ਜਦ ਪੈਣ ਕਪਾਹੀ ਫੁੱਲ ਵੇਂ.... ਸਾਨੂੰ ਉਹ ਰੁੱਤ ਲੈ ਦੇਈ.. ਮੁੱਲ ਵੇਂ-- ਪ੍ਰੋ. ਪੁਸ਼ਪਿੰਦਰ ਗਿੱਲ
ਇਹ ਸਤਰਾਂ ਮਹਿਜ਼ ਸਤਰਾਂ ਨਹੀਂ , ਭਰੀ ਭਰਾਈ ਜ਼ਿੰਦਗੀ ਦੀ ਉਮੀਦ ਨੇ, ਖੇੜਿਆਂ ਦੀ ਚਾਹਤ ਤੇ ਵਸਲ ਦੀ ਰੂਹ ਨੇ।ਇਹ ਉਸ ਵਕਤ ਦੀ ਅੰਦਰ ਛੁਪੀ ਉਮੀਦ ਹੈ, ਇਕਰਾਰ ਹੈ,ਵੇਦਨਾ ਹੈ,ਮੁਹੱਬਤ ਹੈ,ਅਹਿਸਾਸ ਹੈ। ਹੁਣ ਸਭ ਬਦਲ ਗਿਆ ਰੀਝਾਂ ਦਾ ਝੋਲਾ ਬਾਪੂ ਨੇ ਲਾਹ ਖੂੰਝੇ ਵਿੱਚ ਟੰ ਗ ਦਿੱਤਾ ਹੈ। ਸੰਮਾਂ ਵਾਲੀ ਡਾਂਗ ਕਿਸੇ ਦਰਵਾਜੇ ਤੇ ਓਹਲੇ ਪਈ ਹੈ.। ਦਾਦੀ ਦਾ ਸੰਦੂਕ ਫੁਲਕਾਰੀ ਨੂੰ ਲੁਕੋ ਉਡੀਕਦਾ ਹੋਵੇਗਾ, ਸ਼ਗਨਾਂ ਜਦ ਦੀ ਮਹਿੰਦੀ ਦਾ ਰੰਗ..
ਇਹ ਤਬਦੀਲੀਆਂ ਕਿਵੇਂ ਚਲੋ ਵਿਚਾਰ ਕਰਦੇ ਹਾਂ:-
ਵਿਆਹ ਇੱਕ ਸਮਾਜਿਕ ਵਰਤਾਰਾ ਹੈ। ਪਹਿਲੇ ਸਮਿਆਂ ਵਿੱਚ ਸਮਾਜ ਅਜਿਹੀ ਸੰਸਥਾ ਸੀ,ਜੋ ਇਸ ਨੂੰ ਨਿਯਮਾਂ ਦੇ ਕਟਹਿਰੇ ਵਿੱਚ ਰੱਖਦੇ ਸੀ। ਨਾਈ ਇੱਕ ਅਜਿਹਾ ਦੂਤ ਸੀ ਜੋ ਪਰਿਵਾਰਾਂ ਦੇ ਸਿਰ ਜੋੜਦਾ ਸੀ। ਵਿਸ਼ਵਾਸ ਦਾ ਪਾਤਰ ਹੁੰਦਾ ਸੀ।
ਥੋੜਾ ਜਿਹਾ ਅੱਗੇ ਆਓ,ਇੱਕ ਤਬਦੀਲੀ ਆਈ ਵਿਆਹ ਇਕ ਜਿੰਮੇਵਾਰੀ ਬਣ ਗਈ ਮਾਪਿਆਂ ਦੀ, ਪਰਿਵਾਰਾਂ ਦੀ,ਸਾਰੇ ਹੀ ਰਿਸ਼ਤੇਦਾਰ ਜਵਾਨ ਹੋਏ ਧੀ ਪੁੱਤ ਲਈ ਇਸ ਸਾਂਝ ਲਈ ਇੱਕੋ ਜਿਹਨਾ ਹੀ ਸੋਚਦੇ, ਜਿੰਮੇਵਾਰੀ ਸਮਝਦੇ ਅਤੇ ਵਿਚਰਦੇ ਸਨ। ਪਰਿਵਾਰਾਂ ਦੀ ਸਮਾਜਿਕ ਆਰਥਿਕ ਬਰਾਬਰਤਾ ਦਾ ਖਾਸ ਖਿਆਲ ਰੱਖਿਆ ਜਾਂਦਾ.। ਚਾਵਾਂ ਦੇ ਸੇਹਰੇ ਤੇ ਜਿੰਮੇਵਾਰੀ ਦੀ ਸਿੱਖਿਆ ਪੜ੍ਨ ਦਾ ਰਿਵਾਜ ਸੀ।
