ਬਟਾਲੀਅਨ ਕਮਾਂਡੈਂਟ ਵਲੋਂ ਆਫਤ ਪ੍ਰਬੰਧਨ ਜਾਗਰੂਕਤਾ ਨੂੰ ਦਰਸਾਉਂਦਾ ਨਵੇਂ ਵਰੇ੍ 2026 ਦਾ ਕੈਲੰਡਰ ਜਾਰੀ
ਰੋਹਿਤ ਗੁਪਤਾ
ਬਟਾਲਾ, 1 ਜਨਵਰੀ
ਸਥਾਨਕ ਹੈਡ ਕੁਆਟਰ ਨੰਬਰ-2 ਬਟਾਲੀਅਨ, ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਵਿਖੇ ਕਰਵਾਏ ਸਮਾਗਮ ਵਿਚ ਕਮਾਂਡੈਂਟ ਮਨਪ੍ਰੀਤ ਸਿੰਘ ਰੰਧਾਵਾ (ਪ੍ਰੈਜ਼ੀਡੈਂਟ ਐਵਾਰਡੀ-2ਵਾਰ) ਵਲੋਂ ਪੰਜਾਬ ਹੋਮਗਾਰਡ ਦੇ ਸਮੂਹ ਸਟਾਫ, ਜਵਾਨਾਂ ਅਤੇ ਸਿਵਲ ਡਿਫੈਂਸ ਦੇ ਵਲੰਟੀਅਰਜ਼ ਨੂੰ ਨਵੇਂ ਸਾਲ-2026 ਦੀ ਵਧਾਈ ਦੇਂਦੇ ਹੋਏ ਸਮੂਹ ਸਟਾਫ ਅਤੇ ਜਵਾਨਾਂ ਨੂੰ ਸਰਕਾਰੀ ਡਿਊਟੀ ਤਨਦੇਹੀ ਦੇ ਨਾਲ ਕਰਨ ਅਤੇ ਆਮ ਨਾਗਰਿਕ ਨਾਲ ਵੀ ਵਧੀਆ ਢੰਗ ਨਾਲ ਵਿਵਹਾਰ ਕਰਨ ਦੀ ਹਦਾਇਤ ਦਿੱਤੀ।
ਉਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਰੋਜ਼ਾਨਾ ਜੀਵਨ ਵਿਚ “ਕਿਰਤ ਕਰੋ-ਨਾਮ ਜਪੋ-ਵੰਡ ਛਕੋ“ ਦਾ ਸਿਧਾਂਤ ਅਪਨਾਉਣਾ ਚਾਹੀਦਾ ਹੈ ਅਤੇ ਸਰਬੱਤ ਦੇ ਭਲੇ ਦੇ ਕਾਰਜ ਕਰਨੇ ਚਾਹੀਦੇ ਹਨ।
ਇਸ ਮੌਕੇ ਸਮੂਹ ਸਟਾਫ, ਜਵਾਨਾਂ, ਵਲੰਟੀਅਰਜ਼ ਅਤੇ ਦੇਸ਼ ਵਾਸੀਆਂ ਦੀ ਸਿਹਤਯਾਬੀ, ਤਰੱਕੀ ਤੇ ਸ਼ਾਤੀ ਦੀ ਕਾਮਨਾ ਕੀਤੀ ਗਈ। ਇਸ ਮੌਕੇ ਉਨਾਂ ਜਵਾਨਾਂ ਨੂੰ ਆਪਣੀ ਡਿਊਟੀ ਸਮਰਪਣ ਭਾਵਨਾ ਅਤੇ ਇਮਾਨਦਾਰੀ ਨਾਲ ਕਰਨ ਲਈ ਪ੍ਰੇਰਿਆ।
ਆਖਰ ਵਿਚ ਸਥਾਨਿਕ ਵਾਰਡਨ ਸਰਵਿਸ ਪੋਸਟ ਨੰ. 8, ਸਿਵਲ ਡਿਫੈਂਸ ਵਲੋਂ ਆਫਤ ਪ੍ਰਬੰਧਨ ਅਭਿਆਨ ਨੂੰ ਹੋਰ ਅਗਾਂਹ ਵਧਾਉਂਦੇ ਹੋਏ, ਨਵੇਂ ਵਰੇ੍ਹ 2026 ਦਾ ਕੈਲੰਡਰ ਜਾਰੀ ਕੀਤਾ।
