ਬਹਾਦਰੀ ਨੂੰ ਸਲਾਮ: ਲੁਟੇਰਿਆਂ ਨੂੰ ਤਲਵਾਰ ਲਹਿਰਾ ਕੇ ਭਜਾਉਣ ਵਾਲੀ NRI ਹਰਜਿੰਦ ਕੌਰ 'ਮਾਈ ਭਾਗੋ ਐਵਾਰਡ' ਨਾਲ ਸਨਮਾਨਿਤ
ਪੰਜਾਬ ਸਰਕਾਰ ਨੇ ਦਿੱਤਾ ਐਵਾਰਡ, ਵਿਧਾਇਕ ਗਿਆਸਪੁਰਾ ਨੇ ਘਰ ਜਾ ਕੇ ਸੌਂਪਿਆ ਐਵਾਰਡ
ਰਵਿੰਦਰ ਸਿੰਘ
ਖੰਨਾ : ਪੰਜਾਬ ਦੀਆਂ ਧੀਆਂ ਨੇ ਹਮੇਸ਼ਾ ਹੀ ਹਰ ਖੇਤਰ ਵਿੱਚ ਆਪਣਾ ਲੋਹਾ ਮਨਵਾਇਆ ਹੈ, ਪਰ ਜਦੋਂ ਗੱਲ ਹੱਕ-ਸੱਚ ਅਤੇ ਆਤਮ-ਰੱਖਿਆ ਦੀ ਆਉਂਦੀ ਹੈ, ਤਾਂ ਉਹ 'ਮਾਈ ਭਾਗੋ' ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਅਜਿਹੀ ਹੀ ਮਿਸਾਲ ਪੈਦਾ ਕੀਤੀ ਹੈ ਆਸਟ੍ਰੇਲੀਆ ਤੋਂ ਪਰਤੀ NRI ਹਰਜਿੰਦ ਕੌਰ ਨੇ, ਜਿਨ੍ਹਾਂ ਨੇ ਲੁਧਿਆਣਾ ਦੇ ਡੇਹਲੋਂ ਇਲਾਕੇ ਵਿੱਚ ਲੁਟੇਰਿਆਂ ਨਾਲ ਟਾਕਰਾ ਕਰਕੇ ਸਾਬਤ ਕਰ ਦਿੱਤਾ ਕਿ ਨਾਰੀ ਹੁਣ ਅਬਲਾ ਨਹੀਂ ਰਹੀ। ਉਨ੍ਹਾਂ ਦੀ ਇਸ ਦਲੇਰੀ ਨੂੰ ਸਨਮਾਨਿਤ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ 'ਮਾਈ ਭਾਗੋ ਐਵਾਰਡ' ਨਾਲ ਨਵਾਜਿਆ ਗਿਆ ਹੈ।
Click to Follow Babushahi Facebook page →