ਬਰਾਤ ਮਹਿਜ਼ ਇੱਕ ਇਕੱਠ ਨਹੀਂ ਇੱਕ ਭਾਈਚਾਰਕ ਸਾਂਝ ਸੀ। ਜੋ ਦੋ ਸਮਾਜਾਂ ਦੀ ਗਵਾਹੀ ਕਰਦੀ ਨਾਨਕੇ, ਦਾਦਕੇ, ਦੋਸਤ ਰਿਸ਼ਤਿਆਂ ਦੀਆਂ ਬਰੀਕ ਤੰਦਾਂ ਨੂੰ ਅੱਖੋਂ ਪਰੋਖੇ ਨਾ ਕਰਦੇ।
ਹੁਣ ਆਈ ਨਵੀਂ ਤਬਦੀਲੀ ਇੱਕ ਚਿੰਤਾ ਦਾ ਵਿਸ਼ਾ ਹੀ ਨਹੀਂ ਫਿਕਰਮੰਦੀ ਵੀ ਹੈ। ਸਿੱਖਿਆ ਖੇਤਰ ਦੇ ਨਾਲ ਨਾਲ ਆਉਣ ਵਾਲੀਆਂ ਤਬਦੀਲੀਆਂ ਕਈ ਵਾਰ ਸੁਚੱਜੀ ਸੇਧ ਤੋਂ ਅੱਖੋਂ ਪਰੋਖੇ ਹੋ ਜਾਂਦੀਆਂ ਹਨ.।ਹੁਣ ਦੇ ਵਿਆਹ ਜਸ਼ਨ ਵਾਲੇ ਨੇ ਇੱਕ ਬਾਪ ਦੀ ਸਾਰੀ ਕਮਾਈ ਉਸ ਰੀਝ ਜਾਂ ਦਿਖਾਵੇ ਨੂੰ ਪੂਰਨ ਕਰਨ ਲਈ ਲੱਗ ਜਾਂਦੀ ਹੈ ਹੁਣ ਵਿਆਹ ਇੱਕ ਖੁਸ਼ੀ ਨਹੀਂ ਸਗੋਂ ਇਕੱਠੇ ਰਹਿਣ ਦੀ ਇੱਕ ਇੱਛਾ ਹੈ ਪਿਆਰ ਤੇ ਬਰਾਬਰਤਾ ਦੇ ਅੰਦਰ ਉਪਜਿਆ ਇੱਕ ਭੈਅ ਹੈ।
ਅਜਿਹਾ ਡਰ ਜੋ ਰੋਸ਼ਨੀਆਂ, ਸੰਗੀਤ, ਵੰਨ ਸੁਵੰਨੇ ਖਾਣਿਆ ਵਿੱਚ ਖੁਸ਼ੀ ਨਹੀਂ ਚਿੰਤਾ ਪੈਦਾ ਕਰਦਾ ਹੈ.। ਕਈ ਵਾਰ ਤਾਂ ਚਮਕ ਦਮਕ ਵਿੱਚ ਸ਼ੁਰੂ ਹੋਏ ਰਿਸ਼ਤੇ ਚੁੱਪ ਵਿੱਚ ਗੁਆਚ ਜਾਂਦੇ ਨੇ।
ਮਰਦ ਔਰਤ ਇੱਕ ਘਰ ਵਿੱਚ ਰਹਿ ਬਹੁਤ ਸਾਰੀਆਂ ਖਹਿਸ਼ਾ ਦਾ ਪ੍ਰਗਟਾਵਾ ਹੀ ਨਹੀਂ ਕਰਦੇ। ਆਪਣੇ ਦਾਇਰੇ ਵਿੱਚ ਰਹਿ ਖੁਸ਼ ਹੋਣ ਨਾਲ ਪਰਿਵਾਰ ਦੀ ਇੱਕਲਤਾ ਨਵਾਂ ਰਾਹ ਸਿਰਜਦੀ ਹੈ। ਜਿਸ ਦਾ ਸੰਤਾਪ ਬੱਚੇ ਭੁਗਤਦੇ ਨੇ ਉਹਨਾਂ ਅੰਦਰ ਖੌਫ, ਪੈਦਾ ਹੋ ਜਾਂਦਾ.. ਹੀਣ ਭਾਵਨਾ.. ਦਾ ਸ਼ਿਕਾਰ ਹੋ ਜਾਂਦੇ ਨੇ..
