾਲ ਹਿਟ ਕਰਨਾ ਸਿੱਖੇ ਹੋਣਗੇ।
ਤੇ ਇਹ ਸਭ ਕੁਝ ਹਰ ਘਰ ਹਰ ਕੰਧ ਓਲ੍ਹੇ ਕਦੇ ਵੀ ਧੀਮੀ ਗਤੀ ਵਿੱਚ ਨਹੀਂ ਹੋਇਆ। ਜਾਣੀ ਨਿੱਤ ਹੋ ਰਿਹਾ ਹੈ ਇਹ ਖੜਕਾ ਦੜਕਾ। ਜੰਗ ਇਜ਼ਰਾਇਲ ਦਾ।
ਦੇਸ਼ ਤਾਂ ਸ਼ਾਇਦ ਥੱਕ ਜਾਣ ਲੜਦੇ ਲੜਦੇ ਇਹ ਫੌਜਾਂ ਨਹੀਂ ਥੱਕਦੀਆਂ।
ਤੇ ਨਾ ਹੀ ਇਹ ਕਿਸੇ ਟਰੇ ਟਰੰਪ ਦੀ ਸੁਣਦੀਆਂ ਹਨ।
ਅਣਥੱਕ ਹੁੰਦੀਆਂ ਨੇ ਇਹ ਝਾਂਸੀ ਦੀਆਂ ਰਾਣੀਆਂ।
ਮੱਲੋਮੱਲੀ ਨਿੱਕੀਆਂ ਨਿੱਕੀਆਂ ਗੱਲਾਂ ਤੇ ਹੀ ਮਿਜ਼ਾਈਲਾਂ ਛੱਡਣ ਲੱਗ ਜਾਂਦੀਆਂ ਹਨ।
ਸੱਭਿਆਚਾਰ ਕਿਸੇ ਵੀ ਦੇਸ਼ ਦਾ ਹੋਵੇ ਸਾਰੇ ਖੁੱਲ ਕੇ ਹੱਸਦੇ ਨੱਚਦੇ ਫ਼ਸਦੇ ਹਨ, ਜਾਣੀ ਕਿ ਜੁੰਡੋ ਜੰਡੀ।
ਮੈਂ ਆਪ ਅੰਗਰੇਜ਼ ਜੋੜੇ ਵੀ ਬਹੁਤ ਦੇਖੇ ਹਨ ਪੰਜਾਬੀਆਂ ਵਾਂਗੂੰ ਨਾਖੁਸ਼ ਤੇ ਝੱਗੇ ਪਾੜੂ ਜੰਗ ਦੇ ਮੈਦਾਨਾ ਵਿੱਚ ਲਹੂ ਲੁਹਾਣ।
ਜ਼ਿੰਦਗੀ ਦੇ 45-50 ਸਾਲ ਦੇ ਸਾਥ ਨੂੰ ਵੇਖਕੇ ਕਈ ਵਾਰੀ ਲੱਗਦਾ ਹੈ ਕਿ ਇਹ ਸਫਰ ਕਦੇ ਖਤਮ ਨਹੀਂ ਹੁੰਦਾ, ਪਰ ਅਮਲੀ ਹਕੀਕਤ ਇਹ ਹੈ ਕਿ ਇਸ ਸਾਲਾਮਤੀ ਸਫਰ ਵਿੱਚ ਵੀ ਕਈ ਮਜ਼ੇਦਾਰ ਪਲ ਹੁੰਦੇ ਨੇ, ਜਿਵੇਂ ਕਿ ਕਦੇ ਕਦੇ ਵਿਆਹ ਦੀਆਂ ਗੰਢਾਂ ਤੇ ਛਿੱਜੇ-ਪੁੰਝੜੇ, ਬੰਦਾ ਹੱਸਦਾ ਹੱਸਦਾ ਆਪਣੀਆਂ ਹੀ ਗੱਲਾਂ ਖੁਰਚੀ ਜਾਂਦਾ ਹੈ ।
ਇੰਨੇ ਚਿਰ ਬਾਅਦ ਵੀ ਸੱਚ ਨਹੀਂ ਬੋਲਦੇ ਲੋਕ ਕੇਕ ਬੱਚਿਆਂ ਦੇ ਕਹੇ ਜਾਂ ਬੱਚੇ ਮੰਗਾਉਂਦੇ ਹਨ ਮੋਮਬੱਤੀ ਦੀ
ਤਾਂ ਗੱਲ ਹੀ ਛੱਡੋ
ਜਿੰਦਗੀ ਇੱਕ ਰਹਸਯਮਈ ਹੱਸਣ ਵਾਲੀ ਖੇਡ ਹੈ, ਜਿੱਥੇ ਮੁਹੱਬਤ ਦੀ ਕਿਸ਼ਤ ਮਾਰੀ ਜਾਂਦੀ ਹੈ।
