ਐਲੀਮੈਂਟਰੀ ਟੀਚਰਜ਼ ਯੂਨੀਅਨ ਵੱਲੋਂ ਤਰਨਤਾਰਨ 'ਚ ਵਿਸ਼ਾਲ ਝੰਡਾ ਮਾਰਚ
ਸੈਂਕੜੇ ਅਧਿਆਪਕਾਂ ਨੇ ਕੀਤੀ ਸ਼ਮੂਲੀਅਤ,ਸਰਕਾਰ 'ਤੇ ਲਾਏ ਵਾਅਦਿਆਂ ਤੋਂ ਮੁਕਰਨ ਦੇ ਦੋਸ਼
ਅਧਿਆਪਕਾਂ ਦੀਆਂ ਹੱਕੀ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਤਾਂ ਸਰਕਾਰ ਨੂੰ ਭੁਗਤਣੇ ਪੈਣਗੇ ਗੰਭੀਰ ਸਿੱਟੇ- ਪੰਨੂ, ਰੌਣੀ,ਘੁੱਕੇਵਾਲੀ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,26 ਅਕਤੂਬਰ
ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਅਧਿਆਪਕ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ (ਰਜਿ:) ਵੱਲੋਂ ਆਪਣੀਆਂ ਹੱਕੀ ਮੰਗਾਂ ਦਾ ਹੱਲ ਨਾ ਹੋਣ ਦੇ ਰੋਸ ਵੱਜੋਂ ਅੱਜ ਤਰਨ ਤਾਰਨ ਹਲਕੇ ਅੰਦਰ ਸਰਕਾਰ ਖ਼ਿਲਾਫ਼ ਵਿਸ਼ਾਲ ਝੰਡਾ ਮਾਰਚ ਕੱਢਿਆ ਗਿਆ। ਜਥੇਬੰਦੀ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਦੀ ਅਗਵਾਈ ਹੇਠ ਨਿਕਲੇ ਇਸ ਵਿਸ਼ਾਲ ਰੋਸ ਮਾਰਚ ਦੌਰਾਨ ਸੈਂਕੜੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।ਇਸ ਦੌਰਾਨ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ,ਪ੍ਰਮੁੱਖ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਘੁੱਕੇਵਾਲੀ,ਸਤਵੀਰ ਸਿੰਘ ਰੌਣੀ ਰਵੀ ਵਾਹੀ,ਗੁਰਵਿੰਦਰ ਸਿੰਘ ਬੱਬੂ,ਹਰਜਿੰਦਰ ਹਾਂਡਾ,ਅਸ਼ਵਨੀ ਫੱਜੂਪੁਰ,ਤਰਸੇਮ ਲਾਲ ਜਲੰਧਰ ਦਿਲਬਾਗ ਸਿਂਘ ਬੌਡੇ,ਜਗਨਂਦਨ ਸਿੰਘ,ਪੰਜਾਬ ਸਰਕਾਰ 'ਤੇ ਵਾਅਦਿਆਂ ਤੋਂ ਮੁਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਦੇ ਅੜੀਅਲ ਰਵਈਏ ਤੋਂ ਅਧਿਆਪਕਾਂ ਦੇ ਨਾਲ-ਨਾਲ ਸਮੁੱਚਾ ਮੁਲਾਜ਼ਮ ਵਰਗ ਬਹੁਤ ਔਖਾ ਹੈ।ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਬਜ਼ਬਾਗ ਵਿਖਾ ਕੇ ਸੱਤਾ ਹਥਿਆਉਣ ਵਾਲੀ ਇਸ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਬਹੁਤ ਸਾਰੀਆਂ ਹੱਕੀ ਮੰਗਾਂ ਨੂੰ ਮੰਨਣ ਦੇ ਬਾਵਜੂਦ ਵੀ ਲਾਗੂ ਕਰਨ ਕਰਨ ਦੀ ਬਜਾਏ ਟਾਲ ਮਟੋਲ ਵਾਲੀ ਨੀਤੀ ਅਪਣਾਈ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਦੀ ਜਥੇਬੰਦੀ ਵੱਲੋਂ ਆਪਣੀਆਂ ਵਿੱਤੀ ਤੇ ਵਿਭਾਗੀ ਮੰਗਾਂ ਨੂੰ ਮਨਵਾਉਣ ਲਈ ਜਿਨ੍ਹਾਂ 'ਚ ਭੱਖਦੀਆਂ ਅਧਿਆਪਕ ਅਹਿਮ ਮੰਗਾਂ ਜਿਹਨਾਂ ਚ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਨੋਟੀਫੀਕੇਸ਼ਨ ਕਰਨ,ਛੇਵੇ ਪੇ ਕਮਿਸ਼ਨ ਵੱਲੋ ਈਟੀਟੀ,ਹੈੱਡਟੀਚਰ, ਸੈਂਟਰ ਹੈੱਡਟੀਚਰ,ਬੀਪੀਓਜ ਨੂੰ ਦਿੱਤੇ ਗੁਣਾਂਕ 2.59 ਨੂੰ ਲਾਗੂ ਕਰਕੇ ਬਕਾਏ ਦੇਣ ਅਤੇ ਸਤਵੇਂ ਪੇ ਕਮਿਸ਼ਨ ਦਾ ਗਠਨ,ਬੰਦ ਕੀਤੇ ਪੇਂਡੂ ਭੱਤੇ,ਬਾਰਡਰ ਭੱਤੇ,ਅੰਗਹੀਣ ਭੱਤੇ ਲਾਗੂ ਕਰਨ ਰਹਿੰਦੀਆਂ ਡੀਏ ਦੀਆਂ ਕਿਸ਼ਤਾਂ ਬਕਾਏ ਦੇਣ,ਏਸੀਪੀ ਲਾਗੂ ਕਰਕੇ ਅਗਲੇ ਗ੍ਰੇਡ ਦੇਣ,ਕੇਂਦਰੀ ਪੈਟਰਿਨ ਸਕੇਲ ਬੰਦ ਕਰਨ ਅਧਿਆਪਕਾਂ ਲਈ ਹੈਲਥ ਕਾਰਡ ਜਾਰੀ ਕਰਨ,ਹੈਡ ਟੀਚਰਜ 1904 ਪੋਸਟਾਂ ਬਹਾਲ ਕਰਨ,180 ਈਟੀਟੀ ਅਧਿਆਪਕਾਂ 'ਤੇ ਵੀ ਮੁੱਢਲੇ ਨਿਯੁਕਤੀ ਪੱਤਰ ਸ਼ਰਤਾਂ ਬਹਾਲ ਰੱਖਣ,6635 ਵਾਲੇ ਰੀਕਾਸਟ ਕੈਟਾਗਿਰੀਜ 117 ਸੇਵਾਵਾ ਜਾਰੀ ਰੱਖਣ,ਗੈਰਵਿਦਿਅਕ /ਆਨਲਾਈਨ ਕੰਮਾਂ ਤੇ ਬੀਐਲਓਜ ਡਿਊਟੀਆਂ ਦਾ ਖਾਤਮਾ ਕਰਨ,ਐਸੋਸੀਏਟ ਅਤੇ ਅਸਿਸਟੈਂਟ ਐਸੋਸੀਏਟ ਅਤੇ ਨਾਨ ਟੀਚਿੰਗ ਸਟਾਫ ਨੂੰ ਰੈਗੂਲਰ ਕਰਨ ਦੀ ਪੁਰਜੋਰ ਮੰਗ ਕੀਤੀ ਗਈ।