ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ
ਦੀਪਕ ਜੈਨ, ਜਗਰਾਓ
ਥਾਣਾ ਸਿਟੀ ਜਗਰਾਉਂ ਦੀ ਪੁਲਿਸ ਪਾਰਟੀ ਵੱਲੋਂ ਇੱਕ ਨਸ਼ਾ ਤਸਕਰ ਨੂੰ 265 ਗ੍ਰਾਮ ਹੀਰੋਇਨ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਸਿਟੀ ਜਗਰਾਉਂ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਉਹ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਇਲਾਕੇ ਵਿੱਚ ਗਸ਼ਤ ਉੱਪਰ ਮੌਜੂਦ ਸਨ ਅਤੇ ਜਦੋਂ ਇਹ ਪੁਲਿਸ ਪਾਰਟੀ ਮਲਕ ਰੋੜ ਫਾਟਕ ਜਗਰਾਉਂ ਪਾਸ ਪਹੁੰਚੀ ਤਾਂ ਉਨਾਂ ਨੂੰ ਮੁੱਖਵਰ ਖਾਸ ਨੇ ਇਤਲਾਹ ਦਿੱਤੀ ਕਿ ਮਨਜੀਤ ਸਿੰਘ ਉਰਫ ਮਨਜੀਤੀ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਸ਼ੇਰੇਵਾਲ ਥਾਣਾ ਸਿੱਧਵਾਂ ਬੇਠ ਜੋ ਕਿ ਇਲਾਕੇ ਵਿੱਚ ਵੱਡੇ ਪੱਧਰ ਤੇ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ ਅਤੇ ਅੱਜ ਵੀ ਹੀਰੋਇਨ ਲੈ ਕੇ ਮਲਕ ਰੋਡ ਵਾਲੇ ਫਾਟਕਾਂ ਤੋਂ ਕੋਠੇ ਖਜੂਰਾਂ ਨੂੰ ਜਾਣ ਵਾਲੇ ਰਸਤੇ ਤੇ ਬਣੇ ਪੁਰਾਣੇ ਸਨਮਤਿ ਸਕੂਲ ਜਗਰਾਉਂ ਪਾਸ ਆਪਣੇ ਮੋਟਰਸਾਈਕਲ ਸਮੇਤ ਖੜਾ ਗਾਹਕਾ ਦੀ ਉਡੀਕ ਕਰ ਰਿਹਾ ਹੈ। ਜਿਸ ਨੂੰ ਪੁਲਿਸ ਪਾਰਟੀ ਵੱਲੋਂ ਮੌਕੇ ਤੇ ਰੇਡ ਕਰਕੇ ਕਾਬੂ ਕੀਤਾ ਗਿਆ ਅਤੇ ਜਦੋਂ ਉਕਤ ਮਨਜੀਤ ਸਿੰਘ ਉਰਫ ਮਨਜੀਤ ਦੀ ਤਲਾਸ਼ੀ ਲਿੱਤੀ ਗਈ ਤਾਂ ਉਸ ਕੋਲੋਂ 265 ਗਰਾਮ ਹਰੋਇਨ ਬਰਾਮਦ ਹੋਈ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਦੋਸ਼ੀ ਦੇ ਖਿਲਾਫ ਥਾਣਾ ਸਿਟੀ ਜਗਰਾਉਂ ਵਿਖੇ ਐਨਡੀਪੀਐਸ ਐਕਟ ਦੀਆਂ ਅਲੱਗ ਅਲੱਗ ਧਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਸ ਦਾ ਮੋਟਰਸਾਈਕਲ ਮਾਰਕਾ ਹੀਰੋ ਸਪਲੈਂਡਰ ਵੀ ਜਬਤ ਕਰ ਲਿੱਤਾ ਗਿਆ ਹੈ।
Click to Follow Babushahi Facebook page →