ਅਵੇਅਰਨੇਸ, ਸਪੋਰਟ,ਹੈਲਪ ਐਂਡ ਐਕਸ਼ਨ (ASHA), ਸੈਕਸੂਅਲ ਹਰਾਸਮੈਂਟ ਆਫ ਵੋਮੈਨ ਏਟ ਵਰਕਪਲੇਸ ਸਬੰਧੀ ਟ੍ਰੇਨਿੰਗ
ਹਰਪ੍ਰੀਤ ਸਿੰਘ, ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਵੱਖ ਵੱਖ ਐਕਟਾਂ ਸਬੰਧੀ ਦਿੱਤੀ ਗਈ ਜਾਣਕਾਰੀ
ਰੋਹਿਤ ਗੁਪਤਾ
ਗੁਰਦਾਸਪੁਰ, 10 ਜੂਨ 2026- ਨਾਰੀ ਸ਼ਕਤੀ ਕੇਂਦਰ, ਸਾਹਮਣੇ ਦੀਪ ਹਸਪਤਾਲ, ਗੁਰਦਾਸਪੁਰ ਵਿਖੇ ਅਵੈਰਨੈੱਸ, ਸਪੋਰਟ,ਹੈਲਪ ਐਂਡ ਐਕਸ਼ਨ (ASHA), ਐੱਸ ਓ ਪੀ towards Eliminating Child Marriage, 2025, ਸੈਕਸੂਅਲ ਹਰਾਸਮੈਂਟ ਆਫ ਵੋਮੈਨ ਏਟ ਵਰਕਪਲੇਸ, (Prevention, Prohibition and Redressal) Act, 2013 ਦੇ ਸਬੰਧ ਵਿੱਚ ਟ੍ਰੇਨਿੰਗ ਰੱਖੀ ਗਈ ਸੀ ।
ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਮਾਨਯੋਗ ਸ਼੍ਰੀ ਹਰਪ੍ਰੀਤ ਸਿੰਘ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਉਕਤ ਐਕਟਾਂ ਸਬੰਧੀ ਆਏ ਹੋਏ ਅਧਿਕਾਰੀਆਂ/ਕਰਮਚਾਰੀਆਂ ਨੂੰ ਜਾਣਕਾਰੀ ਦਿੱਤੀ ਅਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ।
ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਬਾਲ ਭਲਾਈ ਕਮੇਟੀ, ਗੁਰਦਾਸਪੁਰ ਅਤੇ ਜਿਲ੍ਹਾ ਪ੍ਰੋਗਰਾਮ ਅਫਸਰ, ਗੁਰਦਾਸਪੁਰ ਦੀ ਅਗਵਾਈ ਹੇਠ ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫਸਰ ਅਤੇ ਉਹਨਾਂ ਦੇ ਬਲਾਕਾਂ ਨਾਲ ਸਬੰਧਤ ਸੁਪਰਵਾਈਜਰਾਂ, ਜਿਲ੍ਹਾ ਬਾਲ ਸੁਰੱਖਿਆ ਯੂਨਿਟ, ਗੁਰਦਾਸਪੁਰ, ਸਮੂਹ ਸਟਾਫ ਸਖੀ ਵਨ ਸਟਾਪ ਸੈਂਟਰ, ਸਮੂਹ ਸਟਾਫ ਚਾਇਲ ਹੈਲਪਲਾਈਨ 1098 ਗੁਰਦਾਸਪੁਰ ਮੌਜੂਦ ਸਨ।
- Download Babushahi App
-
-