ਸਮੇਂ ਸਿਰ ਫਰਵਰੀ 2027 ਵਿਚ ਹੋਣਗੀਆਂ ਪੰਜਾਬ ਚੋਣਾਂ: ਰਿਪੋਰਟ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 17 ਜੂਨ, 2026: ਪੰਜਾਬ ਵਿਧਾਨ ਸਭਾ ਚੋਣਾਂ ਆਪਣੇ ਨਿਰਧਾਰਿਤ ਸਮੇਂ ਅਨੁਸਾਰ ਫਰਵਰੀ 2027 ਵਿਚ ਹੀ ਹੋਣਗੀਆਂ। ਇਹ ਖੁਲ੍ਹਾਸਾ ’ਦਾ ਟ੍ਰਿਬਿਊਨ’ ਨੇ ਇਕ ਰਿਪੋਰਟ ਵਿਚ ਕੀਤਾ ਹੈ।
ਆਪਣੇ ਸੂਤਰਾਂ ਤੋਂ ਹਵਾਲੇ ਨਾਲ ਛਾਪੀ ਗਈ ਇਸ ਰਿਪੋਰਟ ਵਿਚ ਦੱਸਿਆ ਗਿਆ ਕਿ ਚੋਣਾਂ ਫਰਵਰੀ 2027 ਵਿਚ ਹੋਣਗੀਆਂ ਤੇ ਇਹਨਾਂ ਨੂੰ ਪਹਿਲਾਂ ਕਰਵਾਉਣ ਦਾ ਕੋਈ ਇਰਾਦਾ ਨਹੀਂ ਹੈ ਬਲਕਿ ਮਰਦਮਸ਼ੁਮਾਰੀ ਦਾ ਦੂਜਾ ਗੇੜ ਜੋ ਫਰਵਰੀ 2027 ਲਈ ਨਿਰਧਾਰਿਤ ਹੈ, ਉਹ ਅਗਾਊਂ ਕੀਤਾ ਜਾ ਸਕਦਾ ਹੈ।
ਪੰਜਾਬ ਦੇ ਨਾਲ-ਨਾਲ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਣੀਪੁਰ ਵਿਚ ਵੀ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਜੋ ਫਰਵਰੀ-ਮਾਰਚ 2027 ਵਿਚ ਹੀ ਕਰਵਾਏ ਜਾਣ ਦੇ ਆਸਾਰ ਹਨ।
- Download Babushahi App
-
-