ਪੰਜਾਬੀ ਸਾਹਿਤ ਸਭਾ ਬਠਿੰਡਾ ਦੀ ਚੋਣ ਦੌਰਾਨ ਜਸਪਾਲ ਮਾਨਖੇੜਾ ਫਿਰ ਪ੍ਰਧਾਨ ਬਣੇ
*ਬਲਵਿੰਦਰ ਭੁੱਲਰ ਸੀਨੀਅਰ ਮੀਤ ਪ੍ਰਧਾਨ ਅਤੇ ਰਣਜੀਤ ਗੌਰਵ ਜਨਰਲ ਸਕੱਤਰ ਚੁਣੇ ਗਏ*
ਅਸ਼ੋਕ ਵਰਮਾ
ਬਠਿੰਡਾ, 4 ਜਨਵਰੀ 2026: ਪੰਜਾਬੀ ਸਾਹਿਤ ਸਭਾ ਰਜਿ ਬਠਿੰਡਾ ਦੇ ਜਨਰਲ ਇਜਲਾਸ ਦੌਰਾਨ ਜਸਪਾਲ ਮਾਨ ਖੇੜਾ ਇੱਕ ਵਾਰ ਮੁੜ ਤੋਂ ਪ੍ਰਧਾਨ ਚੁਣੇ ਗਏ ਹਨ। ਇਹ ਇਜਲਾਸ ਟੀਚਰ ਹੋਮ ਵਿਖੇ ਕਰਵਾਇਆ ਗਿਆ ਸੀ।ਚੋਣ-ਨਿਗਰਾਨ ਭੋਲਾ ਸਿੰਘ ਸ਼ਮੀਰੀਆ ਦੀ ਕਮਾਨ ਹੇਠ ਅਗਲੇ ਦੋ ਸਾਲਾਂ 2026 ਅਤੇ 2027 ਲਈ ਆਹੁਦੇਦਾਰ ਚੁੱਣੇ ਗਏ। ਇਸ ਮੌਕੇ ਰਣਜੀਤ ਗੌਰਵ ਨੂੰ ਜਨਰਲ ਸਕੱਤਰ ਚੁਣ ਲਿਆ ਗਿਆ।ਹੋਰ ਅਹੁਦੇਦਾਰਾਂ ਵਿੱਚ ਗੁਰਦੇਵ ਖੋਖਰ ਨੂੰ ਸਰਪ੍ਰਸਤ, ਬਲਵਿੰਦਰ ਸਿੰਘ ਭੁੱਲਰ ਨੂੰ ਸੀਨੀਅਰ ਮੀਤ ਪ੍ਰਧਾਨ, ਦਿਲਬਾਗ ਸਿੰਘ ਨੂੰ ਮੀਤ ਪ੍ਰਧਾਨ,ਅਗਾਜਬੀਰ ਨੂੰ ਸਕੱਤਰ ,ਅਮਨ ਦਾਤੇਵਾਸ ਨੂੰ ਪ੍ਰਚਾਰ ਸਕੱਤਰ, ਰਮੇਸ਼ ਕੁਮਾਰ ਗਰਗ ਨੂੰ ਸੋਸ਼ਲ ਮੀਡੀਆ ਇੰਚਾਰਜ ਅਤੇ ਹਰਬੰਸ ਲਾਲ ਗਰਗ ਨੂੰ ਕੈਸ਼ੀਅਰ ਚੁਣਿਆ ਗਿਆ।
ਇਨ੍ਹਾਂ ਆਹੁਦੇਦਾਰਾਂ ਨੂੰ ਹੀ ਕਾਰਜਕਾਰਨੀ ਕਮੇਟੀ ਬਣਾਉਣ ਦੇ ਅਧਿਕਾਰ ਦਿੱਤੇ ਗਏ।
ਇਸ ਟੀਮ ਨੂੰ ਇਜਲਾਸ ਵਿੱਚ ਹਾਜ਼ਰ ਸਰਵਸ੍ਰੀ ਨੰਦ ਸਿੰਘ ਮਹਿਤਾ, ਲਛਮਣ ਮਲੂਕਾ, ਰਣਬੀਰ ਰਾਣਾ, ਜਸਵਿੰਦਰ ਜਸ, ਰਵਿੰਦਰ ਸਿੰਘ ਸੰਧੂ,ਅਮਰ ਸਿੰਘ ਸਿੱਧੂ,ਪਵਨ ਕੁਮਾਰ ਜਿੰਦਲ, ਸੁਰਿੰਦਰ ਸਿੰਗਲਾ, ਚਰਨਜੀਤ ਸ਼ਰਮਾ,ਤੇਜਾ ਸਿੰਘ ਪ੍ਰੇਮੀ, ਨਿਰੰਜਣ ਸਿੰਘ ਪ੍ਰੇਮੀ, ਜਸਵਿੰਦਰ ਸੁਰਗੀਤ ,ਮਾ.