11 ਹਜ਼ਾਰ ਦੀਵਿਆਂ ਨਾਲ ਜਗਮਗ ਹੋਇਆ ਹਨੂੰਮਾਨ ਚੌਂਕ
ਰੋਹਿਤ ਗੁਪਤਾ
ਗੁਰਦਾਸਪੁਰ , 19 ਅਕਤੂਬਰ 2025 :
ਸ੍ਰੀ ਸਨਾਤਨ ਚੇਤਨਾ ਮੰਚ ਵੱਲੋਂ ਮਨਾਏ ਗਏ ਦੀਪ ਉਤਸਵ ਦੌਰਾਨ ਸ਼ਹਿਰ ਦੇ ਹਨੁਮਾਨ ਚੌਂਕ ਵਿੱਚ ਖੂਬ ਰੌਣਕਾਂ ਲੱਗੀਆਂ ਅਤੇ ਲੋਕਾਂ ਵਿੱਚ ਸ਼੍ਰੀ ਰਾਮ ਦੇ ਚਰਨਾਂ ਵਿੱਚ ਦੀਵਾ ਜਗਾਉਣ ਦੀ ਹੋੜ ਲੱਗੀ ਰਹੀ। ਸਮਾਗਮ ਵਿੱਚ ਜਿਵੇਂ ਸਾਰਾ ਸ਼ਹਿਰ ਉਮੜ ਪਿਆ ਸੀ ਤੇ ਇਸਦੀ ਸਫਲਤਾ ਨੂੰ ਲੈ ਕੇ ਸ਼੍ਰੀ ਸਨਾਤਨ ਚੇਤਨਾ ਮੰਚ ਦੇ ਅਹੁਦੇਦਾਰ ਵੀ ਭਰਪੂਰ ਉਤਸਾਹਿਤ ਦਿਖਾਈ ਦੇ ਰਹੇ ਹਨ । ਧੰਨ ਤੇਰਸ ਮੌਕੇ ਪਿਛਲੇ ਚਾਰ ਸਾਲਾਂ ਤੋਂ ਸ੍ਰੀ ਸਨਾਤਨ ਚੇਤਨਾ ਮੰਚ ਅਜਿਹਾ ਪ੍ਰੋਗਰਾਮ ਕਰਵਾ ਰਿਹਾ ਹੈ ਤਾਂ ਜੋ ਲੋਕ ਆਪਣੀ ਸੰਸਕ੍ਰਿਤੀ ਨਾਲ ਜੁੜੇ ਰਹਿਣ । ਸਮਾਗਮ ਵਿੱਚ ਧਿਆਨਪੁਰ ਧਾਮ ਦੇ ਮਹੰਤ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ਜਦਕਿ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ । ਸ਼ਹਿਰ ਵਾਸੀਆਂ ਵੱਲੋਂ ਇਸ ਮੌਕੇ ਹੰਨੁਮਾਨ ਚੌਂਕ ਨੂੰ 11 ਹਜ਼ਾਰ ਦੀਵੇ ਜਗਾ ਕੇ ਜਗਮਗ ਕੀਤਾ ਗਿਆ ਸੀ।
ਇਸ ਦੌਰਾਨ ਸਨਾਤਨ ਚੇਤਨਾ ਮੰਚ ਵੱਲੋਂ ਹਨੁਮਾਨ ਚੌਂਕ ਵਿੱਚ ਵੱਡੀ ਸਟੇਜ ਵਿੱਚ ਸਜਾਈ ਗਈ ਸੀ, ਜਿਸ ਤੇ ਛੋਟੇ ਛੋਟੇ ਬੱਚਿਆਂ ਨੇ ਬੇਹਦ ਖੂਬਸੂਰਤ ਧਾਰਮਿਕ ਪੇਸ਼ਕਾਰੀਆ ਂ ਦਿੱਤੀਆਂ ਅਤੇ ਸ਼ਹਿਰ ਦੀਆਂ ਉੱਘੀਂਆਂ ਧਾਰਮਿਕ ਸ਼ਖਸੀਅਤਾਂ ਨੇ ਸ਼੍ਰੀ ਰਾਮ ਅਤੇ ਆਪਣੇ ਤਿਉਹਾਰਾਂ ਬਾਰੇ ਆਪਣੇ ਆਪਣੇ ਵਿਚਾਰ ਵੀ ਪ੍ਰਗਟ ਕੀਤੇ । ਸ਼੍ਰੀ ਸਨਾਤਨ ਚੇਤਨਾ ਮੰਚ ਵੱਲੋਂ ਇਹਨਾਂ ਧਾਰਮਿਕ ਅਤੇ ਸਮਾਜਿਕ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਮੰਚ ਦੇ ਪ੍ਰਧਾਨ ਅਨੁ ਗੰਡੋਤਰਾ ਨੇ ਜਿੱਥੇ ਕਿਹਾ ਕਿ ਅਜਿਹੇ ਧਾਰਮਿਕ ਆਯੋਜਨ ਲਗਾਤਾਰ ਕਰਵਾਏ ਜਾਣਗੇ ਤਾਂ ਜੋ ਲੋਕ ਖਾਸ ਕਰ ਆਉਣ ਵਾਲੀ ਪੀੜੀ ਅਤੇ ਬੱਚੇ ਆਪਣੇ ਧਾਰਮਿਕ ਵਿਰਸੇ ਨਾਲ ਜੁੜੇ ਰਹੇ ਹਨ ਉਥੇ ਹੀ ਵਿਸ਼ੇਸ਼ ਮਹਿਮਾਨ ਰਮਨ ਬਹਿਲ ਨੇ ਮੰਚ ਦੇ ਅਜਿਹਾ ਉਪਰਾਲਿਆਂ ਕਾਰਨ ਉਹਨਾਂ ਦੀ ਸ਼ਲਾਘਾ ਵੀ ਕੀਤੀ ।
ਇਸ ਮੌਕੇ ਗੋਲਡਨ ਇੰਸਟੀਚਿਊਟ ਦੇ ਮੈਨੇਜਿੰਗ ਡਾਇਰੈਕਟਰ ਮੋਹਿਤ ਮਹਾਜਨ, ਸ਼ਹਿਰ ਦੇ ਪ੍ਰਮੁੱਖ ਜੋਤਿਸ਼ੀ ਪੰਡਿਤ ਵਿਜੇ ਸ਼ਰਮਾ ਤੋਂ ਇਲਾਵਾ ਸ੍ਰੀ ਸਨਾਤਨ ਚੇਤਨਾ ਮੰਚ ਦੇ ਅਹੁਦੇਦਾਰ ਜੁਗਲ ਕਿਸ਼ੋਰ, ਸੁਰਿੰਦਰ ਮਹਾਜਨ, ਪ੍ਰਬੋਧ ਗਰੋਵਰ, ਵਿਸ਼ਾਲ ਅਗਰਵਾਲ, ਵਿਸ਼ਾਲ ਸ਼ਰਮਾ, ਅਨਮੋਲ ਸ਼ਰਮਾ, ਓਮ ਪ੍ਰਕਾਸ਼ ਸ਼ਰਮਾ, ਭਰਤ ਗਾਬਾ, ਮੋਹਿਤ ਅਗਰਵਾਲ, ਸੁਭਾਸ਼ ਭੰਡਾਰੀ, ਵਿਕਾਸ ਮਹਾਜਨ, ਮੋਹਿਤ ਮਹਾਜਨ ਰਾਕੇਸ਼ ਕੁਮਾਰ, ਤ੍ਰਿਭੁਵਨ ਮਹਾਜਨ, ਨਿਖਿਲ ਮਹਾਜਨ, ਅਭੈ ਮਹਾਜਨ, ਅਸ਼ਵਨੀ ਗੁਪਤਾ , ਹੀਰੋ ਮਹਾਜਨ ਸੰਜੀਵ ਪ੍ਰਭਾਕਰ ,ਅਸ਼ੋਕ ਸਾਹੋਵਾਲੀਆ, ਮਨੂ ਅਗਰਵਾਲ, ਰਿੰਕੂ ਮਹਾਜਨ ਮਮਤਾ ਗੋਇਲ, ਆਸ਼ਾ ਬਮੋਤਰਾ, ਪਰਮਜੀਤ ਕੌਰ ਆਦਿ ਵੀ ਹਾਜ਼ਰ ਸਨ।