ਵਿਆਹ ਦੀਆਂ ਚੜ੍ਹਦੀਆਂ-ਉਤਰਦੀਆਂ ਗੱਲਾਂ ਨੂੰ ਲੈ ਕੇ ਕਹੀ ਜਾ ਸਕਦੀ ਹੈ ਕਿ ਇਹ ਉਹ ਮੁਕਾਬਲਾ ਹੈ ਜਿਸ 'ਚ ਜਿੱਤ ਜਾਂ ਹਾਰ ਕਦਰਦਾਨੀ ਵਾਲੀ ਗੱਲ ਨਹੀਂ, ਸਿਰਫ਼ ਕੁਝ ਹੱਸਣੇ ਵਾਲੇ ਮੋਮੈਂਟ ਹੁੰਦੇ ਨੇ।
ਕਦੇ ਕਦੇ ਲੱਗਦਾ ਹੈ ਕਿ ਇਹ ਪੁਰਾਣੀਆਂ ਦੋਸਤੀਆਂ ਵੀ ਕਿਵੇਂ ਸੱਚੀਆਂ ਹੁੰਦੀਆਂ ਹਨ — ਜਿਵੇਂ ਗੰਢ ਮੋਹ ਲੱਗੀ ਹੋਵੇ। ਗਲਾਂ ਗੱਲਾਂ ਵਿੱਚ ਹੀ ਲੁਕੀਆਂ ਹੁੰਦੀਆਂ ਨੇ ਉਹ ਮਿੱਠੀਆਂ ਅਤੇ ਕਮੀਨੀਆਂ, ਜਿਨ੍ਹਾਂ ਤੋਂ ਹੱਸਕੇ ਮੁੱਢੇ ਮੁੱਕ ਜਾਂਦੇ ਹਨ, ਪੂਣੀਆਂ ਖਿਲਰ ਜਾਂਦੀਆਂ ਹਨ, ਭੁੱਖਾ ਮਰ ਜਾਂਦੀਆਂ ਹਨ, ਤੇ ਦੁੱਖ ਆਪਣੇ ਆਪ ਹੀ ਸਹੇੜੇ ਜਾਂਦੇ ਹਨ ਛੁੱਟੀਆਂ ਵਿੱਚ ਵਿਹਲੇ ਸਮੇਂ।
ਇਨ੍ਹਾਂ ਮਜ਼ੇਦਾਰ ਮੋਮੈਂਟਾਂ ਨਾਲ ਵਿਆਹ ਦਾ ਸਿਹਰਾ ਫੁਲਕਾਰੀ ਕਲੀਰਾ ਕੰਗਣੇ ਵਾਲਾ ਥਾਲ ਕਦੇ ਕਦੇ ਤਰਬਕ ਕੇ ਕੰਬਣ ਲੱਗ ਜਾਂਦਾ ਹੈ, ਪਰ ਹੱਸ ਹੱਸ ਵੀ ਮਨ ਖੁਸ਼ ਹੋ ਜਾਂਦਾ ਹੈ।
ਅਤੇ ਇਹ ਵੀ ਸਚ ਹੈ, ਕਿ ਕਈ ਵਾਰੀ ਇਹ ਸਰਲਤਾ ਹੀ ਸਾਰੇ ਫ਼ਰਕਾਂ ਨੂੰ ਖਤਮ ਕਰਦੀ ਹੈ — ਜਿਵੇਂ ਕਿਸੇ ਕੂੜੇ ਦੇ ਥੈਲੇ ਨੂੰ, ਰੱਦੀ ਫ਼ਿਕਰ ਹੀ ਮਿਟਾ ਦਿੰਦੀ ਹੈ।
ਕਹਿੰਦੇ ਹਨ ਕਿ ਹੱਸਦਿਆਂ ਦੇ ਹੀ ਘਰ ਵਸਦੇ ਹਨ।
ਪਰ ਮੈਨੂੰ ਤਾਂ ਕਦੇ ਕੋਈ ਘਰ ਹੱਸਦਾ ਦਿਸਿਆ ਨਹੀਂ ਪਰ ਫਿਰ ਵੀ ਵਸੀ ਜਾਂਦੇ ਹਨ।
ਇਹ ਸ਼ਾਇਦ ਵਿਆਹ ਦਾ ਰੋਣਾ ਤੇ ਚੰਗੀ ਤਰ੍ਹਾਂ ਮਲ ਮਲ ਕੇ ਧੋਣਾ ਸਾਡੇ ਪੰਜਾਬੀਆਂ ਭਾਰਤੀਆਂ ਦੇ ਹੀ ਪੱਲੇ ਪਿਆ ਹੈ।
ਹੱਸਦੇ ਹੋਏ ਲੱਗਦਾ ਹੈ, ਜਿਵੇਂ ਖੁਸ਼ੀਆਂ ਦੀ ਹਵਾ ਵਿੱਚ ਰੰਗ ਬਰੰਗਾ ਯਾਰਾਂ ਦੀ ਯਾਰੀ ਵਰਗਾ ਕੋਈ ਪਲ ਆ ਗਿਆ ਹੋਵੇ।
ਹਰ ਘਰ ਵਿੱਚ ਸਾਂਝੇ ਹੀ ਡਾਇਲਾਗ ਬੋਲੇ ਜਾਂਦੇ ਹਨ , ਮੇਰੀ ਤਾਂ ਜ਼ਿੰਦਗੀ ਹੀ ਖਰਾਬ ਹੋ ਗਈ .
ਮੈਂ ਤਾਂ ਉਸ ਵੇਲੇ ਨੂੰ ਪਛਤਾਉਂਦੀ ਜਦੋਂ ਮੈਂ ਨਾਲ ਤੁਰ ਪਈ ਸੀ.
ਮੈਂ ਤਾਂ ਉਸ ਵਿਚੋਲੇ ਨੂੰ ਲੱਭਦੀ ਫਿਰਦੀ ਹਾਂ ਜਿਹਨੇ ਮੇਰੀ ਬੇੜੀ ਵਿੱਚ ਵੱਟੇ ਪਾਏ।
ਮੈਂ ਤਾਂ ਕਹਿੰਦੀ ਮਰ ਜਾਵੇ ਉਹ ਵਿਚੋਲਾ।
ਮੈਨੂੰ ਤਾਂ ਕਿਸੇ ਨੇ ਸੱਚ ਨਾ ਦੱਸਿਆ . ਮੇਰੇ ਤਾਂ ਕਰਮ ਹੀ ਫੁੱਟ ਗਏ .
ਮੈਨੂੰ ਤਾਂ ਪਤਾ ਨਹੀਂ ਸੀ ਇਨਾਂ ਨਿਕੰਮਾ ਬੰਦਾ ਪੱਲੇ ਪੈਣਾ ਹੈ.
ਸਾਰੀਆਂ ਰੋਜ਼ ਹੀ ਕਹਿੰਦੀਆਂ ਹਨ -ਮੈਂ ਇਹਨੂੰ ਝੁਡੂ ਨੂੰ ਛੱਡ ਕੇ ਚਲੀ ਜਾਣਾ ਹੈ ਪੇਕਿਆਂ ਨੂੰ ਪਰ ਜਾਂਦੀ ਕੋਈ ਵੀ ਨਹੀਂ .
ਸਟੇਸ਼ਨ ਤੇ ਛੱਡਣ ਗਏ ਘਰ ਵਾਲੇ ਖੁਸ਼ ਕਿਉਂ ਹੁੰਦੇ ਹਨ ਜੇ ਕੋਈ ਪੁੱਛੇ ਤਾਂ ਕਹਿਣਗੇ -ਲੜਾਈ ਨੂੰ ਘਰੋਂ ਕੱਢਣ ਆਇਆਂ, ਛੱਡਣ ਆਇਆਂ ਗੱਡੀ ਚਾੜ੍ਹਨ ਆਇਆਂ।
ਗੱਡੀ ਨੂੰ ਉਡੀਕਦਾਂ ਕਿ ਕਿਤੇ ਇਹ ਫਿਰ ਨਾ ਇਰਾਦਾ ਬਦਲ ਲਵੇ, ਤਾਂ ਖੜਾਂ ਉਡੀਕਦਾ। ਚਾੜ ਕੇ ਪੂਰੀ ਤਸੱਲੀ ਕਰਕੇ ਜਾਊਂ।
ਇੱਕ ਦਿਨ ਮੈਂ ਕਿਸੇ ਦੇ ਘਰ ਚਲਿਆ ਗਿਆ, ਘੰਟੀ ਵਜਾਈ-ਉਹਨਾਂ ਚਿਰ ਬਾਅਦ-ਦਰਵਾਜ਼ਾ ਖੋਲਿਆ
ਪਰ ਉਹਨਾਂ ਨੇ ਸੀ਼ਸੇ ਵਿੱਚੋਂ ਦੇਖ ਲਿਆ ਤੇ ਅੰਦਰ ਇੱਕ ਦੂਸਰੇ ਨੂੰ ਕਹਿਣ ਲੱਗੇ
ਡਾਕਟਰ ਸਾਹਿਬ ਖੜੇ ਨੇ ਬਾਹਰ, ਤੇ ਮੈਂ ਸੀਜ਼ ਫਾਇਰ ਸੁਣਿਆ
ਹਾਂ ਬਈ ਸੁਣਾਓ ਕੀ ਹਾਲ ਚਾਲ ਹੈ ਤੁਹਾਡਾ, ਬੜੇ ਗਰਮੋ ਗਰਮੀ ਹੋਏ ਫਿਰਦੇ ਹੋ
ਬੱਸ ਜੀ- ਕੰਮ ਹੀ ਬੜਾ ਹੁੰਦਾ ਹੈ ਛੁੱਟੀ ਵਾਲੇ ਦਿਨ ਉਹ ਨਿਬੇੜ ਰਹੇ ਸੀ
ਮੈਂ ਕਿਹਾ ਮੈਨੂੰ ਤਾਂ ਖੜਕਾ ਦੜਕਾ ਵੀ ਸੁਣਿਆ ਸੀ