ਕਰਨੈਲ, ਰਾਮ ਦਿਆਲ ਸੇਖੋਂ,ਕਮਲਪ੍ਰੀਤ ਤੋਂ ਇਲਾਵਾ ਪੰਜ ਬੀਬੀਆਂ ਕਮਲ ਬਠਿੰਡਾ, ਅਮਨਦੀਪ ਕੌਰ ਮਾਨ, ਸੁਖਬੀਰ ਕੌਰ ਸਰਾ, ਜਸਵਿੰਦਰ ਕੌਰ ਸੇਮਾ,ਸਰਗਮ ਨੇ ਪ੍ਰਵਾਨਗੀ ਦਿੱਤੀ। ਇਸ ਤੋਂ ਪਹਿਲਾਂ ਸ਼ਾਇਰ ਅਜ਼ੀਮ ਸ਼ੇਖ਼ਰ ਦੇ ਪਿਤਾ ਮਾ.ਬਲਦੇਵ ਰਾਮ ਨੂੰ ਇੱਕ ਮਿੰਟ ਮੋਨ ਰਹਿ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਦੋ ਸਾਲਾਂ ਦੀਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕਰਦਿਆਂ ਜਨਰਲ ਸਕੱਤਰ ਰਣਜੀਤ ਗੌਰਵ ਨੇ ਦੱਸਿਆ ਕਿ ਇਸ ਕਾਰਜ਼ਕਾਲ ਦੌਰਾਨ ਸੱਤ ਵੱਡੇ ਸਮਾਗਮ, ਤਿੰਨ ਵਧਵੀਆਂ ਵੱਡੀਆਂ ਮੀਟਿੰਗਾਂ ਅਤੇ ਤੇਰਾਂ ਮਾਸਿਕ ਸਾਹਿਤਕ ਇਕੱਤਰਤਾਵਾਂ ਕੀਤੀਆਂ ਗਈਆਂ।ਇਸ ਕਾਰਜ਼ਕਾਲ ਦੌਰਾਨ ਹੀ ਜੇ ਸੀ ਪਰਿੰਦਾ ਪੁਰਸਕਾਰ ਸ਼ੁਰੂ ਕੀਤਾ ਗਿਆ ਅਤੇ ਪਹਿਲਾ ਇਨਾਮ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਮਰਹੂਮ ਕਾ. ਜਰਨੈਲ ਭਾਈਰੂਪਾ ਨੂੰ ਦਿੱਤਾ ਗਿਆ।ਇਸ ਤੋਂ ਇਲਾਵਾ ਸਵਰਗੀ ਜਗਮੋਹਣ ਕੌਸ਼ਲ, ਜਗਦੀਸ਼ ਸਿੰਘ ਘਈ,ਜੇ ਸੀ ਪਰਿੰਦਾ ਦੀ ਯਾਦ ਨੂੰ ਸਮਰਪਿਤ ਸਮਾਗਮ ਵਿੱਚ ਸ਼ਹਿਰ ਦੀਆਂ ਸੱਤ ਲੋਕਪੱਖੀ ਸ਼ਖ਼ਸੀਅਤਾਂ ਦਾ ਵੀ ਸਨਮਾਨ ਕੀਤਾ ਗਿਆ। ਇਸ ਇਕੱਠ ਵੱਲੋਂ ਪਾਸ ਇੱਕ ਮਤੇ ਵਿੱਚ ਪੱਤਰਕਾਰਾਂ ਉਪਰ ਦਰਜ਼ ਪਰਚੇ ਰੱਦ ਕਰਨ ਦੀ ਮੰਗ ਕੀਤੀ ਗਈ। ਦੂਜੇ ਮਤੇ ਰਾਹੀਂ ਭੋਂਇ ਪ੍ਰਾਪਤੀ ਮੁਹਿੰਮ ਦੇ ਆਗੂ ਮੁਕੇਸ਼ ਮਲੌਦ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਗਈ।ਅੰਤ ਵਿੱਚ ਪ੍ਰਧਾਨ ਜਸਪਾਲ ਮਾਨਖੇੜਾ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।