ਤਰੱਕੀ ਦੇ ਨਾਲ ਸਮਾਜਿਕ ਗਿਰਾਵਟ ਵੀਂ ਆਈ ਜਾਂ ਕਹਿ ਲਵੋ
ਕੰਮ ਕਾਜੀ ਔਰਤ ਦੇ ਸਵੈ ਮਾਣ ਨੂੰ ਅਸੀਂ ਠੇਸ ਪੁਹਚਾਈ..
ਉਸਦੇ ਬਣਦੇ ਬਰਾਬਰਤਾ ਦੇ ਅਹਿਸਾਸ ਨੂੰ ਉਹ ਸਥਾਨ ਨਹੀਂ ਦੇ ਸਕੇ.. ਭਾਵਨਾਤਮਿਕ ਰੂਪ ਵਿਚ ਰਿਸ਼ਤੇ ਬਣਨ ਦੀ ਜਗ੍ਹਾ ਇੱਕਲਤਾ ਦਾ ਸ਼ਿਕਾਰ ਹੋ ਗਏ.. ਭਾਵੇਂ ਤਲਾਕ ਦੀ ਦਰ 1% ਹੀ ਹੈ ਪਰ ਵੱਡੇ ਸ਼ਹਿਰਾਂ ਵਿੱਚ ਇਹ ਦਿਨ ਬ ਦਿਨ ਵੱਧ ਰਹੀਂ ਹੈ।
ਅਜੇ ਵੀਂ ਸਮਾਜ ਵਿੱਚ ਮਰਦ ਅਤੇ ਔਰਤ ਵਿੱਚ ਵੱਖਰੇਵਾਂ ਹੈ ਤਲਾਕਸ਼ੁਦਾ ਮਰਦ ਜ਼ਿੰਦਗੀ ਨੂੰ ਦੁਬਾਰਾ ਸ਼ੁਰੂ ਕਰ ਸਕਦਾ ਹੈ। ਔਰਤ ਤੇ ਤਲਾਕ ਇੱਕ ਜ਼ੁਲਮ ਵਾਂਗ ਥੋਪਿਆ ਜਾਂਦਾ ਹੈ।
ਅਸੀਂ ਨਹੀਂ ਸਮਝਦੇ ਹੁਣ ਕੁੜੀਆਂ ਵਿਦੇਸ਼ਾਂ ਵਿੱਚ ਜਾ ਕੇ ਪੜ੍ਹ ਰਹੀਆਂ ਨੇ, ਚੰਗੇ ਬਿਜ਼ਨਸ ਕਰ ਰਹੀਆਂ ਨੇ, ਖੇਤੀ ਕਰਦੀਆਂ ਨੇ, ਉੱਚੇ ਅਹੁਦੇ ਪ੍ਰਾਪਤ ਕਰਦੀਆਂ ਨੇ, ਯੂਨੀਵਰਸਿਟੀ ਵਿੱਚ ਪੜ੍ਹਾ ਰਹੀਆਂ ਨੇ... ਫਿਰ ਉਹ ਆਪਣਾ ਸਵੈ ਮਾਣ ਨਾਲ ਜਿਉਣ ਦੀ ਹਕ਼ਦਾਰ ਕਿਓਂ ਨਹੀਂ... ਉਸਦੀ ਵਿਅਕਤੀਤਵ ਪਹਿਚਾਣ ਵੀਂ ਸਮੇਂ ਦੀ ਲੋੜ ਹੈ.. ਇੱਕ ਕਾਰਣ ਇਹ ਵੀਂ ਹੈ ਸਾਡੇ ਸਮਾਜ ਵਿੱਚ ਉਮੀਦ ਦੇ ਖੰਭ.. ਸਮਝ ਦੇ ਬਰਾਬਰ ਨਾ ਹੋਣ ਕਰਕੇ.. ਟੁੱਟਦੇ ਸਹਿਯੋਗ ਦਾ।
ਵਿਆਹ ਕੋਈ ਕੈਦ ਨਹੀਂ ਨਾ ਹੀ ਖੇਡ ਦਾ ਮੈਦਾਨ ਹੈ ਪਰ ਫਿਰ ਵੀਂ ਇੱਕ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਦੋਵੇਂ ਆਪਣੇ ਵਿਚਾਰ ਸਾਂਝੇ ਕਰ ਸਕਣ ਬਿਨਾਂ ਕਿਸੇ ਖੌਫ ਤੋਂ, ਇੱਕ ਦੂਜੇ ਦੇ ਕਰੀਬ ਹੋ.. ਹੁਣ ਤਾਂ ਸਮਾਜਿਕ ਰਿਸ਼ਤਿਆਂ ਨੂੰ ਸਮਝਣ ਲਈ.. ਸਲਾਹਕਾਰ, ਜੱਥਬੰਦੀਆਂ ਨੇ, ਜ਼ਿੰਦਗੀ ਜਿਉਣ ਦੇ ਨੁਕਤਿਆਂ ਲਈ ਕਿਤਾਬਾਂ ਨੇ, ਜੋ ਸਾਨੂੰ ਖੂਬਸੂਰਤ ਜ਼ਿੰਦਗੀ ਦੀ ਸੇਧ ਦਿੰਦੇ ਨੇ..।
ਖੁੱਲ੍ਹ ਦੇ ਸਹੀ ਅਰਥਾਂ ਦੀ ਲੋੜ ਹੈ ਤਾਂ ਜੋ ਵਧੀਆ ਸਮਾਜ, ਵਧੀਆ ਪਰਿਵਾਰ ਸਿਰਜ ਸਕੀਏ..
ਔਰਤ ਤੇ ਮਰਦ ਪੂਰਕ ਬਣਨ ਨਾ ਕਿ ਉਲਝਣ.. ਜੇ ਤਾਣਾ ਇੱਕ ਵਾਰ ਉਲਝ ਜਾਵੇ ਤਾਂ ਤੰਦਾਂ ਦੂਰ ਦੂਰ ਤੱਕ ਉਲਝਦੀਆਂ ਨੇ....। ਸਮਝ ਨਾਲੋਂ ਸਮਝਾਉਣਾ ਔਖਾ..
ਵੱਖਰੇਵੇਂ ਹੋ ਸਕਦੇ ਨੇ, ਝਗੜਾ ਵੀਂ, ਪਰ ਪਰਤ ਆਉਣਾ ਹੀ.. ਪਿਆਰ ਹੈ..
ਸੁਚੇਤ ਹੋਵੋ.ਹਰ ਉਮਰ ਦੀ ਆਪਣੀ ਰੁੱਤ ਹੁੰਦੀ ਹੈ, ਮਾਨਣ ਦੀ, ਸਿਰਜਣ ਦੀ, ਕਲਪਨਾ ਕਰਨ ਦੀ, ਆਜ਼ਾਈ ਨਾ ਨਿਕਲ ਜਾਵੇ..
ਵਿਛੜੇ ਮਿਲਦੇ ਨਹੀਂ.. ਗੁਆਚੇ ਮੁੜਦੇ ਨਹੀਂ.. ਇਸ ਲਈ.. ਤਰੱਕੀ ਦੇ ਨਾਂ ਤੇ.. ਰਾਹ ਨਾ ਭੁੱਲ ਜਾਇਏ..
ਪਰਿਵਾਰ, ਸਮਾਜ, ਬੱਚੇ ਸਾਡੀ ਭਾਵਨਾਤਮਕ ਸਾਂਝ ਹੈ ਸਿਰਜ ਲਵੋ।
ਰਿਸ਼ਤਿਆਂ ਦਾ ਨਿੱਘ ਸਾਡਾ ਮੋਹ ਸਾਡਾ ਮਾਣ ਹੈ..
..ਪ੍ਰੋ. ਪੁਸ਼ਪਿੰਦਰ ਗਿੱਲ 9814145045,9914146045
ਸਕੂਲ ਆਫ ਬਿਜ਼ਨਸ ਮੇਨਜ਼ਮੈਂਟ (pushpindergill63@gmail.com)
ਪੰਜਾਬੀ ਯੂਨੀਵਰਸਿਟੀ ਪਟਿਆਲਾ
ਬਲਜੀਤ ਬੱਲ
9814601140,(bkbal67@gmail.com)

-
ਪ੍ਰੋ. ਪੁਸ਼ਪਿੰਦਰ ਗਿੱਲ, writer
pushpindergill63@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.