ਤੇ ਉਹ ਦੋਨੋਂ ਹੀ ਮੁਸਕਰਾਉਣ ਲੱਗ ਪਏ।
ਦੁੱਖ ਤੇ ਮਨ ਵਿੱਚ ਉਥਲ-ਪੁਥਲ ਕਰਦੇ ਜਜ਼ਬਾਤਾਂ ਨੂੰ ਹੀ ਜ਼ਿੰਦਗੀ ਕਹਿੰਦੇ ਹਨ ਵਿਅੰਗਮਈ ਅਤੇ ਆਤਮਕ ਰੂਪ ਵਿੱਚ ਬਿਆਨ ਰਹਿੰਦੀ ਹੈ ਜ਼ਿੰਦਗੀ , ਜੋ ਜੀਵਨ ਦੀਆਂ ਕਠਿਨਾਈਆਂ ਅਤੇ ਤਕਲੀਫਾਂ ਨੂੰ ਸਮਝਣ ਵਿੱਚ ਮਦਦਗਾਰ ਬਣਾਉਂਦੀ ਹੈ।
ਇਸ ਦੁਖ-ਭਰੇ ਸਫ਼ਰ ਵਿੱਚ ਵੀ ਇਹ ਗੱਲ ਲਾਜ਼ਮੀ ਹੈ ਕਿ ਹੌਸਲਾ ਕਦੇ ਨਾ ਹਾਰਨਾ, ਕਿਉਂਕਿ ਹਰ ਰਾਤ ਦੇ ਬਾਅਦ ਸਵੇਰ ਹੁੰਦੀ ਹੈ ਜੋ ਨਵਾਂ ਸਵਾਲ ਨਹੀਂ, ਨਵਾਂ ਜਵਾਬ ਲੈ ਕੇ ਆਉਂਦੀ ਹੈ।
ਸੋ, ਜਦੋਂ ਵੀ ਕਦੇ ਸਮਝੋ ਕਿ ਇਸ ਸਫ਼ਰ ਵਿੱਚ ਸਿਰਫ਼ ਲੜਾਈਆਂ ਹੀ ਲੜੀਆਂ ਨੇ, ਤਾਂ ਯਾਦ ਰੱਖੋ, ਇਹਨਾਂ ਲੜਾਈਆਂ ਦੇ ਬਾਝੋਂ ਦਿਲਾਂ ਦੀ ਹਾਸੇ ਵਾਲੀ ਖਿਚੜੀ ਵੀ ਵੀਰਾਨੀ ਨਹੀਂ ਰਹੀ.
ਸਿਰਫ਼ ਹੱਸਣ ਦੀ ਕੁਝ ਫਰਮਾਈਸ਼ ਮਹੀ ਹੁੰਦੀ ਹੈ ਇਹ ਜ਼ਿੰਦਗੀ, ਜੋ ਸਾਡੀ ਯਾਰੀ ਸਾਥ ਮੁਹੱਬਤ ਨੂੰ ਫਿਰ ਤੋਂ ਬੁਲੰਦ ਕਰ ਦਿੰਦੀ ਹੈ।
ਇਹ ਮਜ਼ਾਕੀਆ ਹਾਸੇ ਦੀ ਪਰਵਾਜ਼ ਹੁੰਦੀ ਹੈ ਜ਼ਿੰਦਗੀ — ਇਸ ਤੋਂ ਵੱਡਾ ਖ਼ੁਸ਼ੀ ਦਾ ਦਿਨ ਤੋਹਫ਼ਾ ਹੋ ਹੀ ਨਹੀਂ ਸਕਦਾ ਹੈ?
45 ਸਾਲ ਤੋਂ 50 ਸਾਲ ਦੀ ਜ਼ਿੰਦਗੀ ਦੇ ਸਾਥ ਨੂੰ ਚੇਤੇ ਕਰਨਾ ਚਾਹੀਦਾ ਹੈ ਤੇ ਖੁਸ਼ ਹੋਣਾ ਚਾਹੀਦਾ ਸਾਥ ਤੋਂ ਬਿਨਾਂ ਕੁਝ ਵੀ ਨਹੀਂ ਹੁੰਦਾ .
ਜਾਂਦੇ ਜਾਂਦੇ ਰਾਹੀ ਵੀ ਝਗੜ ਪੈਂਦੇ ਹਨ.
ਗੁੱਸੇ ਗਿਲੇ ਜਿੰਦਗੀ ਦਾ ਹਿੱਸਾ ਹੀ ਹੁੰਦੇ ਹਨ.
