ਇਤਿਹਾਸਿਕ ਹੋ ਨਿਬੜਿਆ ‘ਸ਼ਾਮ-ਏ-ਗ਼ਜ਼ਲ ਅਤੇ ਮੁਸ਼ਾਇਰਾ’– ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਰੂਹਾਨੀ ਅਤੇ ਸਾਹਿਤਕ ਮਾਹੌਲ ਦਾ ਰੰਗਾਰੰਗ ਪ੍ਰੋਗਰਾਮ
ਰੋਹਿਤ ਗੁਪਤਾ
ਗੁਰਦਾਸਪੁਰ, 28 ਮਾਰਚ 2026: ਸਰਕਾਰੀ ਕਾਲਜ ਗੁਰਦਾਸਪੁਰ ਵੱਲੋਂ ਆਯੋਜਿਤ ‘ਸ਼ਾਮ-ਏ-ਗ਼ਜ਼ਲ ਅਤੇ ਮੁਸ਼ਾਇਰਾ’ ਇੱਕ ਯਾਦਗਾਰ ਅਤੇ ਇਤਿਹਾਸਿਕ ਸਮਾਗਮ ਵਜੋਂ ਸਫਲਤਾਪੂਰਵਕ ਸੰਪੰਨ ਹੋਇਆ। ਇਹ ਵਿਸ਼ੇਸ਼ ਪ੍ਰੋਗਰਾਮ ਡਾ. ਰਾਜੇਸ਼ ਮੋਹਨ ਜੀ ਨੂੰ ਸਮਰਪਿਤ ਸੀ, ਜਿਸ ਵਿੱਚ ਪ੍ਰਸਿੱਧ ਸ਼ਾਇਰਾਂ ਅਤੇ ਕਵੀਆਂ ਨੇ ਆਪਣੀ ਕਲਾ ਰਾਹੀਂ ਹਾਜ਼ਰੀਨ ਨੂੰ ਮੰਤਰਮੁਗਧ ਕਰ ਦਿੱਤਾ।
ਸਮਾਗਮ ਦੇ ਮੁੱਖ ਅਤਿਥੀ ਸ਼੍ਰੀ ਜੇ. ਕੇ. ਬਰਦੀ, ਡੀ.ਆਈ.ਜੀ. ਬੀ.ਐਸ.ਐਫ. ਸਨ, ਜਿਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਹਿਤ ਮਨੁੱਖੀ ਜੀਵਨ ਨੂੰ ਸੁੰਦਰ ਅਤੇ ਸੰਵੇਦਨਸ਼ੀਲ ਬਣਾਉਂਦਾ ਹੈ। ਇਸ ਮੌਕੇ ‘ਗੈਸਟ ਆਫ ਆਨਰ’ ਵਜੋਂ ਡਾ. ਐਸ. ਕੇ. ਮਿਸ਼ਰਾ, ਵਾਈਸ ਚਾਂਸਲਰ ਪੰਜਾਬ ਸਟੇਟ ਬੇਅੰਤ ਸਿੰਘ ਯੂਨੀਵਰਸਿਟੀ, ਡਾ. ਪਰਦੀਪ ਵਾਲੀਆ, ਵਾਈਸ ਚਾਂਸਲਰ ਮਹਾਰਾਜਾ ਅਗਰਸੈਨ ਯੂਨੀਵਰਸਿਟੀ ਅਤੇ ਡਾ. ਗੁਰਸ਼ਰਨਜੀਤ ਸਿੰਘ, ਪ੍ਰਿੰਸੀਪਲ ਐਸ.ਸੀ.ਡੀ. ਸਰਕਾਰੀ ਕਾਲਜ ਲੁਧਿਆਣਾ ਨੇ ਵੀ ਸ਼ਿਰਕਤ ਕੀਤੀ।
