← ਪਿਛੇ ਪਰਤੋ
ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ "ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ" ਵਿੱਚ ਸੰਗਤ ਲਈ 100 ਕਮਰੇ ਤਿਆਰ :- ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ ਪੰਜ ਸਤਾਰਾ ਹੋਟਲ ਦਾ ਭੁਲੇਖਾ ਪਾਂਦੀ ਹੈ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੀ ਸਰਾਂ ਸ੍ਰੀ ਆਨੰਦਪੁਰ ਸਾਹਿਬ 27 ਅਕਤੂਬਰ ( ਚੋਵੇਸ਼ ਲਟਾਵਾ ) ਦਸਮ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਸੁਸ਼ੋਭਿਤ ਕੀਤਾ ਗਿਆ ਸੀ ਜਿੱਥੇ ਐਨਆਰਆਈ ਸਰਾਂ ਵਜੋਂ ਪੰਜ ਤਾਰਾ ਹੋਟਲ ਵਾਂਗ ਦਿਖਣ ਵਾਲੀ ਸਰਾਂ ਜਿਸ ਦਾ ਨਾਂ ਗੁਰੂ ਗੋਬਿੰਦ ਸਿੰਘ ਯਾਤਰੀ ਸਰਾਂ ਰੱਖਿਆ ਗਿਆ ਹੈ ਦਾ ਅਗਲੇ ਮਹੀਨੇ ਵਿੱਚ ਕੁਲ ਸੋ ਕਮਰੇ ਤਿਆਰ ਕਰਕੇ ਸੰਗਤਾਂ ਤੇ ਰਹਿਣ ਲਈ ਦਿੱਤੇ ਜਾਣਗੇ ਜਿਸ ਵਿੱਚੋਂ ਪਹਿਲੇ ਬੜਾ ਵਿੱਚ 40 ਕਮਰੇ ਤਿਆਰ ਕਰਕੇ ਸੰਗਤ ਦੀ ਵਰਤੋਂ ਵਿੱਚ ਲਿਆਂਦੇ ਗਏ ਹਨ ਅਤੇ ਅਗਲੇ 40 ਕਮਰੇ ਜਿਸ ਦਾ ਰੰਗ ਰੋਗਣ ਚਲ ਰਿਹਾ ਹੈ ਅਤੇ ਇਸ ਦੇ ਨਾਲ ਬੀ ਕਮਰੇ ਅਗਲੇ ਹਫਤੇ ਤੱਕ ਤਿਆਰ ਹੋ ਜਾਣਗੇ ਜੋ ਕਿ ਸ਼ਹੀਦੀ ਸਮਾਗਮਾਂ ਤੋਂ ਪਹਿਲਾਂ ਸੰਗਤ ਹਵਾਲੇ ਕੀਤੇ ਜਾਣਗੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬਾਬਾ ਸੁਖਵਿੰਦਰ ਸਿੰਘ ਕਾਰ ਸੇਵਾ ਪੂਰੀ ਵਾਲੇ ਵੱਲੋਂ ਸਰਾਂ ਦਾ ਦੌਰਾ ਕਰਨ ਉਪਰੰਤ ਕੀਤਾ ਗਿਆ ਇਸ ਮੌਕੇ ਉਹਨਾਂ ਦੱਸਿਆ ਕਿ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਵੱਖ-ਵੱਖ ਗੁਰੂ ਘਰਾਂ ਅਤੇ ਤਖਤ ਸਾਹਿਬਾਨਾ ਵਿਖੇ ਸਰਾਵਾਂ ਦੀ ਸੇਵਾਵਾਂ ਦੇ ਨਾਲ ਨਾਲ ਲੰਗਰਾਂ ਦੀ ਸੇਵਾਵਾਂ ਵੀ ਚੱਲ ਰਹੀਆਂ ਹਨ ਜੋ ਕਿ ਬਹੁਤ ਹੀ ਸੁੰਦਰ ਢੰਗ ਦੇ ਨਾਲ ਬਣਵਾਈਆਂ ਗਈਆਂ ਹਨ ਅਤੇ ਯਾਤਰੀਆਂ ਵੱਲੋਂ ਇਹਨਾਂ ਨੂੰ ਪੰਜ ਸਤਾਰਾ ਹੋਟਲ ਦੇ ਆਲੀਸ਼ਾਨ ਕਮਰੇ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਦੱਸਿਆ ਜਾਂਦਾ ਹੈ ਇਥੇ ਦੱਸ ਦਈਏ ਕਿ ਐਣਾ ਸਰਾਵਾਂ ਵਿੱਚ ਸਭ ਤੋਂ ਵੱਧ ਸਾਫ ਸਫਾਈ ਅਤੇ ਹਾਈ ਜਿਹਨਿਕ ਰੱਖਿਆ ਗਿਆ ਹੈ ਸਕਿਉਰਟੀ ਦੇ ਪਰ ਪਰ ਵਿੱਚ ਵੀ ਐਣਾ ਸਰਾਵਾਂ ਵਿੱਚ ਪਹਿਲਾ ਨਾਂ ਆਉਂਦਾ ਹੈ ਇਸ ਮੌਕੇ ਉਹਨਾਂ ਨਾਲ ਬਾਬਾ ਸੁਖਵਿੰਦਰ ਸਿੰਘ ਜੀ ਤੋਂ ਇਲਾਵਾ ਬਾਬਾ ਕਾਲਾ ਸਿੰਘ ਇੰਚਾਰਜ ਸ੍ਰੀ ਅਨੰਦਪੁਰ ਸਾਹਿਬ ਬਾਬਾ ਰਤਨ ਸਿੰਘ ਰਾਮ ਸਿੰਘ ਭਿੰਡਰ ਬਲਜਿੰਦਰ ਸਿੰਘ ਇੰਦਰਜੀਤ ਸਿੰਘ ਤੇਜਿੰਦਰ ਸਿੰਘ ਗੁਰਜਿੰਦਰ ਸਿੰਘ ਤੋ ਇਲਾਵਾ ਬਾਬਾ ਜਿੰਦਰ ਸਿੰਘ ਵੀ ਮੌਜੂਦ ਸਨ।
Total Responses : 1266