ਜੇ ਦੋ ਭਾਂਡੇ ਹੋਣਗੇ ਤਾਂ ਹੀ ਜ਼ਰੂਰ ਰਾਗ ਧੁਨ ਤਰਜ਼ ਬਣੇਗੀ।
ਸਦਾ ਖੁਸ਼ੀ ਦੇ ਪਲ ਨਹੀਂ ਰਹਿੰਦੇ ਬੰਦਾ ਹਰ ਵੇਲੇ ਵੀ ਨਹੀਂ ਹੱਸ ਸਕਦਾ ਹਰ ਵੇਲੇ ਰੋ ਵੀ ਨਹੀਂ ਸਕਦਾ।
ਜਦੋਂ ਕੋਈ ਦੋ ਵਿਅਕਤੀ ਆਪਣੀ ਜ਼ਿੰਦਗੀ ਦੇ 45-50 ਸਾਲ ਇੱਕਠੇ ਬਿਤਾਂਦੇ ਨੇ, ਤਾਂ ਬਾਹਰੋਂ ਤਾ ਇੱਕ ਸੋਹਣਾ ਸਫ਼ਰ ਹੀ ਲੱਗਦਾ ਹੈ। ਪਰ ਅੰਦਰੋਂ ਕੀ ਹਕੀਕਤ ਹੁੰਦੀ ਹੈ ਉਹ ਵੀ ਸਾਂਝੀ ਕਰਿਆ ਕਰੋ?
ਲੋਕ ਤਾਂ ਅਕਸਰ ਵਿਆਹ ਬਾਰੇ ਸਿਰਫ਼ ਮਿਠੀਆ-ਮਿਠੀਆਂ ਗੱਲਾਂ ਹੀ ਕਰਦੇ ਹਨ, ਪਰ ਗੰਢਾਂ, ਛੋਟੇ-ਛੋਟੇ ਲੜਾਈ-ਝਗੜੇ ਤੇ ਤੋੜ-ਮਰੋੜ ਬਾਰੇ ਕੋਈ ਖ਼ਾਸ ਬਿਆਨ ਨਹੀਂ ਹੁੰਦਾ।
ਮਿਰਚ ਨਮਕ ਬਗੈਰ ਜੇ ਸਬਜੀ ਕੋਈ ਅੱਜ ਤੱਕ ਬਣੀ ਹੋਵੇ ਤਾਂ ਦੱਸਿਓ।
ਹਰ ਰੰਗ ਚਿੱਤਰਕਾਰ ਦੇ ਹੱਥ ਆਇਆ ਚਿੱਤਰ ਵਧੀਆ ਬਣਾਉਂਦਾ ਹੈ
ਘਰਵਾਲੀ ਦੇ ਹੱਥ ਮਸਾਲੇ ਸਬਜ਼ੀ ਸਵਾਦਲੀ ਬਣਾਉਂਦੇ ਹਨ।
ਇਹ 45-50 ਸਾਲਾਂ ਦੀ ਸਾਂਝ ਐਨੀਵਰਸਰੀ ਤਾਂ ਹੁੰਦੀ ਹੈ, ਪਰ ਉਹ ਆਪਣੇ ਵਿਚ ਲੁਕਾਈਆਂ ਛੁਪਾਈਆਂ ਕਈ ਕਹਾਣੀਆਂ ਅਤੇ ਵਿਅੰਗਾਂ ਦੀਆਂ ਕਿਤਾਬਾਂ ਹੁੰਦੀਆਂ ਹਨ,
ਹੋਰ ਕੀ ਹੁੰਦਾ ਹੈ ਕਿਤਾਬਾਂ ਵਿੱਚ ਲਿਖਿਆ ।
ਇਹੀ ਸਭ ਲਿਖ ਕੇ ਲੋਕ ਲੇਖਕ ਬਣ ਜਾਂਦੇ ਹਨ ਮੇਰੇ ਵਰਗੇ।
ਕਈ ਵਾਰੀ ਤਾ ਇਹ ਰਿਸ਼ਤਾ ਕੁਝ ਇਸ ਤਰ੍ਹਾਂ ਬਣ ਜਾਂਦਾ ਹੈ ਜਿਵੇਂ ਦੁਨੀਆ ਦਾ ਇੰਟਰਨੈੱਟ ਕਨੈਕਸ਼ਨ — ਕਈ ਵਾਰੀ ਡਿਸਕਨੈਕਟ ਵੀ ਹੁੰਦਾ ਹੈ, ਪਰ ਕਦੇ ਫਿਰ “ਰੀਫ੍ਰੈਸ਼” ਕਰਨਾ ਪੈਦਾ ਏ।
ਲੜਾਈਆਂ ਤੇ ਝਗੜੇ ਤਾਂ ਐਸੇ ਨੇ ਕਿ ਜਿਵੇਂ ਗਰਮੀ ਦੇ ਮੌਸਮ ਵਿੱਚ ਲੂ ਲੱਗ ਜਾਵੇ - ਢੁਕਵੀਂ ਨਹੀਂ, ਪਰ ਮਾੜਾ ਅਸਰ ਵੀ ਛੱਡ ਜਾਣ।
