'ਨਵਜੋਤ ਪੁਰਸਕਾਰ-2025' ਲਈ ਪੰਜ ਸ਼ਖ਼ਸੀਅਤਾਂ ਦੀ ਚੋਣ
ਸਲਾਨਾ ਸਮਾਗਮ ਲਈ ਅਹੁਦੇਦਾਰਾਂ ਦੀਆਂ ਨੂੰ ਜ਼ਿਮੇਵਾਰੀਆਂ ਸੌਂਪੀਆਂ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 21 ਅਕਤੂਬਰ,2025
ਨਵਜੋਤ ਸਾਹਿਤ ਸੰਸਥਾ (ਰਜਿ.) ਔੜ ਦੀ ਇਕੱਤਰਤਾ ਇੱਥੇ ਵਿਕਾਸ ਨਗਰ ਵਿੱਚ ਸਥਿਤ ਸੰਸਥਾ ਦੇ ਵਿੱਤ ਸਕੱਤਰ ਹਰੀ ਕ੍ਰਿਸ਼ਨ ਪਟਵਾਰੀ ਦੇ ਗ੍ਰਹਿ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਸੁਰਜੀਤ ਮਜਾਰੀ ਨੇ ਕੀਤੀ। ਇਕੱਤਰਤਾ ਦੌਰਾਨ ਇਸ ਵਰ੍ਹੇ ਸਲਾਨਾ ਸਥਾਪਨਾ ਦਿਵਸ ਮੌਕੇ ਦਿੱਤੇ ਜਾਣ ਵਾਲੇ ਨਵਜੋਤ 'ਪੁਰਸਕਾਰ-2025' ਲਈ ਪੰਜ ਸ਼ਖ਼ਸੀਅਤਾਂ ਦੀ ਚੋਣ ਕੀਤੀ ਗਈ। ਇਹਨਾਂ ਵਿੱਚ ਸਾਹਿਤਕ ਚੇਤਨਾ ਅਤੇ ਸਮਾਜਿਕ ਚਿੰਤਨ ਨੂੰ ਸਮਰਪਿਤ ਵੱਖ ਵੱਖ ਖੇਤਰਾਂ ਨਾਲ ਸਬੰਧਤ ਸ਼ਖ਼ਸੀਅਤਾਂ ਨੂੰ ਸ਼ਾਮਲ ਕੀਤਾ ਗਿਆ। ਇਹਨਾਂ ਵਿੱਚ ਨਾਮਵਰ ਜਰਨਲਿਸਟ/ ਕਾਲਮਨਵੀਸ਼ ਸਤਨਾਮ ਸਿੰਘ ਮਾਣਕ, ਸਾਹਿਤਕ ਹਸਤਾਖ਼ਰ ਡਾ. ਕੁਲਵੰਤ ਕੌਰ ਪਟਿਆਲਾ, ਉੱਘੇ ਕਵੀ ਮਲਕੀਤ ਸਿੰਘ ਔਜਲਾ, ਸਮਾਜ ਸੇਵੀ ਕਿਰਪਾਲ ਸਿੰਘ ਬਲਾਕੀਪੁਰ ਅਤੇ ਗ਼ਜ਼ਲਗੋ ਜਸਵਿੰਦਰ ਫ਼ਗਵਾੜਾ ਦੇ ਸ਼ਾਮਲ ਹਨ।
ਸਥਾਪਨਾ ਦਿਵਸ ਦੀ ਤਾਰੀਕ 23 ਨਵੰਬਰ ਮਿੱਥੀ ਗਈ। ਇਸ ਸਮਾਗਮ ਦੀ ਅਗਵਾਈ ਸੰਸਥਾ ਦੇ ਸੰਸਥਾਪਕ ਨਾਮਵਰ ਗ਼ਜ਼ਲਗੋ ਜਨਾਬ ਗੁਰਦਿਆਲ ਰੌਸ਼ਨ ਕਰਨਗੇ ਜਦੋਂ ਕਿ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ, ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਸ ਮੌਕੇ ਸੰਸਥਾ ਦੀਆਂ ਸਲਾਨਾ ਸਰਗਰਮੀਆਂ 'ਤੇ ਰੌਸ਼ਨੀ ਪਾਉਂਦਾ ਅਤੇ ਇਸ ਦੇ 44 ਸਾਲਾ ਇਤਿਹਾਸ ਸਬੰਧੀ ਜਾਣਕਾਰੀ ਪ੍ਰਦਾਨ ਕਰਦਾ ਸੋਵੀਨਾਰ 'ਨਵਜੋਤ' ਵੀ ਰਿਲੀਜ਼ ਕੀਤਾ ਗਿਆ।
ਇਸ ਮੌਕੇ ਸੰਸਥਾ ਦੇ ਸਾਬਕਾ ਪ੍ਰਧਾਨ ਗੁਰਨੇਕ ਸ਼ੇਰ, ਨੀਰੂ ਜੱਸਲ, ਡਾ. ਕੇਵਲ ਰਾਮ, ਸੁਰਿੰਦਰ ਭਾਰਤੀ, ਸੁੱਚਾ ਰਾਮ ਜਾਡਲਾ, ਹਰੀ ਕ੍ਰਿਸ਼ਨ ਪਟਵਾਰੀ, ਹਰਮਿੰਦਰ ਹੈਰੀ ਨੇ ਆਪਣੀਆਂ ਰਚਨਾਵਾਂ ਦੀ ਵੀ ਸਾਂਝ ਪਾਈ।