ਪਟਿਆਲਾ: ਰਸੂਲਪੁਰ ਸੈਦਾ ਵਾਸੀਆਂ ਵੱਲੋਂ ਭੂ ਮਾਫੀਆ ਖ਼ਿਲਾਫ਼ DC ਨੂੰ ਦਿੱਤਾ ਮੰਗ ਪੱਤਰ
ਸ਼ਾਮਲਾਟ ਜ਼ਮੀਨ 'ਤੇ ਭੂ ਮਾਫੀਆ ਕਰ ਰਿਹਾ ਕਬਜ਼ਾ: ਐਡਵੋਕੇਟ ਪ੍ਰਭਜੀਤ ਪਾਲ ਸਿੰਘ, ਦਲਜੀਤ ਸਿੰਘ ਛੀਨਾ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 25 ਫ਼ਰਵਰੀ 2026: ਪਿੰਡ ਰਸੂਲਪੁਰ ਸੈਂਦਾ ਜਿਸ ਦੀ 111 ਬੀਘੇ ਜ਼ਮੀਨ ਸਾਂਝੀ ਪਿੰਡ ਦੀ ਰਾਖਵੀਂ ਛੱਪੜ੍ਹ ਅਤੇ ਗਊ ਚਰਾਂਦ ਦੀ ਜ਼ਮੀਨ ਨਗਰ ਨਿਗਮ ਵਿੱਚ ਆਉਣ ਤੋਂ ਪਹਿਲਾਂ ਖੁਰਦ ਬੁਰਦ ਕੀਤੀ ਗਈ, ਜਿਸ ਸਬੰਧੀ ਹਾਈਕੋਰਟ ਵਿੱਚ ਪਿੰਡ ਵੱਲੋਂ ਪੀ ਆਈ ਐੱਲ ਪਾਈ CWP-38163- 2025 ਗਈ, ਜਿਸ ਵਿੱਚ ਨਗਰ ਨਿਗਮ ਵੱਲੋਂ ਮਾਲ ਰਿਕਾਰਡ ਮੁਤਾਬਿਕ ਸਾਫ਼ ਜਵਾਬ ਦਿੱਤਾ ਗਿਆ ਕਿ ਇਹ ਸਭ ਮਾਲ ਮਹਿਕਮੇ ਦੀ ਮਿਲੀ ਭੁਗਤ ਹੈ। ਇਨ੍ਹਾਂ ਮਾਲ ਅਫਸਰਾਂ ਖ਼ਿਲਾਫ਼ ਮੁਕੱਦਮੇ ਦਰਜ ਕੀਤੇ ਜਾਣ ਅਤੇ ਜਗ੍ਹਾ ਨਗਰ ਨਿਗਮ ਨੂੰ ਦਿਵਾਈ ਜਾਵੇ। ਇਸ ਤੋਂ ਬਾਅਦ ਹਾਈਕੋਰਟ ਵਿੱਚ ਡੀ ਸੀ - ਸਟੇਟ ਵੱਲੋਂ ਇਹ ਕਹਿ ਕੇ ਦੋ ਵਾਰ ਤਾਰੀਖ ਲੈ ਗਏ ਕੇ ਰਿਕਾਰਡ ਪੁਰਾਣਾ ਹੈ। ਪਿੰਡ ਵਾਸੀਆਂ ਦਾ ਕਹਿਣਾ ਸੀ ਜੇ ਰਿਕਾਰਡ ਪੁਰਾਣਾ ਹੈ ਤਾਂ ਨਗਰ ਨਿਗਮ ਨੇ ਵੀ ਮਾਲ ਮਹਿਕਮੇ ਪਟਵਾਰੀ ਕਾਨੂੰਨਗੋ ਦੀ ਰਿਪੋਰਟ 'ਤੇ ਰਿਪੋਰਟ ਦਿੱਤੀ ਹੈ ਕੇ ਇਹ ਜ਼ਮੀਨ ਸਰਕਾਰੀ ਛੱਪੜ ਅਤੇ ਗਊਚਰਾਂਦ ਦੀ ਹੈ, ਜਿਸ ਨੂੰ ਕਦੇ ਵੀ ਖਰੀਦਿਆ, ਵੇਚਿਆ ਜਾ ਕਿਸੀ ਹੋਰ ਵਰਤੋਂ ਵਿੱਚ ਨਹੀਂ ਲਿਆਂਦਾ ਜਾ ਸਕਦਾ ਕਿਉਂਕਿ ਇਹ ਮੁਰੱਬੇ ਬੰਦੀ ਦੇ ਸਮੇਂ ਤੋਂ ਪਿੰਡ ਦੀ ਰਾਖਵੀਂ ਜਗ੍ਹਾ ਹੈ। ਗਊਚਰਾਂਦ ਦੀ 40-50 ਬਿੱਗੇ ਜ਼ਮੀਨ 'ਤੇ ਹੁਣ ਪਿੰਡ ਦਾ ਕਬਜ਼ਾ ਹੈ, ਜਿਸ ਉੱਪਰ ਭੂ ਮਾਫੀਆ ਦੀ ਨਾਜਾਇਜ਼ ਮਿਲੀ ਭੁਗਤ ਨਾਲ ਉਹ ਕਬਜ਼ਾ ਕਰਨਾ ਚਾਹੁੰਦੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਪ੍ਰਸ਼ਾਸਨ ਸੁਣਦਾ ਨਹੀਂ, ਜਦੋਂ ਕੇ ਨਗਰ ਨਿਗਮ ਵੱਲੋਂ ਸਾਫ਼ ਰਿਪੋਰਟ ਦਿੱਤੀ ਗਈ ਹੈ ਕੇ ਇਹ ਜਗ੍ਹਾ ਖ਼ਾਲੀ ਹੋਣੀ ਚਾਹੀਦੀ ਹੈ ਕਿਉਂਕਿ ਇਹ ਜਗ੍ਹਾ ਸਰਕਾਰੀ ਹੈ ਅਤੇ ਹੁਣ ਨਗਰ ਨਿਗਮ ਦੀ ਮਾਲਕੀ ਬਣਦੀ ਹੈ, ਜਿਸ ਉੱਪਰ ਜਾਲੀ ਰਜਿਸਟਰੀ ਕੀਤੀ ਜਾ ਰਹੀ ਹੈ। ਇਸ ਲਈ ਰੋਸ ਵਜੋਂ ਮਿਤੀ 25/2/26 ਨੂੰ ਪਿੰਡ ਵਾਸੀ ਭਾਰੀ ਗਿਣਤੀ ਵਿੱਚ ਪੁੱਜੇ ਅਤੇ ਡੀਸੀ ਨੂੰ ਮੈਮੋਰੰਡਮ ਦਿੱਤਾ ਕੇ ਹਾਈਕੋਰਟ ਵਿੱਚ ਕੇਸ ਹੈ, ਡੀ ਸੀ ਅਤੇ ਨਗਰ ਨਿਗਮ ਆਪਣਾ ਬੋਰਡ ਲਗਾਵੇ ਕਿ ਇਹ ਜਮੀਨ ਸਰਕਾਰੀ ਹੈ ਕਦੇ ਪਿੰਡ ਵਾਲਿਆਂ ਅਤੇ ਭੂ ਮਾਫੀਆ ਵਿੱਚ ਵੱਡਾ ਟਕਰਾਵ ਹੋ ਸਕਦਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਤਾਂ ਜੋ ਉਸ ਜਗ੍ਹਾ ਨੂੰ ਮਾਫੀਆ ਤੋਂ ਬਚਾ ਕੋਈ ਖੇਡ ਸਟੇਡੀਅਮ ਪਾਰਕ ਬਣ ਸਕੇ, ਡੀਸੀ ਦਫਤਰ ਪੁੱਜੇ। Adv. ਪ੍ਰਭਜੀਪਾਲ ਸਿੰਘ, ਲਲਿਤ ਭਾਂਖਰ, ਚਿਰਾਗ ਸਿੰਗਲਾ, Adv. ਗੁਰਿੰਦਰ ਸਿੰਘ ਦਲਜੀਤ ਸਿੰਘ ਛੀਨਾ, ਚਰਣਜੀਤ ਸਿੰਘ ਫ਼ੌਜੀ, ਪਰਮਜੀਤ ਸਿੰਘ ਢਿੱਲੋਂ, ਚਰਣਜੀਤ ਸਿੰਘ ਢਿੱਲੋਂ, DD ਸ਼ਰਮਾ, ਗੁਰਦੀਪ ਸਿੰਘ ਫ਼ੌਜੀ, ਗੁਰਚਰਚਰਨ ਸਿੰਘ ਪਰਨੇਸਰ, ਸੁਖਦੇਵ ਸਿੰਘ ਛੀਨਾ, ਦਰਸ਼ਨ ਸਿੰਘ ਧਾਲੀਵਾਲ, ਨਰਿੰਦਰ ਸਿੰਘ ਸਕੱਤਰ, ਜਰਨੈਲ ਸਿੰਘ ਭਾਰਤਨਗਰ, ਤਰਨਜੀਤ ਸਿੰਘ ਵਿੱਕੀ, ਚੌਧਰੀ ਰਣਧੀਰ ਸਿੰਘ, ਸੁਰਿੰਦਰਪਾਲ ਸਿੰਘ ਚਾਹਿਲ, ਚਰਨਜੀਤ ਸਿੰਘ ਸੇਠੀ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।
Click to Follow Babushahi Facebook page →