ਪਰ ਜ਼ਿੰਦਗੀ ਦੀ ਸਚਾਈ ਇਹ ਹੈ ਕਿ ਇਹ ਝਗੜੇ ਹੀ ਹਨ ਜੋ ਸਾਥ ਨੂੰ ਮਜ਼ਬੂਤ ਸਵਾਦਲੇ ਰੰਗੀਨ ਖੁਸ਼ਬੂਦਾਰ ਮਹਿਕਾਂ ਵਾਲੇ ਬਣਾਉਂਦੇ ਹਨ, ਕਿਉਂਕਿ ਜਿਥੇ ਝਗੜਾ ਨਾ ਹੋਵੇ, ਓਥੇ ਕੋਈ ਕਨੈਕਸ਼ਨ ਹੀ ਨਹੀਂ ਹੁੰਦਾ।
ਦੁੱਖ ਤੋਂ ਬਗੈਰ ਸੁੱਖ ਵੀ ਨਹੀਂ ਚੰਗਾ ਲੱਗਦਾ
ਤਕਲੀਫ਼ ਸੰਘਰਸ਼ ਨਾ ਹੋਵੇ ਜ਼ਿੰਦਗੀ ਵਿੱਚ ਤਾਂ ਸਫ਼ਲਤਾ ਦਾ ਨਜ਼ਾਰਾ ਮਾਨਣਾ ਵੀ ਬਹੁਤਾ ਸੋਹਣਾ ਆਨੰਦਦਾਇਕ ਨਹੀਂ ਬਣਦਾ
ਪਿਆਰ ਤੇ ਇਸ਼ਕ ਮਰ ਜਾਂਦਾ ਹੈ
ਅਸੀਂ ਤਾਂ ਸਵੇਰੇ ਹੀ ਲੜਨਾ ਸ਼ੁਰੂ ਕਰ ਦਿੰਦੇ ਹਾਂ ਤੇ ਸ਼ਾਮ ਤੱਕ ਲੜਦੇ ਲੜਦੇ ਥੱਕ ਜਾਂਦੇ ਹਾਂ
ਉੱਚੀ ਲੜਦੇ ਹਾਂ ਤਾਂ ਕਿ ਗੁਆਂਢੀਆਂ ਨੂੰ ਇਹ ਲੱਗੇ ਕਿ ਇਹਨਾਂ ਦੀ ਜ਼ਿੰਦਗੀ ਕਿਤੇ ਖੁਸ਼ੀ ਵਾਲੀ ਤਾਂ ਨਹੀਂ.
ਇਸ ਤਰ੍ਹਾਂ ਉਹ ਖੁਸ਼ ਰਹਿੰਦੇ ਹਨ।
ਬੰਦਾ ਤਾਂ ਹੀ ਖੁਸ਼ ਰਹਿੰਦਾ ਹੈ ਗਵਾਂਢੀ ਨੂੰ ਦੁਖੀ ਦੇਖ ਕੇ, ਤੇ ਅਸੀਂ ਇਹ ਭਰਮ ਪਾਲੀ ਰੱਖਦੇ ਹਾਂ।
ਇਹ ਦਿਨ ਵੀ ਆਉਂਦੇ ਨੇ ਜਦੋਂ ਆਪਸੀ ਪਿਆਰ ਦੇ ਵਿਚਕਾਰ ਹਾਸਾ-ਮਜ਼ਾਕ ਤੇ ਤਨਜ਼ਾਂ ਭਰਪੂਰ ਹੁੰਦੀਆਂ ਹਨ, ਜਿਵੇਂ ਕਦੇ ਕਦੇ ਰੋਟੀ ਲਈ ਲੜਾਈ ਹੋ ਜਾਵੇ ਕਿ ਤਵਾ ਗੰਜਾ ਹੀ ਮੈਨੂੰ ਮਿਲਦਾ ਹੈ;
ਪਰ ਹਰ ਵੇਲੇ ਦਾ ਕਲੇਸ਼, ਇਹ ਰਿਸ਼ਤਾ ਜ਼ਿੰਦਗੀ ਨੂੰ ਚੰਗਾ ਨਾਲ ਚਲਾਉਂਦਾ ਹੈ।
ਸਰਕਾਰਾਂ ਨੂੰ ਸੌਰੀ ਸੌਰੀ ਕਹਿ ਕੇ ਦਿਨ ਲੰਘਾ ਲਿਆ ਕਰੋ ਕੋਈ ਬੇਇਜ਼ਤੀ ਨਹੀਂ ਹੁੰਦੀ ਕਿਸੇ ਦੇ ਸਾਹਮਣੇ।
ਕਿਉਂਕਿ ਹੁਕਮ ਸਮੇਂ ਦੀ ਸਰਕਾਰ ਦਾ ਹੀ ਚੱਲਣਾ ਹੈ ਜੋ ਤੁਸੀਂ ਆਪ ਹੀ ਖੁਸ਼ੀ ਖੁਸ਼ੀ ਚੁਣੀ ਹੁੰਦੀ ਹੈ।
ਓਦੋਂ ਤਾਂ ਭੰਗੜੇ ਪਾਉਂਦੇ ਨਹੀਂ ਥੱਕਦੇ ਨਾ ਰੱਜਦੇ।
ਇੱਕ ਬੰਦੇ ਦਾ ਝੱਗਾ ਪਾਟਿਆ ਬੁਰਾ ਹਾਲ। ਘਰੋਂ ਬਾਹਰ ਜਾ ਰਿਹਾ ਸੀ ਕਿਸੇ ਨੇ ਕਿਹਾ ਕੀ ਗੱਲ ਹੋ ਗਈ
