ਪੰਥਕ ਰਾਜਨੀਤੀ ’ਚ ਵੱਡਾ ਮੋੜ, ਗਿਆਨੀ ਹਰਪ੍ਰੀਤ ਦੀ ਅਗਵਾਈ ਵਾਲੇ ਅਕਾਲੀ ਧੜੇ ਵੱਲੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਉਮੀਦਵਾਰ ਦੀ ਹਮਾਇਤ ਦਾ ਐਲਾਨ
ਬਾਬੂਸ਼ਾਹੀ ਨੈਟਵਰਕ
ਤਰਨ ਤਾਰਨ, 19 ਅਕਤੂਬਰ, 2025: ਪੰਜਾਬ ਵਿਚ ਪੰਥਕ ਰਾਜਨੀਤੀ ਵਿਚ ਉਦੋਂ ਵੱਡਾ ਮੋੜ ਆਇਆ ਜਦੋਂ ਗਿਆਨੀ ਹਰਪ੍ਰੀਤ ਸਿੰਘ ਅਗਵਾਈ ਵਾਲੇ ਅਕਾਲੀ ਦਲ ਦੇ ਧੜੇ ਨੇ ਤਰਨ ਤਾਰਨ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਉਮੀਦਵਾਰ ਭਾਈ ਮਨਦੀਪ ਸਿੰਘ ਦੀ ਹਮਾਇਤ ਦਾ ਐਲਾਨ ਕਰ ਦਿੱਤਾ।

ਭਾਈ ਮਨਦੀਪ ਸਿੰਘ ਉਸੇ ਸਨਦੀਪ ਸਨੀ ਦਾ ਭਰਾ ਹੈ ਜਿਸਨੇ 2022 ਵਿਚ ਅੰਮ੍ਰਿਤਸਰ ਵਿਚ ਕੱਟੜ ਹਿੰਦੂ ਨੇਤਾ ਤੇ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਕਤਲ ਕੀਤਾ ਸੀ। ਪਿਛਲੇ ਦਿਨੀਂ ਸਨੀ ਨੇ ਪਟਿਆਲਾ ਜੇਲ੍ਹ ’ਚ ਬੰਦ ਇਕ ਡੀ ਐਸ ਪੀ ਦਾ ਵੀ ਕਤਲ ਕਰ ਦਿੱਤਾ। ਇਹ ਡੀ ਐਸ ਪੀ ਸੂਬਾ ਸਰਹਿੰਦ ਦੇ ਨਾਂ ਨਾਲ ਮਸ਼ਹੂਰ ਸੀ ਅਤੇ ਇਸ ’ਤੇ ਅਨੇਕਾਂ ਸਿੱਖ ਨੌਜਵਾਨਾਂ ਦਾ ਕਤਲ ਕਰਨ ਦਾ ਇਲਜ਼ਾਮ ਲੱਗਾ ਸੀ।