ਮੰਗਾਂ ਦੀ ਪੂਰਤੀ ਲਈ ਅਤੇ ਜ਼ਿਮਨੀ ਚੋਣ ਵਾਲੇ ਹਲਕਾ ਤਰਨਤਾਰਨ ਦੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਨਕਾਮੀਆਂ ਤੋਂ ਜਾਣੂ ਕਰਵਾਉਣ ਦੇ ਮਕਸਦ ਨਾਲ ਅੱਜ ਵਿਸ਼ਾਲ ਝੰਡਾ ਮਾਰਚ ਕੱਢਿਆ ਗਿਆ ਹੈ।ਉਹਨਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਵੱਲ ਅਜੇ ਵੀ ਧਿਆਨ ਨਾ ਦਿੱਤਾ ਗਿਆ ਤਾਂ ਸਰਕਾਰ ਨੂੰ ਇਸ ਦੇ ਸਿੱਟੇ ਭੁਗਤਣੇ ਪੈਣਗੇ।ਜਿਕਰਯੋਗ ਹੈ ਕਿ ਇਸ ਝੰਡਾ ਮਾਰਚ ਦੌਰਾਨ ਇਕੱਤਰ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਰੇਬਾਜ਼ੀ ਵੀ ਕੀਤੀ ਗਈ।ਇਸ ਦੌਰਾਨ ਉਪਰੋਕਤ ਤੋਂ ਇਲਾਵਾ ਪੰਜਾਬ ਭਰ ਦੇ ਵੱਖ ਵੱਖ ਜ਼ਿਲ੍ਹਿਆਂ 'ਚੋ ਆਗੂ ਨਰੇਸ਼ ਪਨਿਆੜ,ਲਖਵਿੰਦਰ ਸਿੰਘ ਸੇਖੋਂ,ਸਰਬਜੀਤ ਸਿੰਘ ਖਡੂਰ ਸਾਹਿਬ,ਸੋਹਣ ਸਿੰਘ ਮੋਗਾ,ਹਰਜਿੰਦਰ ਸਿੰਘ ਚੌਹਾਨ,ਦਿਲਬਾਗ ਸਿੰਘ ਬੌਡੇ ਪਰਮਜੀਤ ਸਿੰਘ ਬੁੱਢੀਵਿੰਡ,ਪ੍ਰਭਜੋਤ ਸਿੰਘ ਦੁਲਾਨੰਗਲ,ਸਤਬੀਰ ਸਿੰਘ ਕਾਹਲੋਂ,ਨਵਦੀਪ ਸਿੰਘ ਅੰਮ੍ਰਿਤਸਰ,ਅਸ਼ਵਨੀ ਫੱਜੂਪੁਰ,ਸੁਖਦੇਵ ਸਿੰਘ ਬੈਨੀਪਾਲ,ਰਵੀ ਕਾਂਤ ਦਿਗਪਾਲ ਪਠਾਨਕੋਟ,ਰਛਪਾਲ ਸਿੰਘ ਉਦੋਕੇ ਜਸਵੰਤ ਸਿੰਘ ਸੇਖੜਾ,ਹਰਜੀਤ ਸਿੰਘ ਸਿੱਧੂ ਹਰਵਿੰਦਰ ਸਿੰਘ ਹੈਪੀ ਦਿਲਬਾਗ ਸਿੰਘ ਸੈਣੀ,ਹਰਪ੍ਰੀਤ ਸਿੰਘ ਪਰਮਾਰ,ਰਿਸ਼ੀ ਕੁਮਾਰ ਜਲੰਧਰ,ਸੁਰਿੰਦਰ ਕੁਮਾਰ ਮੋਗਾ,ਗੁਰਦੀਪ ਸਿੰਘ ਸੈਣੀ,ਹਰਪਿੰਦਰ ਸਿੰਘ ਤਰਨਤਾਰਨ,ਅਸੋਕ ਸਰਾਰੀ,ਜਸਵਿੰਦਰ ਸਿੰਘ,ਮਨਜੀਤ ਸਿੰਘ ਬੌਬੀ,ਸਤਨਾਮ ਸਿੰਘ ਪਾਲੀਆ,ਚਰਨਜੀਤ ਸਿੰਘ ਫਿਰੋਜ਼ਪੁਰ,ਰਮਨ ਕੁਮਾਰ ਪਠਾਨਕੋਟ,ਰਜਿੰਦਰ ਸਿੰਘ ਰਾਜਾਸਾਂਸ਼ੀ ਮਨਜੀਤ ਸਿੰਘ ਪਾਰਸ,ਜਸਵਿੰਦਰ ਸਿੰਘ ਤਰਨਤਾਰਨ,ਅਮਰਜੀਤ ਸਿੰਘ ਬੁੱਘਾ ਤੇ ਹੋਰ ਆਗੂ ਸ਼ਾਮਿਲ ਸਨ ।