ਪ੍ਰੋਗਰਾਮ ਦੌਰਾਨ ਪ੍ਰਸਿੱਧ ਕਵੀਆਂ ਅਤੇ ਸ਼ਾਇਰਾਂ ਵਿੱਚ ਸ਼੍ਰੀ ਬੀਬਾ ਬਲਵੰਤ, ਡਾ. ਰਵਿੰਦਰ, ਸ਼੍ਰੀ ਅਵਤਾਰ ਸਿੱਧੂ, ਸ਼੍ਰੀ ਜਸਵੰਤ ਹੰਸ, ਸ਼੍ਰੀ ਸੁਲਤਾਨ ਭਾਰਤੀ, ਸ਼੍ਰੀ ਅਜੀਤ ਕੰਵਲ, ਸ਼੍ਰੀ ਵਿਜੇ ਅਗਨਿਹੋਤਰੀ, ਸ਼੍ਰੀ ਰਾਜ ਗੁਰਦਾਸਪੁਰੀ ਅਤੇ ਸ਼੍ਰੀ ਬਿਸ਼ਨ ਦਾਸ ਨੇ ਆਪਣੀਆਂ ਰਚਨਾਵਾਂ ਰਾਹੀਂ ਦਰਸ਼ਕਾਂ ਨੂੰ ਭਾਵਨਾਵਾਂ ਦੇ ਸਮੁੰਦਰ ਵਿੱਚ ਡੁੱਬੋ ਦਿੱਤਾ। ਹਰ ਸ਼ਾਇਰੀ ਅਤੇ ਗ਼ਜ਼ਲ ਨੂੰ ਦਰਸ਼ਕਾਂ ਵੱਲੋਂ ਭਰਪੂਰ ਤਾਲੀਆਂ ਨਾਲ ਸਨਮਾਨਿਤ ਕੀਤਾ ਗਿਆ।
ਸਮਾਗਮ ਦੀ ਸ਼ੁਰੂਆਤ ਰਵਾਇਤੀ ਢੰਗ ਨਾਲ ਕੀਤੀ ਗਈ ਅਤੇ ਪੂਰਾ ਮਾਹੌਲ ਸ਼ਾਇਰੀ ਦੀ ਰੂਹਾਨੀ ਮਹਿਕ ਨਾਲ ਭਰਪੂਰ ਰਿਹਾ। ਵਿਦਿਆਰਥੀਆਂ ਅਤੇ ਸਾਹਿਤ ਪ੍ਰੇਮੀਆਂ ਦੀ ਵੱਡੀ ਗਿਣਤੀ ਨੇ ਹਾਜ਼ਰੀ ਲਗਵਾ ਕੇ ਪ੍ਰੋਗਰਾਮ ਨੂੰ ਹੋਰ ਵੀ ਰੰਗੀਨ ਬਣਾਇਆ।
ਕਾਲਜ ਦੇ ਪ੍ਰਿੰਸੀਪਲ ਡਾ. ਅਸ਼ਵਨੀ ਭੱਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਤਰ੍ਹਾਂ ਦੇ ਸਾਹਿਤਕ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਰਚਨਾਤਮਕਤਾ ਅਤੇ ਸੰਵੇਦਨਸ਼ੀਲਤਾ ਨੂੰ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਨੇ ਸਾਰੇ ਮਹਿਮਾਨਾਂ ਅਤੇ ਕਵੀਆਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਣ ਦੀ ਵਚਨਬੱਧਤਾ ਜਤਾਈ।
ਅੰਤ ਵਿੱਚ ਸਾਰੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਮਾਗਮ ਦੀ ਸਫਲਤਾ ਲਈ ਆਯੋਜਕ ਟੀਮ ਦੀ ਸਰਾਹਨਾ ਕੀਤੀ ਗਈ। ਇਹ ‘ਸ਼ਾਮ-ਏ-ਗ਼ਜ਼ਲ ਅਤੇ ਮੁਸ਼ਾਇਰਾ’ ਸੱਚਮੁੱਚ ਇੱਕ ਯਾਦਗਾਰ ਅਤੇ ਇਤਿਹਾਸਿਕ ਸ਼ਾਮ ਵਜੋਂ ਹਮੇਸ਼ਾਂ ਯਾਦ ਰੱਖਿਆ ਜਾਵੇਗਾ।
Click to Follow Babushahi Facebook page →