ਇਸ ਕੈਲੰਡਰ ਦੀ ਵਿਸ਼ੇਸ਼ਤਾ ਹੈ ਇਸ ‘ਚ ਨਾਗਰਿਕ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਵਾਲੇ ਅੰਤਰਰਾਸ਼ਟਰੀ ਤੇ ਰਾਸ਼ਟਰੀ ਦਿਨਾਂ ਤੇ ਹਫਤਿਆਂ ਨੂੰ ਦਰਸਾਇਆ ਗਿਆ ਹੈ, ਜਿਵੇ ਕਿ ਸੜਕ ਸੁਰੱਖਿਆ ਸਪਤਾਹ/ਮਹੀਨਾ, ਅੱਗ ਤੋ ਬਚਾਓ ਸਪਤਾਹ, ਰਾਸ਼ਟਰੀ ਸੁਰੱਖਿਆ ਸਪਤਾਹ, ਨਾਗਰਿਕ ਸੁਰੱਖਿਆ ਦਿਨ, ਭਾਈ ਘਨੱਈਆਂ ਜੀ ਦਾ ਪ੍ਰਲੋਕ ਗਮਨ ਮਰਹਿਮ-ਪੱਟੀ ਦਿਵਸ, ਭੋਪਾਲ ਗੈਸ ਆਫਤ ਤੇ ਹੋਰ ਸੁਰੱਖਿਆਂ ਪ੍ਰਤੀ ਜਾਗਰੂਕ ਦਿਨ ਤੇ ਸਿਵਲ ਡਿਫੈਂਸ ਸਥਾਪਨਾ ਦਿਵਸ ਆਦਿ ਹਨ। ਜੋ ਇਹਨਾਂ ਖਾਸ ਦਿਨਾਂ ਮੌਕੇ ਸਕੂਲ, ਕਾਲਜ਼ ਤੇ ਉਚ ਸੰਸਥਾਵਾਂ ‘ਚ ਜਾਗਰੂਕ ਕੈਂਪ ਲਗਾਏ ਜਾਂਦੇ ਹਨ ਤਾਂ ਜੋ ਸਿੱਖਿਅਤ ਨਾਗਰਿਕ ਕਿਸੇ ਵੀ ਆਫਤ ਨੂੰ ਨਿਜੱਠਣ ਲਈ, ਆਪਣਾ ਬਣਦਾ ਫਰਜ਼ ਨਿਭਾ ਸਕੇ ਤੇ ਆਫਤ ਮੌਕੇ ਜਾਨ ਮਾਲ ਦੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ।
ਇਸ ਮੌਕੇ ਸਟਾਫ ਅਫਸਰ ਜਤਿੰਦਰ ਸਿੰਘ ਰੰਧਾਵਾ ਤੇ ਨਵਜੀਤ ਸਿੰਘ, ਕੰਵਲਜੀਤ ਸਿੰਘ, ਜਗਰੂਪਪ੍ਰੀਤ ਸਿੰਘ ਸਾਰੇ ਕੰਪਨੀ ਕਮਾਂਡਰ, ਮਨਜੀਤ ਸਿੰਘ (ਡੀਜੀ ਡਿਸਕ ਐਵਾਰਡੀ), ਰਾਜ ਸਿੰਘ, ਇੰਦਰਜੀਤ ਸਿੰਘ, ਪ੍ਰਿੰਸ ਕੁਮਾਰ, ਇੰਦਰਜੀਤ ਸਿੰਘ, ਸੁਖਜੀਤ ਕੌਰ ਸਾਰੇ ਪ/ਕਮਾਂਡਰ, ਰਣਜੀਤ ਸਿੰਘ ਗੁਰਪ੍ਰੀਤ ਸਿੰਘ ਰੰਧਾਵਾ ਤੇ ਸਮੂਹ ਸਟਾਫ ਦੇ ਨਾਲ ਹਰਬਖਸ਼ ਸਿੰਘ ਪੋਸਟ ਵਾਰਡਨ ਸਿਵਲ ਡਿਫੈਂਸ ਬਟਾਲਾ ਆਦਿ ਮੌਜੂਦ ਸਨ।