ਤਰਕਸ਼ੀਲਾਂ ਵੱਲੋਂ ਚੇਤਨਾ ਪਰਖ ਪ੍ਰੀਖਿਆ ਦਾ ਨਤੀਜਾ ਐਲਾਨਿਆ
ਮਾਨਸਾ ਜ਼ਿਲ੍ਹੇ ਦੇ ਵਿਦਿਆਰਥੀਆਂ ਨੇ ਪੰਜਾਬ ਵਿੱਚੋਂ ਕੀਤਾ ਟੋਪ
ਚੇਤਨਾ ਪ੍ਰੀਖਿਆ ਵਿੱਚ ਵੱਧਦਾ ਰੁਝਾਨ ਵਿਗਿਆਨ ਵਿਚਾਰਾਂ ਦੇ ਪਸਾਰੇ ਲਈ ਵਧੀਆ ਸੰਕੇਤ –ਭੁਪਿੰਦਰ ਫ਼ੌਜੀ
ਮਾਨਸਾ 17 ਨਵੰਬਰ 2025 : ਵਿਦਿਆਰਥੀਆਂ ਵਿਚ ਵਿਗਆਨਕ ਚੇਤਨਾ ਵਿਕਸਤ ਕਰਨਾ,ਸਾਹਿਤ ਕਿਤਾਬਾਂ ਨਾਲ਼ ਜੋੜਨ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਵਹਿਮਾਂ ਭਰਮਾਂ ਤੋਂ ਮੁਕਤ ਤੇ ਜਾਗਰੂਕ ਕਰਨ ਦੇ ਮਕਸਦ ਨੂੰ ਲੈ ਕੇ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਹਰ ਸਾਲ ਮਿਡਲ,ਸੈਕੰਡਰੀ ਤੇ ਅਪਰ ਸੈਕੰਡਰੀ ਦੇ ਵਿਦਿਆਰਥੀਆ ਦੀ ਚੇਤਨਾ ਪਰਖ ਪ੍ਰੀਖਿਆ ਕਰਵਾਈ ਜਾਂਦੀ ਹੈ। ਐਤਕੀ ਸੱਤਵੀਂ ਚੇਤਨਾ ਪਰਖ਼ ਪ੍ਰੀਖਿਆ ਮਹਾਨ ਕ੍ਰਾਂਤੀਕਾਰੀ ਬੀਬੀ ਗ਼ਦਰੀ ਗੁਲਾਬ ਕੌਰ ਨੂੰ ਸਮਰਪਿਤ ਕਰਵਾਈ ਗਈ।ਜਿਸ ਵਿੱਚ ਸੂਬੇ ਭਰ ਦੇ ਤੀਹ ਹਾਜ਼ਾਰ ਸਕੂਲੀ ਵਿਦਿਆਰਥੀਆਂ ਨੇ ਭਾਗ ਲਿਆ।ਜਿਸ ਵਿੱਚ ਮਾਨਸਾ ਜ਼ਿਲ੍ਹੇ ਦੇ ਵਿਦਿਆਰਥੀ ਨੇ ਪੰਜਾਬ ਪੱਧਰ ਤੇ ਮੱਲਾਂ ਮਾਰੀਆਂ ਹਨ।ਇਹਨਾਂ ਵਿਚਾਰਾਂ ਦਾ ਪਰਗਟਾਵਾ ਜੋਨ ਮੁਖੀ ਅੰਮਿ੍ਤ ਰਿਸੀ਼,ਤਰਕਸੀ਼ਲ ਆਗੂ ਮਾ.ਲੱਖਾ ਸਿੰਘ ਸਹਾਰਨਾ,ਨਰਿੰਦਰ ਕੌਰ ਬੁਰਜ ਹਮੀਰਾ ਨੇ ਕੀਤਾ I
ਪ੍ਰੈਸ਼ ਦੇ ਨਾਂ ਬਿਆਨ ਜ਼ਾਰੀ ਕਰਦਿਆਂ ਮੀਡੀਆ ਵਿਭਾਗ ਦੇ ਜ਼ਿਲ੍ਹਾ ਮੁਖੀ ਭੁਪਿੰਦਰ ਫ਼ੌਜੀ ਨੇ ਦੱਸਿਆ ਜਿਸ ਵਿੱਚ ਛੇਵੀਂ ਕਲਾਸ ਵਿੱਚੋਂ ਕਰਨਵੀਰ ਸਿੰਘ ਪੁੱਤਰ ਸੁਖਪਾਲ ਸਿੰਘ ਪੀ.ਐੱਮ.ਸ.ਸ.ਸ.