ਆਉਣ ਵਾਲੀਆਂ ਮਿਊਨਸੀਪਲ ਕਮੇਟੀ ਦੀਆਂ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਰੂਪਨਗਰ ਸ਼ਹਿਰੀ ਦੀ ਵਿਸ਼ੇਸ਼ ਮੀਟਿੰਗ ਹੋਈ
ਮਨਪ੍ਰੀਤ ਸਿੰਘ
ਰੂਪਨਗਰ 28 ਦਸੰਬਰ
ਸ਼੍ਰੋਮਣੀ ਅਕਾਲੀ ਦਲ ਰੂਪਨਗਰ ਸ਼ਹਿਰੀ ਦੀ ਇਕ ਵਿਸ਼ੇਸ਼ ਮੀਟਿੰਗ ਵਿਚ ਅਕਾਲੀ ਆਗੂਆਂ ਨੇ ਕਿਹਾ ਕੇ ਸ਼੍ਰੋਮਣੀ ਅਕਾਲੀ ਦਲ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਦੀ ਅਗਵਾਈ ਵਿੱਚ ਸ਼ਹਿਰ ਦੇ ਸਾਰੇ ਵਾਰਡਾਂ ਵਿਚ ਸ਼ਾਨ ਨਾਲ ਚੋਣਾਂ ਲੜ ਕੇ ਜਿੱਤ ਪ੍ਰਾਪਤ ਕਰੇਗਾ । ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼ਹਿਰੀ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਕਿਹਾ ਕੇ ਮੌਜੂਦਾ ਨਗਰ ਕੌਂਸਲ ਸ਼ਹਿਰ ਦੀ ਅਗਵਾਈ ਕਰਨ ਦੇ ਕਾਬਲ ਨਹੀਂ ਹੈ । ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਨਗਰ ਕੌਂਸਲ ਦਾ ਪ੍ਰਧਾਨ ਆਪਣੇ ਕੌਂਸਲਰਾਂ ਤੇ ਹੀ ਇਲਜ਼ਾਮ ਲਾ ਰਿਹਾ ਸੀ ਤੇ ਕੌਂਸਲਰ ਆਪ ਹੀ ਮੰਨ ਰਹੇ ਹਨ ਕੇ ਉਹ ਸਾਢੇ ਚਾਰ ਸਾਲ ਵਿੱਚ ਕੋਈ ਕੰਮ ਨਹੀਂ ਕਰਵਾ ਸਕੇ। ਉਹਨਾਂ ਇਹ ਵੀ ਕਿਹਾ ਕਿ ਨਗਰ ਕੌਂਸਲ ਦਾ ਮੌਜੂਦਾ ਪ੍ਰਧਾਨ ਵੀ ਨਗਰ ਕੌਂਸਲ ਦੀ ਮਰਿਆਦਾ ਨੂੰ ਕਾਇਮ ਰੱਖਣ ਵਿਚ ਬੇਬਸ ਜਾਪ ਰਿਹਾ ਹੈ । ਓਹਨਾ ਨਗਰ ਕੌਂਸਲ ਦੇ ਪ੍ਰਧਾਨ ਤੋਂ ਅਸਤੀਫ਼ੇ ਦੀ ਮੰਗ ਕੀਤੀ। ਓਹਨਾ ਕਿਹਾ ਕਿ ਪ੍ਰਧਾਨ ਆਪ ਹੀ ਮੰਨ ਰਿਹਾ ਹੈ ਕਿ ਉਸ ਨੂੰ ਲੱਗ ਹੀ ਨਹੀਂ ਰਿਹਾ ਕਿ ਉਹ ਪ੍ਰਧਾਨ ਹੈ । ਇਸ ਲਈ ਉਸ ਨੂੰ ਆਪ ਨੂੰ ਹੀ ਕੁਰਸੀ ਛੱਡ ਦੇਣੀ ਚਾਹੀਦੀ ਹੈ । ਮੀਟਿੰਗ ਵਿੱਚ ਆਗੂਆਂ ਨੇ ਇਹ ਵੀ ਕਿਹਾ ਕੇ ਸਾਬਕਾ ਪ੍ਰਧਾਨ ਸੰਜੇ ਵਰਮਾ ਮੀਡੀਆ ਵਿਚ ਜਿਹਨਾਂ ਕੌਂਸਲਰਾਂ ਤੇ ਇਲਜ਼ਾਮ ਲਗਾ ਰਹੇ ਹਨ ਉਨ੍ਹਾਂ ਦੇ ਨਾਮ ਜਨਤਕ ਕਰਨ ਤਾਂ ਕੇ ਸ਼ਹਿਰ ਨਿਵਾਸੀਆਂ ਨੂੰ ਸਾਰੇ ਵਰਤਾਰੇ ਦਾ ਸੱਚ ਪਤਾ ਲੱਗ ਸਕੇ। ਇਸ ਮੌਕੇ ਸਾਬਕਾ ਕੌਸਲਰ ਗੁਰਮੁੱਖ ਸਿੰਘ ਸੈਣੀ ਅਤੇ ਅਨੁਸੂਚਿਤ ਜਾਤੀ ਦੇ ਪ੍ਰਧਾਨ ਰਾਜਿੰਦਰ ਕੁਮਾਰ ਨੇ ਵੀ ਸੰਬੋਧਨ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਬਲਜਿੰਦਰ ਸਿੰਘ ਮਿੱਠੂ, ਸੀਨੀਅਰ ਅਕਾਲੀ ਆਗੂ ਗੁਰਮੁਖ ਸਿੰਘ ਸੈਣੀ, ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਜਸਬੀਰ ਸਿੰਘ ਗਿੱਲ ਨਗਰ ਕੌਂਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਚੌਧਰੀ ਵੇਦ ਪ੍ਰਕਾਸ਼,ਇਸਤਰੀ ਅਕਾਲੀ ਦਲ ਦੀ ਸ਼ਹਿਰੀ ਪ੍ਰਧਾਨ ਬਲਵਿੰਦਰ ਕੌਰ ਸ਼ਾਮਪੁਰਾ ,ਕੁਲਵਿੰਦਰ ਕੌਰ ਘਈ, ਜਤਿੰਦਰ ਸੈਣੀ,ਹਰਵਿੰਦਰ ਸਿੰਘ ਪਟਵਾਰੀ, ਮੋਨੂੰ ਕੁਮਾਰ,ਬਲਬੀਰ ਸਿੰਘ,ਮੋਹਨ ਸਿੰਘ ਭੱਠਲ,ਸੇਵਾ ਸਿੰਘ ਗਿਲਕੋ ਵੈਲੀ,ਮਨਜੀਤ ਸਿੰਘ ਤੰਬੜ, ਆਰ ਪੀ ਸਿੰਘ ਸ਼ੈਲੀ ਸੇਵਾ ਸਿੰਘ ਪ੍ਰਧਾਨ ਗਿਲਕੋ ਵੈਲੀ ਵਿਸ਼ੇਸ਼ ਤੌਰ ਤੇ ਮੌਜੂਦ ਸਨ ।