ਕਰਿਆਨੇ ਦੀ ਦੁਕਾਨ ਦੀ ਆੜ ਵਿੱਚ ਸ਼ਰਾਬ ਵੇਚਣ ਦਾ ਧੰਦਾ ਕਰਨ ਵਾਲਾ ਚੜ੍ਹਿਆ ਅੜਿਕੇ
ਰੋਹਿਤ ਗੁਪਤਾ
ਗੁਰਦਾਸਪੁਰ : ਗੁਰਦਾਸਪੁਰ ਦੇ ਤਿੱਬੜੀ ਰੋਡ ਪਿੰਡ ਪਹਾੜਾ ਦੇ ਸਾਹਮਣੇ ਇੱਕ ਕਰਿਆਨੇ ਦੀ ਦੁਕਾਨ ਤੇ ਐਕਸਾਈਜ਼ ਵਿਭਾਗ ਨੇ ਰੇਡ ਕਰਕੇ ਦੋ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਹਨ। ਵਿਭਾਗ ਅਧਿਕਾਰੀ ਦੇ ਇੰਸਪੈਕਟਰ ਦੀਪਕ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਖਬਰ ਦੀ ਇਤਲਾਹ ਤੇ ਸਾਨੂੰ ਸੂਚਨਾ ਮਿਲੀ ਸੀ ਕੇ ਤਿੱਬੜੀ ਰੋਡ ਤੇ ਪਿੰਡ ਪਾਹੜਾ ਨੇੜੇ ਜਕੜਿਆ ਫਰਨੀਚਰ ਦੇ ਸਾਹਮਣੇ ਇਕ ਕਰਿਆਨੇ ਦੀ ਦੁਕਾਨ ਤੇ ਇੱਕ ਵਿਅਕਤੀ ਨਜਾਇਜ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ ਜਿਸ ਤੋਂ ਬਾਅਦ ਸਾਡੀ ਟੀਮ ਵੱਲੋ ਪੁਲਿਸ ਦੇ ਨਾਲ ਸਾਂਝੀ ਰੇਡ ਕੀਤੀ ਤੇ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ। ਉਹਨਾਂ ਨੇ ਕਿਹਾ ਕਿ ਕਰਿਆਨੇ ਦੀ ਦੁਕਾਨ ਦਾ ਮਾਲਿਕ ਰਿੰਕੂ ਜਿਸਨੇ ਅਪਣੀ ਦੁਕਾਨ ਤੋਂ ਕੁੱਝ ਦੂਰੀ ਤੇ ਸ਼ਰਾਬ ਦੀਆਂ ਬੋਤਲਾਂ ਰਖੀਆਂ ਸਨ ਤੇ ਆਪਣੀ ਦੁਕਾਨ ਤੇ ਗ੍ਰਾਹਕ ਆਉਣ ਤੇ ਇਹ ਦੁਕਾਨਦਾਰ ਇਕ ਇਕ ਕਰ ਕੇ ਬੋਤਲ ਵੇਚਦਾ ਸੀ । ਅੱਜ ਸਾਡੇ ਵਲੋਂ ਰੇਡ ਕਰਨ ਤੇ ਇਸ ਕੋਲੋਂ 24 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਹਨ।
Click to Follow Babushahi Facebook page →