ਸਕੂਲ ਲੜਕੇ ਭੀਖੀ ਨੇ ਪੰਜਾਬ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।ਹਰਗੁਨ ਵਸਿਸ਼ਟ ਪੁਤਰ ਸਤਪਾਲ ਸਿੰਘ ਗੌਰਮਿੰਟ ਹਾਈ ਸਕੂਲ ਗੁਰਨੇ ਕਲਾਂ ਨੇ ਚੌਥਾ ਸਥਾਨ ਹਾਸਲ ਕੀਤਾ ਹੈ l ਦਸਵੀਂ ਵਿੱਚੋਂ ਗੁਰਸਨ ਕੌਰ ਪੁੱਤਰੀ ਰਾਜਿੰਦਰ ਸਿੰਘ ਗਿਆਨ ਸਰੋਵਰ ਸਕੂਲ ਫੱਤਾ ਮਾਲੋਕੇ ਨੇ ਦੂਸਰਾ ਸਥਾਨ ਹਾਸਿਲ ਕੀਤਾ।ਬਾਰਵੀਂ ਕਲਾਸ ਵਿੱਚੋਂ ਜਸਵਿੰਦਰ ਕੌਰ ਪੁਤਰੀ ਜਸਪ੍ਰੀਤ ਸਿੰਘ ਸ.ਸ.ਸ. ਸਕੂਲ ਬਾਜੇਵਾਲਾ ਨੇ ਦੂਸਰਾ ਸਥਾਨ ਹਾਸਲ ਕਰਕੇ ਮਾਨਸਾ ਜ਼ਿਲ੍ਹੇ ਦਾ ਨਾਂ ਪੂਰੇ ਪੰਜਾਬ ਵਿੱਚ ਰੋਸ਼ਨ ਕੀਤਾ ਹੈ।ਇਨ੍ਹਾਂ ਬੱਚਿਆਂ ਨੂੰ 23 ਨਵੰਬਰ ਨੂੰ ਤਰਕਸ਼ੀਲ ਸੁਸ਼ਾਇਟੀ ਵੱਲੋਂ ਬਰਨਾਲਾ ਵਿੱਖੇ ਨਗਦ ਰਾਸ਼ੀ,ਕਿਤਾਬਾਂ,ਸਨਮਾਨ ਚਿੰਨ ਤੇ ਸਰਟੀਫਿਕੇਟ ਦੇ ਵਿਸ਼ੇਸ਼ ਤੌਰ ਉੱਤੇ ਸਨਮਾਨ ਕੀਤਾ ਜਾਵੇਗਾ।
ਇਸੇ ਤਰ੍ਹਾਂ ਜ਼ਿਲ੍ਹਾ ਪੱਧਰ’ਤੇ ਵੀ ਪੁਜ਼ੀਸਨਾਂ ਕੱਢੀਆਂ ਗਈਆਂ ਹਨ ਜਿੰਨਾਂ ਵਿੱਚੋਂ ਛੇਵੀਂ ਕਲਾਸ ਵਿੱਚੋਂ ਮੋਹਦੀਪ ਕੌਰ,ਗੁਰਮਨਜੋਤ ਸਿੰਘ,ਸੱਤਵੀਂ ਵਿੱਚੋਂ ਅਵਨੀਤ ਕੌਰ,ਹਰਕੀਰਤ ਕੌਰ, ਅੱਠਵੀਂ ਵਿੱਚੋਂ ਹਰਮਨਜੀਤ,ਖੁਸਮੀਤ ਕੌਰ,ਨੌਵੀਂ ਵਿੱਚੋਂ ਜਸਮੀਤ ਕੌਰ,ਰਾਜ਼ਨਵੀਰ ਕੌਰ ਦਸਵੀਂ ਵਿੱਚੋਂ ਤਰਨਪ੍ਰੀਤ ਕੌਰ,ਸਿਮਰਨ ਕੌਰ ਗਿਆਰਵੀਂ ਵਿੱਚੋਂ ਨਵਜੋਤ ਕੌਰ,ਜਸਪ੍ਰੀਤ ਕੌਰ ਬਾਰ੍ਹਵੀਂ ਵਿੱਚੋਂ ਸੰਦੀਪ ਕੌਰ,ਪਰਮਜੀਤ ਕੌਰ ਤੇ ਬਲਕਰਨ ਸਿੰਘ ਨੇ ਮਾਨਸਾ ਜ਼ਿਲ੍ਹਾ ਵਿੱਚੋਂ ਪੁਜ਼ੀਸਨਾਂ ਹਾਸਲ ਕੀਤੀਆਂ ਹਨ। ਇਨ੍ਹਾਂ ਬੱਚਿਆਂ ਨੂੰ ਜ਼ਿਲ੍ਹਾ ਲੇਵਲ’ਤੇ ਸਨਮਾਨਿਤ ਕੀਤਾ ਜਾਵੇਗਾ।