ਆ ਤੈਨੂੰ ਘਰੇ ਛੱਡ ਆਵਾਂ
ਕਹਿੰਦਾ ਘਰੋਂ ਹੀ ਆਇਆ ਹਾਂ
ਚਾਹੀਦਾ ਦਾ ਤਾਂ ਇਹ ਹੈ ਕਿ ਉਦੋਂ ਤਾਜ਼ਮਹਿਲ ਦੇ ਨੇੜੇ ਬੈਠ ਕੇ ਖਿਚਾਈ ਹੋਈ ਫੋਟੋ ਦੇਖ ਲਿਆ ਕਰੋ
ਫੁੱਲਾਂ ਵਿੱਚ ਬੈਠੇ ਫੁੱਲਾਂ ਨਾਲ ਹੱਸਦੇ ਉਹ ਫੋਟੋਆਂ ਦੇਖਿਆ ਕਰੋ ।
ਵੇਲਣੇ ਰੋਟੀਆਂ ਲਈ ਹੁੰਦੇ ਹਨ -ਲੱਤਾਂ ਬਾਹਾਂ ਲਈ ਨਹੀਂ
ਹਾਂ ਪਰ ਕਈ ਵਾਰੀ ਵੇਲਣਾ ਫੇਰ ਕੇ ਥਕਾਵਟ ਵੀ ਦੂਰ ਹੋ ਜਾਂਦੀ ਹੈ, ਮੈਂ ਅਜੇ ਕੱਲ ਫਿਰਵਾਇਆ ਵੇਲਣਾ
ਮਿਲ ਕੇ ਜੀਉਣਾ ਇੱਕ ਕਲਾਕਾਰੀ ਹੈ, ਸੋਹਣੀ ਪੇਂਟਿੰਗ ਹੈ ਇਹ ਜ਼ਿੰਦਗੀ ਰੰਗਾਂ ਵਾਲੀ - ਇਹ ਸਫ਼ਰ-ਇਹ ਕਹਾਣੀਆਂ ਹਰ ਕੰਧ ਓਲ੍ਹੇ ਇਕੋ ਜਿਹੀਆਂ ਹੀ ਹਨ,
ਸਾਰੇ ਦੇਸ਼ਾਂ ਦੇ ਲੋਕ ਲੜਦੇ ਹਨ .
ਪਰ ਉਹ ਛੇਤੀ ਹੀ ਹਿਸਾਬ ਕਰ ਦਿੰਦੇ ਹਨ.ਤੇ ਹਿਸਾਬ ਕਿਤੇ ਹੋਰ ਖੋਲ੍ਹ ਲੈਂਦੇ ਹਨ
ਇਹ ਲੰਬਾ ਖਾਤਾ ਸਾਡੇ ਹੀ ਹਿੱਸੇ ਆਇਆ ਹੈ ਕਿ ਇੱਕ ਕਿਲੇ ਦੇ ਨਾਲ ਹੀ ਬੱਝੇ ਰਹਿਣਾ.ਤੇ ਇੱਕ ਦੂਸਰੇ ਦੇ ਢੁੱਡਾਂ ਮਾਰਦੇ ਰਹਿਣਾ.
ਪਰ ਕਈ ਵਾਰ ਇਕ ਅੱਧੀ ਢੁੱਡ ਜ਼ਿਆਦਾ ਵੱਜ ਜਾਂਦੀ ਹੈ ਤੇ ਕਈ ਹਫ਼ਤੇ ਫਿਰ ਸ਼ਾਂਤੀ ਰਹਿੰਦੀ ਹੈ ਗੁੰਗਿਆਂ ਵਾਂਗ।
ਪਰ ਨਜ਼ਾਰਾ ਇਸੇ ਵਿੱਚ ਹੀ ਹੈ
ਕਈ ਵਾਰੀ ਤਾ ਲੋੜ ਵਾਂਗ ਇਕ-ਦੂਜੇ ਨੂੰ ਹਸਾਉਣਾ, ਤਨਜ਼ ਕਰਨਾ ਹੀ ਉਸਦੇ ਰੰਗ ਬਰੰਗੇ ਪਹਿਰ ਹੁੰਦੇ ਹਨ ਜਿਨ੍ਹਾਂ ਵਿਚ ਜੀਵਨ ਹੋਰ ਰੰਗੀਨ ਬਣ ਜਾਂਦਾ ਹੈ।
ਦੋਸਤੋ ਇਹ ਐਵੇਂ ਨਹੀਂ ਲੋਕਾਂ ਨੇ ਕਿਹਾ ਵਿਆਹ ਦੀਆਂ ਜਲੇਬੀਆਂ ਸ਼ਕਰ ਪਾਰੇ ਜਿਨਾਂ ਨੇ ਖਾਧੇ ਉਹ ਵੀ ਪਹਿਲੇ ਹੀ ਦੋ ਚਾਰ ਮਹੀਨੇ ਨੱਚਦੇ ਹੱਸਦੇ ਨੇ ਫਿਰ ਕਦੇ ਨਹੀਂ ਕੋਈ ਹੱਸਿਆ ਨੱਚਿਆ ਦੇਖਿਆ.
