ਨਕਲੀ ਵਿਜੀਲੈਂਸ ਦੀ ਟੀਮ ਨੂੰ ਮੁੱਲਾਂਪੁਰ ਦਾਖਾ ਦੀ ਪੁਲਿਸ ਨੇ ਕੀਤਾ ਗਿਰਫ਼ਤਾਰ, ਮੁਕੱਦਮਾ ਦਰਜ਼
ਦੋ ਵਿਅਕਤੀ ਗਿਰਫ਼ਤਾਰ ਅਤੇ ਦੋ ਦੀ ਭਾਲ ਜ਼ਾਰੀ
ਦੋ ਇਨੋਵਾ ਗੱਡੀਆਂ, ਦੋ ਮੀਡੀਆ ਕਾਰਡ ਅਤੇ ਮੋਬਾਇਲ ਫ਼ੋਨ ਬਰਾਮਦ
ਜਗਰਾਉਂ/ਮੁੱਲਾਂਪੁਰ ਦਾਖਾ, 18 ਅਕਤੂਬਰ (ਦੀਪਕ ਜੈਨ) ਐਸਡੀਓ ਜਸਕਿਰਨ ਪ੍ਰੀਤ ਸਿੰਘ ਉਪ ਮੰਡਲ ਸ਼ਹਿਰੀ ਅੱਡਾ ਦਾਖਾ ਪੀਐਸਪੀਐਸਐਲ ਦਫ਼ਤਰ ਮੁੱਲਾਂਪੁਰ ਦਾਖਾ ਨੇ ਪੁਲਿਸ ਨੂੰ ਪਿਛਲੇ ਦਿਨੀਂ 15 ਅਕਤੂਬਰ ਨੂੰ ਸ਼ਿਕਾਇਤ ਦਰਜ਼ ਕਰਵਾਈ ਕਿ ਕੁੱਝ ਦਿਨਾਂ ਤੋ 2 ਨਾਮਲੂਮ ਵਿਅਕਤੀ ਲਿੰਕ ਰੋਡ ਮੁੱਲਾਪੁਰ ਵਿਖੇ ਪਲਾਸਟਿਕ ਦੀਆਂ ਬੋਤਲਾ ਬਣਾਉਣ ਵਾਲੀ ਫੈਕਟਰੀ ਲਗਾਉਣ ਸਬੰਧੀ ਐਮਐਸ ਕੈਟਾਗਿਰੀ ਦਾ ਕੁਨੇਕਸ਼ਨ ਲੈਣ ਬਾਬਤ ਮੇਰੇ ਅਤੇ ਜੇਈ ਪਰਮਿੰਦਰ ਸਿੰਘ ਪਾਸ ਗੇੜੇ ਮਾਰ ਰਹੇ ਸਨ ਅਤੇ 13 ਅਕਤੂਬਰ ਦੀ ਦੁਪਹਿਰ ਮੇਰੇ ਪਾਸ ਇੱਕ ਵਿਅਕਤੀ ਜੋ ਆਪਣੇ ਆਪ ਨੂੰ ਰਾਜਵੀਰ ਦੱਸ ਰਿਹਾ ਸੀ ਆਇਆ। ਜਿਸ ਨੂੰ ਮੈਂ ਨਵੇਂ ਕੁਨੈਕਸ਼ਨ ਸਬੰਧੀ ਸਾਰੀ ਗੱਲਬਾਤ ਸਮਝਾ ਦਿੱਤੀ ਸੀ। ਜਿਸ ਤੋਂ ਬਾਅਦ ਮੈਨੂੰ ਮੇਰੇ ਐਕਸੀਅਨ ਰਵੀ ਕੁਮਾਰ ਚੋਪੜਾ ਦਾ ਸਰਕਾਰੀ ਮੋਬਾਇਲ ਨੰਬਰ 96461-14096 ਤੋਂ ਵਟਸਐਪ ਪਰ ਫੋਨ ਆਇਆ। ਜਿੰਨ੍ਹਾ ਨੇ ਮੈਨੂੰ ਇਸ ਕੁਨੈਕਸ਼ਨ ਬਾਰੇ ਪੁੱਛਿਆ ਅਤੇ ਆਪਣੇ ਦਫਤਰ ਤੋਂ ਬਾਹਰ ਆਉਣ ਲਈ ਕਿਹਾ ਤਾਂ ਜਦੋਂ ਮੈਂ ਬਾਹਰ ਗਿਆ ਤਾਂ ਉਥੇ ਐਕਸੀਅਨ ਸਾਬ ਮੌਜੂਦ ਨਹੀਂ ਸਨ ਤਾਂ ਮੈਂ ਐਕਸੀਅਨ ਸਾਹਿਬ ਦੇ ਕਮਰੇ ਵਿੱਚ ਗਿਆ ਤਾਂ ਉਥੇ ਵੀ ਐਕਸੀਅਨ ਸਾਹਿਬ ਮੌਜੂਦ ਨਹੀਂ ਸੀ ਅਤੇ ਕਮਰੇ ਵਿੱਚ 2 ਅਣਪਛਾਤੇ ਸਰਦਾਰ ਵਿਅਕਤੀ ਬੈਠੇ ਸਨ। ਜਿੰਨ੍ਹਾਂ ਵਿੱਚੋ ਇੱਕ ਵਿਅਕਤੀ ਨੇ ਮੇਰਾ ਗੁੱਟ ਫੜ ਲਿਆ ਅਤੇ ਕਿਹਾ ਕਿ ਮੈਂ ਐਸਟੀਐਫ ਦਾ ਮੁਲਾਜਮ ਇੰਸਪੈਕਟਰ ਗਗਨ ਹਾਂ ਅਤੇ ਐਸਟੀਐਫ ਅਤੇ ਵਿਜੀਲੈਂਸ ਟੀਮ ਦੀ ਰੇਡ ਵਿੱਚ ਸ਼ਾਮਲ ਹਾਂ। ਜਿੰਨਾਂ ਨੇ ਮੈਨੂੰ ਕਿਹਾ ਕਿ ਤੁਹਾਡੇ ਐਕਸੀਅਨ ਸਾਹਿਬ ਨੇ 2 ਲੱਖ ਰੁਪਏ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਇਸ ਵਿੱਚੋ ਇੱਕ ਲੱਖ ਰੁਪਏ ਐਸਡੀਓ ਨੂੰ ਦੇਣਾ ਹੈ ਅਤੇ ਐਕਸੀਅਨ ਸਾਹਿਬ ਨਾਲ ਹੋਈ ਗੱਲਬਾਤ ਦੇ ਸਾਡੇ ਪਾਸ ਪੁੱਖਤਾ ਸਬੂਤ ਹਨ ਤਾਂ ਮੈਂ ਕਾਫ਼ੀ ਡਰ ਗਿਆ ਅਤੇ ਮੈਂ ਜੇਈ ਪਰਮਿੰਦਰ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਮਕਾਨ ਨੰਬਰ 230-ਜੀ ਸ਼ਹੀਦ ਭਗਤ ਸਿੰਘ ਨਗਰ ਪੱਖੋਵਾਲ ਰੋਡ ਲੁਧਿਆਣਾ ਨੂੰ ਫ਼ੋਨ ਕਰਕੇ ਐਕਸੀਅਨ ਸਾਹਿਬ ਦੇ ਦਫਤਰ ਵਿਖੇ ਬੁਲਾਇਆ ਤਾਂ ਉਸ ਸਮੇਂ ਉਕਤ ਦਫ਼ਤਰ ਵਿੱਚ ਰਾਜਵੀਰ, ਗਗਨਦੀਪ ਅਤੇ ਇਹਨਾਂ ਦੇ 2 ਹੋਰ ਸਾਥੀ ਮੌਜੂਦ ਸਨ ਜਿੰਨਾਂ ਨੇ ਸਾਨੂੰ ਦੋਨਾ ਨੂੰ ਕਮਰੇ ਦੀ ਕੁੰਡੀ ਲਗਾ ਕੇ ਬੰਦੀ ਬਣਾ ਲਿਆ। ਜਿੰਨ੍ਹਾਂ ਨੇ ਸਾਨੂੰ ਧਮਕਾਇਆ ਕਿ ਸਾਡੇ ਪਾਸ ਪੁਖਤਾ ਸਬੂਤ ਹਨ, ਅਸੀ ਤੁਹਾਡੇ ਦੋਨੋ ਪਾਸਿਓਂ ਪੈਸਿਆਂ ਦੀ ਰਿਕਵਰੀ ਕਰਵਾ ਤੁਹਾਡੇ ਖਿਲਾਫ ਮੁਕੱਦਮਾ ਦਰਜ ਕਰਵਾ ਕੇ ਤੁਹਾਨੂੰ ਤੁਹਾਡੇ ਮਹਿਕਮੇ ਵਿੱਚੋਂ ਸਸਪੈਂਡ ਕਰਵਾ ਦੇਵਾਂਗੇ ਤਾਂ ਅਸੀ ਇਹਨਾਂ ਦੇ ਕਾਫ਼ੀ ਮਿਣਤਾ ਤਰਲੇ ਕੀਤੇ ਪਰ ਇਹਨਾਂ ਨੇ ਸਾਨੂੰ ਕਿਹਾ ਕਿ ਸਾਡੇ ਪਾਸ ਅਸਲਾ ਹੈ ਜੇ ਕੋਈ ਹੁਸ਼ਿਆਰੀ ਕੀਤੀ ਤਾਂ ਆਪਣੀ ਜਾਨ ਤੋ ਹੱਥ ਧੋ ਬੈਠੋਗੇ ਅਤੇ ਸਾਨੂੰ ਡਰਾ ਧਮਕਾ ਕੇ ਮੌਤ ਦਾ ਡਰ ਦੇ ਕੇ ਗੱਡੀ ਵਿੱਚ ਬੰਦੀ ਬਣਾ ਕੇ ਲੁਧਿਆਣਾ ਲੈ ਗਏ ਅਤੇ ਸਾਡੇ ਪਾਸੇ ਜਬਰਦਸਤੀ ਸਾਡੇ ਜਾਣਕਾਰਾਂ ਨਾਲ ਸੰਪਰਕ ਕਰਵਾ ਕਰੀਬ ਸੱਤ ਲੱਖ ਵੀਹ ਹਜ਼ਾਰ ਰੁਪਏ ਦੀ ਜ਼ਬਰੀ ਵਸੂਲੀ ਕਰਕੇ ਪਾਮ ਕੋਰਟ ਹੋਟਲ ਪਾਸ ਕਰੋਲਾ ਗੱਡੀ ਨੰਬਰੀ CH01-BA-2866 ਵਿੱਚ ਬੈਠ ਕੇ ਫ਼ਰਾਰ ਹੋ ਗਏ ਅਤੇ ਮੈਨੂੰ ਉਕਤਾਨ ਪਰ ਸ਼ੱਕ ਹੋਣ ਤੇ ਮੈਂ ਆਪਣੇ ਤੌਰ ਤੇ ਪੜਤਾਲ ਕੀਤੀ ਤਾਂ ਮੈਨੂੰ ਪਤਾ ਲਗਾ ਕਿ ਉਕਤਾਨ ਵਿਅਕਤੀ ਐਸਟੀਐਫ ਜਾਂ ਵਿਜੀਲੈਂਸ ਦੇ ਕਰਮਚਾਰੀ ਨਹੀਂ ਸਨ ਅਤੇ ਜੋ ਵਿਅਕਤੀ ਆਪਣੇ ਆਪ ਨੂੰ ਗਗਨਦੀਪ ਦੱਸਦਾ ਸੀ ਉਸ ਦੀ Instagram ID gurinder_gill3600 ਅਤੇ ਮੋਬਾਇਲ ਨੰਬਰ 77173-21389, ਸਭ ਤੋਂ ਪਹਿਲੇ ਦਿਨ ਆਉਣ ਵਾਲੇ ਵਿਅਕਤੀ ਦੀ Instagram ID aroravinay8899, ਆਪਣੇ ਆਪ ਨੂੰ ਰਾਜਵੀਰ ਦੱਸਣ ਵਾਲੇ ਵਿਅਕਤੀ ਦੀ ਫੇਸਬੁੱਕ ਆਈਡੀ Aman Rajput ਅਤੇ ਮੋਬਾਇਲ ਨੰਬਰ 90411-75726 ਹੈ। ਉਕਤਾਨ ਵਿਅਕਤੀਆ ਵੱਲੋਂ ਆਪਣੇ ਆਪ ਨੂੰ ਲੋਕ ਸੇਵਕ ਦੱਸ ਕੇ ਮੈਨੂੰ ਅਤੇ ਜੇਈ ਪਰਮਿੰਦਰ ਸਿੰਘ ਨੂੰ ਬੰਦੀ ਬਣਾ ਕੇ ਸਾਨੂੰ ਡਰਾ ਧਮਕਾ ਕੇ ਸਾਡੇ ਕੋਲੋਂ ਸੱਤ ਲੱਖ ਵੀਹ ਹਜ਼ਾਰ ਰੁਪਏ ਦੀ ਜ਼ਬਰੀ ਵਸੂਲੀ ਕੀਤੀ ਹੈ। ਰਾਜਵੀਰ ਉਰਫ ਅਮਨ ਰਾਜਪੂਤ, ਵਿਨੈ ਅਰੋੜਾ, ਗਗਨਦੀਪ ਉਰਫ਼ ਗੁਰਿੰਦਰ ਗਿੱਲ ਅਤੇ ਇਨ੍ਹਾਂ ਦੇ ਇੱਕ ਨਾਮਲੂਮ ਸਾਥੀ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਿਸਤੇ ਬੀਤੇ 15 ਅਕਤੂਬਰ ਨੂੰ ਵੱਖ ਵੱਖ ਧਾਰਾਵਾਂ ਤਹਿਤ ਮੁੱਕਦਮਾ ਨੰਬਰ 181 ਦਰਜ਼ ਕੀਤਾ ਗਿਆ।
ਇਸ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਵਰਿੰਦਰ ਸਿੰਘ ਖੋਸਾ ਡੀਐਸਪੀ ਸਬ ਡਵੀਜ਼ਨ ਮੁੱਲਾਂਪੁਰ ਦਾਖਾ ਦੀ ਸੁਪਰਵੀਜ਼ਨ ਅਧੀਨ ਐਸਆਈ ਹਮਰਾਜ ਸਿੰਘ ਮੁੱਖ ਅਫਸਰ ਥਾਣਾ ਦਾਖਾ ਦੀ ਟੀਮ ਵੱਲੋ ਤੁਰੰਤ ਤੁਰੰਤ ਕਾਰਵਾਈ ਕਰਦੇ ਹੋਏ ਆਪਣੇ ਸੋਰਸ ਲਗਾਏ ਗਏ। ਦੌਰਾਨੇ ਤਫਤੀਸ਼ ਖੂਫੀਆਂ ਸੋਰਸ ਤੋਂ ਇਤਲਾਹ ਮਿਲੀ ਕਿ ਉਕਤ ਮੁਕੱਦਮਾ ਵਿੱਚ ਬਿਜਲੀ ਘਰ ਹੰਬੜਾ ਰੋਡ ਮੰਡੀ ਮੁੱਲਾਪੁਰ ਦੇ ਐਸਡੀਓ ਪਾਸੋ ਜਿੰਨਾਂ ਵਿਅਕਤੀਆਂ ਨੇ ਵਿਜੀਲੈਸ ਬਾ ਐਸਟੀਐਫ ਦੇ ਮੁਲਾਜਮ ਦੱਸ ਕੇ ਐਸਡੀਓ ਅਤੇ ਜੇਈ ਨੂੰ ਅਗਵਾ ਕਰਕੇ ਉਹਨਾਂ ਪਾਸੋ ਜ਼ਬਰੀ ਵਸੂਲੀ ਹੈ, ਉਹਨਾਂ ਵਿੱਚ ਜੋ ਵਿਅਕਤੀ ਆਪਣੇ ਆਪ ਨੂੰ ਰਾਜਵੀਰ ਉਰਫ ਅਮਨ ਰਾਜਪੂਤ ਦੱਸਦਾ ਸੀ ਉਸ ਦਾ ਅਸਲ ਨਾਮ ਪਤਾ ਅਮਨਦੀਪ ਸਿੰਘ ਉਰਫ ਪੁੱਤਰ ਦਲੇਰ ਸਿੰਘ ਵਾਸੀ ਫਲੈਟ ਨੰਬਰ 1 ਰਣਜੀਤ ਨਗਰ ਪਟਿਆਲਾ, ਵਿਨੈ ਅਰੋੜਾ ਦਾ ਮੁਕੰਮਲ ਨਾਮ ਪਤਾ ਵਿਨੈ ਅਰੋੜਾ ਪੁੱਤਰ ਸੁਰਿੰਦਰ ਅਰੋੜਾ ਵਾਸੀ ਕਿਲਾ ਚੌਕ ਪਟਿਆਲਾ, ਗਗਨਦੀਪ ਉਰਫ਼ ਗੁਰਿੰਦਰ ਗਿੱਲ ਦਾ ਅਸਲ ਨਾਮ ਪਤਾ ਗੁਰਵਿੰਦਰ ਸਿੰਘ ਉਰਫ਼ ਪੁੱਤਰ ਸਿਕੰਦਰ ਸਿੰਘ ਵਾਸੀ ਬਿੱਲ ਥਾਣਾ ਤ੍ਰਿਪੜੀ ਜਿਲਾ ਪਟਿਆਲਾ ਅਤੇ ਜੋ ਇਹਨਾਂ ਦਾ ਨਾਮਲੂਮ ਸਾਥੀ ਸੀ ਉਸ ਦਾ ਨਾਮ ਪਤਾ ਬ੍ਰਹਮਪ੍ਰੀਤ ਸਿੰਘ ਪੁੱਤਰ ਗੁਰਿੰਦਰ ਸਿੰਘ ਵਾਸੀ ਮਕਾਨ ਨੰਬਰ 30/189 ਸਫਾਬਾਦੀ ਗੇਟ ਪਟਿਆਲਾ ਹੈ। ਪੁਲਿਸ ਨੇ ਦੌਰਾਨੇ ਤਫਤੀਸ਼ ਮਿਤੀ 17 ਅਕਤੂਬਰ ਨੂੰ ਅੰਬਿਕਾ ਇੰਨਕਲੇਵ ਕਲੋਨੀ ਸਨੋਰ ਜਿਹਾ ਪਟਿਅਲਾ ਤੋਂ ਦੋਸ਼ੀਆਨ ਗੁਰਵਿੰਦਰ ਸਿੰਘ ਪੁੱਤਰ ਸਿਕੰਦਰ ਸਿੰਘ ਵਾਸੀ ਬਿੱਲ ਥਾਣਾ ਤ੍ਰਿਪੜੀ ਜਿਲਾ ਪਟਿਆਲਾ ਨੂੰ ਸਮੇਤ ਗੱਡੀ ਇੰਨੋਵਾ ਕਰਿਸਟਾ ਰੰਗ ਚਿੱਟਾ ਨੰਬਰ HR66-B-3503 ਅਤੇ ਬ੍ਰਹਮਪ੍ਰੀਤ ਸਿੰਘ ਪੁੱਤਰ ਗੁਰਿੰਦਰ ਸਿੰਘ ਵਾਸੀ ਮਕਾਨ ਨੰਬਰ 30/189 ਸਫਾਬਾਦੀ ਗੇਟ ਪਟਿਆਲਾ ਨੂੰ ਸਮੇਤ ਗੱਡੀ ਇੰਨੋਵਾ ਰੰਗ ਸਿਲਵਰ ਨੰਬਰ PAW-66 ਸਮੇਤ ਕਾਬੂ ਕੀਤਾ। ਜਿੰਨਾ ਦੀ ਪੁੱਛ ਗਿੱਛ ਤੋਂ ਸਾਹਮਣੇ ਆਇਆ ਕਿ ਇਹ ਉਕਤ ਜਗ੍ਹਾ ਪਰ ਲੁੱਟੇ ਹੋਏ ਪੈਸਿਆ ਨੂੰ ਵੰਡਣ ਲਈ ਇਕੱਠੇ ਹੋਏ ਸੀ। ਦੋਸ਼ੀ ਗੁਰਵਿੰਦਰ ਸਿੰਘ ਉਕਤ ਦੀ ਪੈਂਟ ਦੀ ਸੱਜੀ ਜੇਬ ਵਿੱਚੋ ਇੱਕ ਮੋਬਾਇਲ ਸੈਮਸੰਗ ਰੰਗ ਸਿਲਵਰ ਅਤੇ Tehelka HEADLINE NEWS FC-8, 4th Floor, Film City Sector-16A Noida-201301 ਦਾ ਆਈ ਕਾਰਡ ਜੋ ਗੁਰਿੰਦਰ ਸਿੰਘ ਦੇ ਨਾਂਮ ਉੱਤੇ ਜ਼ਾਰੀ ਹੋਇਆ ਹੈ ਜੋ 31 ਅਕਤੂਬਰ ਤੱਕ ਵੈਲਡ ਹੈ ਬ੍ਰਾਮਦ ਹੋਏ। ਅਤੇ ਦੋਸ਼ੀ ਬ੍ਰਹਮਪ੍ਰੀਤ ਸਿੰਘ ਪੁੱਤਰ ਗੁਰਿੰਦਰ ਸਿੰਘ ਵਾਸੀ ਮਕਾਨ ਨੰਬਰ 30/189 ਸਫਾਬਾਦੀ ਗੇਟ ਪਟਿਆਲਾ ਦੀ ਤਲਾਸ਼ੀ ਲੈਣ ਪਰ ਮੁਸੱਮੀ ਬ੍ਰਹਮਪ੍ਰੀਤ ਸਿੰਘ ਉਕਤ ਦੀ ਪੈਂਟ ਦੀ ਸੱਜੀ ਜੇਬ ਵਿੱਚੋ ਇੱਕ ਆਈ ਫ਼ੋਨ ਰੰਗ ਸਿਲਵਰ ਅਤੇ ਪੰਜਾਬ NEWS Plot No. 362 ਇੰਡਸਟਰੀਅਲ ਏਰੀਆ ਫੇਸ-1 ਚੰਡੀਗੜ ਦਾ ਆਈ.ਕਾਰਡ ਜੋ ਬ੍ਰਹਮਪ੍ਰੀਤ ਸਿੰਘ ਦੇ ਨਾਮ ਪਰ ਜਾਰੀ ਹੋਇਆ ਹੈ ਜੋ ਮਿਤੀ 31-12-2022 ਤੱਕ ਵੈਲਡ ਹੈ। ਪੁਲਿਸ ਨੇ ਦੌਰਾਨੇ ਤਫਤੀਸ਼ ਦੋਸ਼ੀਆਨ ਦੇ ਮੋਬਾਇਲ ਫੋਨ ਚੈੱਕ ਕਰਨ ਤੇ ਉਹਨਾ ਦੇ ਫ਼ੋਨ ਵਿੱਚ ਫੋਟੋਆਂ ਮਿਲੀਆ ਜਿਸ ਵਿੱਚ ਦੋਸ਼ੀ ਪੁਲਿਸ ਦੀ ਵਰਦੀ ਪਾ ਕੇ ਖੜੇ ਹਨ।
ਡੀਐਸਪੀ ਖੋਸਾ ਵੱਲੋਂ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਅਜਿਹੀਆ ਘਟਨਾਵਾਂ ਨੂੰ ਰੋਕਣ ਲਈ ਸਬ-ਡਵੀਜ਼ਨ ਦਾਖਾ ਅਧੀਨ ਆਂਉਦੇ ਥਾਣਾ ਦਾਖਾ, ਥਾਣਾ ਜੋਧਾਂ ਅਤੇ ਥਾਣਾ ਸੁਧਾਰ ਦੀ ਪੁਲਿਸ ਨਿਰਵਿਘਨ ਤਿਆਰ ਹੈ। ਜੇਕਰ ਕੋਈ ਮਾੜੀ ਵਿਰਤੀ ਵਾਲਾ ਵਿਆਕਤੀ ਕੋਈ ਕਰਾਇਮ ਕਰਦਾ ਹੈ ਤਾਂ ਉਸਨੂੰ ਕਿਸੇ ਵੀ ਹਾਲਾਤ ਵਿੱਚ ਬਖਸ਼ਿਆ ਨਹੀ ਜਾਵੇਗਾ। ਇਸਤੋ ਇਲਾਵਾ ਮਾੜੇ ਅਨਸਰਾ ਨੂੰ ਤਿਹਾਉਰ ਦੇ ਦਿਨਾ ਵਿੱਚ ਸਬ-ਡਵੀਜਨ ਦਾਖਾ ਦੇ ਏਰੀਆ ਵਿੱਚੋ ਦੂਰੀ ਬਣਾਈ ਰੱਖਣ ਲਈ ਸਖਤ ਹਦਾਇਤ ਕੀਤੀ ਗਈ।