ਖੇਤਾਂ ‘ਚੋਂ ਖੰਭੇ ਹਟਣਗੇ, ਕਿਸਾਨਾਂ ਨੂੰ ਮਿਲੇਗੀ ਅੰਡਰਗਰਾਊਂਡ ਬਿਜਲੀ- ਸਰਹਿੰਦ ਤੋਂ CM ਮਾਨ ਦੇ ਵੱਡੇ ਐਲਾਨ
ਸਰਹਿੰਦ/ਫ਼ਤਹਿਗੜ੍ਹ ਸਾਹਿਬ, 28 ਮਾਰਚ 2026: CM Bhagwant Mann ਨੇ ਅੱਜ ਸਰਹਿੰਦ ਵਿਖੇ ਆਮ ਆਦਮੀ ਕਲੀਨਿਕਾਂ ਦੇ ਉਦਘਾਟਨ ਮੌਕੇ ਸੰਬੋਧਨ ਕਰਦਿਆਂ ਪੰਜਾਬ ਦੇ ਵਿਕਾਸ ਅਤੇ ਕਿਸਾਨੀ ਨਾਲ ਜੁੜੇ ਕਈ ਅਹਿਮ ਐਲਾਨ ਕੀਤੇ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਵਿਰੋਧੀਆਂ ‘ਤੇ ਤਿੱਖੇ ਹਮਲੇ ਵੀ ਕੀਤੇ ਅਤੇ ਸੂਬੇ ਲਈ ਨਵੀਆਂ ਯੋਜਨਾਵਾਂ ਦਾ ਖ਼ਾਕਾ ਵੀ ਪੇਸ਼ ਕੀਤਾ।
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਦੇ ਖੇਤਾਂ ਵਿੱਚੋਂ ਬਿਜਲੀ ਦੇ ਖੰਭੇ ਹਟਾ ਕੇ ਅੰਡਰਗਰਾਊਂਡ ਬਿਜਲੀ ਸਪਲਾਈ ਸ਼ੁਰੂ ਕੀਤੀ ਜਾਵੇਗੀ। ਇਸ ਯੋਜਨਾ ਨਾਲ ਨਾ ਸਿਰਫ਼ ਖੇਤਾਂ ਵਿੱਚ ਅੱਗ ਲੱਗਣ ਦੇ ਖ਼ਤਰੇ ਘਟਣਗੇ, ਸਗੋਂ ਖੰਭਿਆਂ ਕਾਰਨ ਹੁੰਦੇ ਹਾਦਸਿਆਂ ਤੋਂ ਵੀ ਬਚਾਅ ਹੋਵੇਗਾ। ਉਨ੍ਹਾਂ ਕਿਹਾ ਕਿ ਹੁਣ ਕਿਸਾਨਾਂ ਨੂੰ ਰਾਤ ਦੇ ਸਮੇਂ ਪਾਣੀ ਲਾਉਣ ਦੀ ਮਜਬੂਰੀ ਨਹੀਂ ਰਹੇਗੀ, ਕਿਉਂਕਿ ਦਿਨ ਵੇਲੇ ਹੀ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ।
“ਆਪ” ਲੋਕਾਂ ਦੀ ਪਾਰਟੀ, ਸਿਆਸਤ ਨਹੀਂ ਸੇਵਾ
ਮਾਨ ਨੇ ਕਿਹਾ ਕਿ Aam Aadmi Party ਆਮ ਲੋਕਾਂ ਦੀ ਪਾਰਟੀ ਹੈ, ਜੋ ਸੱਤਾ ਲਈ ਨਹੀਂ, ਸੇਵਾ ਲਈ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੀਆਂ ਸਟੇਜਾਂ ‘ਤੇ ਸਿਰਫ਼ ਕੁਰਸੀ ਦੀ ਸਿਆਸਤ ਹੁੰਦੀ ਹੈ, ਜਦਕਿ “ਆਪ” ਦੀ ਸਟੇਜ ਲੋਕਾਂ ਦੀ ਸਿਹਤ, ਸਿੱਖਿਆ ਅਤੇ ਕਿਸਾਨੀ ਮੁੱਦਿਆਂ ਨੂੰ ਸਮਰਪਿਤ ਹੈ।
CM ਮਾਨ ਨੇ ਧਾਰਮਿਕ ਅਦਬ ਦੀ ਰੱਖਿਆ ਲਈ ਐਲਾਨ ਕੀਤਾ ਕਿ 13 ਅਪ੍ਰੈਲ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾਵੇਗਾ। ਇਸ ਵਿੱਚ Guru Granth Sahib ਨਾਲ ਬੇਅਦਬੀ ਕਰਨ ਵਾਲਿਆਂ ਲਈ ਘੱਟੋ-ਘੱਟ 10 ਸਾਲ ਦੀ ਸਜ਼ਾ ਅਤੇ ਵੱਧ ਤੋਂ ਵੱਧ ਉਮਰ ਕੈਦ ਦਾ ਪ੍ਰਬੰਧ ਕਰਨ ਲਈ ਕਾਨੂੰਨ ਵਿੱਚ ਸੋਧ ਕੀਤੀ ਜਾਵੇਗੀ। ਆਪਣੇ ਸੰਬੋਧਨ ਦੇ ਅੰਤ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਵਿਰੋਧੀਆਂ ਦੀ ਆਲੋਚਨਾ ਤੋਂ ਨਹੀਂ ਡਰਦੇ ਅਤੇ ਉਨ੍ਹਾਂ ਦਾ ਇੱਕੋ ਟੀਚਾ ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣਾ ਹੈ।
Click to Follow Babushahi Facebook page →