ਪਿੰਡ ਘਨੌਲਾ ਦੇ ਦੋ ਨੌਜਵਾਨਾਂ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ
ਪਿੰਡ ਘਨੌਲਾ, ਘਨੌਲੀ ਸਮੇਤ ਇਲਾਕੇ ਵਿੱਚ ਸੋਗ ਦੀ ਲਹਿਰ
ਮਨਪ੍ਰੀਤ ਸਿੰਘ
ਰੂਪਨਗਰ -12 ਜੂਨ
ਘਨੌਲੀ ਨੇੜਲੇ ਪਿੰਡ ਘਨੌਲਾ ਦੇ ਦੋ ਨੌਜਵਾਨਾਂ ਦੀ ਬੀਤੀ ਰਾਤ ਸੜਕ ਹਾਦਸੇ ਵਿੱਚ ਮੌਤ ਹੋ ਗਈ। ਜਿਸ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਘਨੌਲਾ ਦੇ ਮਨਪ੍ਰੀਤ ਸਿੰਘ ਮਨੀ ਮਹਾਦੇਵ ਪੁੱਤਰ ਗਾਇਕ ਹਰਪਾਲ ਪਾਲੀ ਅਤੇ ਹਰਕੀਰਤ ਸਿੰਘ ਹੈਰੀ ਪੁੱਤਰ ਪਰਮਿੰਦਰ ਸਿੰਘ ਗੁੱਡੂ ਬੀਤੀ ਰਾਤ ਰੋਪੜ ਤੋਂ ਪਿੰਡ ਘਨੌਲਾ ਵਾਪਸ ਆ ਰਹੇ ਸਨ ਤੇ ਉਨ੍ਹਾਂ ਦਾ ਮੋਟਰਸਾਈਕਲ ਪਿੰਡ ਅਹਿਮਦਪੁਰ ਕੋਲ ਸੜਕ ਕਿਨਾਰੇ ਖੜ੍ਹੇ ਟਰਾਲੇ ਨਾਲ ਟਕਰਾ ਗਿਆ। ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ । ਮੌਕੇ ਤੇ ਹੀ ਦੋਵਾਂ ਦੀਆਂ ਮ੍ਰਿਤਕ ਦੇਹਾਂ ਨੂੰ ਸਿਵਲ ਵਲ ਹਸਪਤਾਲ ਰੋਪੜ ਦੀ ਮੋਰਚਰੀ ਵਿੱਚ ਰਖਵਾਇਆ ਗਿਆ। ਥਾਣਾ ਸਦਰ ਪੁਲਿਸ ਨੇ ਮ੍ਰਿਤਕਾਂ ਦੇ ਪਰਿਵਾਰਾਂ ਦੀ ਬਿਆਨ ਲੈਣ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
- Download Babushahi App
-
-