ਤੇ ਦੂਸਰੇ ਵੀ ਜਿਨ੍ਹਾਂ ਨੇ ਨਹੀਂ ਖਾਧੇ ਇਹ ਸ਼ਕਰਪਾਰੇ ਤੇ ਇਹ ਨਮਕੀਨ ਜਲੇਬੀਆਂ
ਸੋ, ਜਦੋਂ ਵੀ ਅਸੀਂ ਇਹ ਐਨੀਵਰਸਰੀ ਮਨਾਈਏ, ਤਾਂ ਸਿਰਫ਼ ਸ਼ੁੱਭਕਾਮਨਾਵਾਂ ਹੀ ਨਹੀਂ ਦੇਣੀਆਂ, ਸਗੋਂ ਇਨ੍ਹਾਂ ਛੋਟੀਆਂ ਗੰਢਾਂ ਦੇ ਹਾਸਿਆਂ ਨੂੰ ਵੀ ਯਾਦ ਕਰੀਏ ਜੋ ਸਾਡੀ ਦੋਸਤੀ ਨੂੰ ਵਧਾ ਕੇ ਪਿਆਰ ਵਿੱਚ ਬਦਲ ਦਿੰਦੀਆਂ ਹਨ। ਬਿਨਾਂ ਇਸ ਵਿਅੰਗ ਤੇ ਹਾਸੇ ਦੇ, ਇਸ ਲੰਮੇ ਸਾਥ ਦੀ ਸੁਗੰਧ ਨਹੀਂ ਪੁੱਗਦੀ।
ਵਿਆਹ ਵੀ ਇੱਕ ਵੱਡਾ ਵਿਅੰਗ ਤੇ ਇੱਕ ਮਿੱਠਾ ਹਾਸਾ ਹੈ ਜੋ ਰਿਸ਼ਤਿਆਂ ਨੂੰ ਨਵਾਂ ਜੀਵਨ ਦਿੰਦਾ ਹੈ ਤੇ ਸਾਰਿਆਂ ਨੂੰ ਪੜ੍ਹ ਕੇ ਖੁਸ਼ੀ ਉਦਾਸੀ ਲੜਾਈ ਵੰਡਦਾ ਤੇ ਹੈਰਾਨ ਕਰ ਦਿੰਦਾ ਹੈ।
ਹੁਣ ਤਾਂ ਭਾਈ ਜਾ ਹੱਸ ਕੇ ਕੱਟ ਲਓ ਜਾ ਇੱਕ ਦੂਸਰੇ ਨੂੰ ਦੱਸ ਕੇ ਕੱਟ ਲਓ ਕਹਾਣੀ ਸਾਰਿਆਂ ਦੀ ਇੱਕੋ ਜਿਹੀ ਹੈ ਕੋਈ ਸੱਚ ਦੱਸ ਦਿੰਦਾ ਕੋਈ ਝੂਠ.
ਸਾਰੇ ਹੀ ਇਹਨਾਂ ਸਰਕਾਰਾਂ ਦੇ ਥੱਲੇ ਲੱਗੇ ਹੋਏ ਹਨ
ਹੁਕਮ ਸਦਾ ਸਰਕਾਰਾਂ ਸਰਦਾਰਾਂ ਦਾ ਹੀ ਚੱਲਦਾ ਆਇਆ ਹੈ
ਇਸ ਤਰ੍ਹਾਂ ਹੀ 45 ਸਾਲ ਤੇ 50 ਸਾਲ ਦੇ ਜੀਵਨ ਸਾਥ ਨੂੰ ਮਨਾਇਆ ਜਾ ਸਕਦਾ ਹੈ, ਜਿਸ ਵਿੱਚ ਨਿਰਮਲ ਪਿਆਰ ਨਾਲ ਨਾਲ ਹਾਸੇ ਅਤੇ ਵਿਅੰਗ ਦੀ ਚਮਕ ਵੀ ਹੋਵੇ।
ਇਹ ਲੇਖ ਸਭ ਨੂੰ ਪੜ੍ਹ ਕੇ ਹੱਸਣ ਤੇ ਖੁਸ਼ ਹੋਣ ਲਈ ਹੈ, ਬਿਨਾਂ ਕਿਸੇ ਤਣਾਅ ਦੇ, ਬਸ ਜੀਵਨ ਦੇ ਸੁੰਦਰ ਆਨੰਦ ਨੂੰ ਸਾਂਝਾ ਕਰਨ ਲਈ।
ਜਿਉਂਦੇ ਵਸਦੇ ਹੱਸਦੇ ਨੱਚਦੇ ਖੜਕਦੇ ਰਹੋ
ਸੰਪਰਕ +61 412913021
drtanda193@gmail.com

-
Amarjit ਟਾਂਡਾ, writer
drtanda193@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.