ਦਾਣਾ ਨਹੀਂ ਪਿਆ ਤਾਂ ਕਿਸਾਨ ਨੇ ਆਪ ਹੀ ਤਬਾਹ ਕਰਵਾ ਦਿੱਤੀ ਪੁੱਤਾਂ ਵਾਂਗ ਪਾਲੀ ਹੋਈ ਫਸਲ
ਕਹਿੰਦਾ ਇਹ ਇਲਾਕੇ ਦੋ ਢਾਈ ਸੌ ਏਕੜ ਫਸਲ ਆਪ ਤਬਾਹ ਕਰਨੀ ਪੈਣੀ ਕਿਸਾਨਾਂ ਨੂੰ
ਰੋਹਿਤ ਗੁਪਤਾ
ਗੁਰਦਾਸਪੁਰ 19 ਅਕਤੂਬਰ
ਹੜ ਪ੍ਰਭਾਵਿਤ ਇਲਾਕੇ ਕਲਾਨੌਰ ਨੇੜੇ ਪਿੰਡ ਮਛਰਾਲਾ ਦੇ ਕਿਸਾਨ ਕੁਲਵੰਤ ਸਿੰਘ ਨੇ ਆਪਣੀ ਪੰਜ ਏਕੜ ਝੋਨੇ ਦੀ ਫਸਲ ਆਪ ਤਬਾਹ ਕਰ ਦਿੱਤੀ ਕਿਉਂਕਿ ਹੜਾਂ ਦੇ ਪਾਣੀ ਕਾਰਨ ਜਮੀਨ ਹਜੇ ਵੀ ਥੱਲਿਓਂ ਗਿੱਲੀ ਹੈ ਤੇ ਅਗਲੀ ਫਸਲ ਬੀਜਣ ਲਈ ਉਸਨੂੰ ਸੁਕਾਉਣਾ ਬਹੁਤ ਜਰੂਰੀ ਹੈ। ਦੂਜੇ ਪਾਸੇ ਖੇਤਾਂ ਵਿੱਚ ਖੜੀ ਫਸਲ ਝੋਨੇ ਨੂੰ ਹੜਾਂ ਦਾ ਪਾਣੀ ਖੜਾ ਰਹਿਣ ਕਰਕੇ ਕਾਰਨ ਦਾਣਾ ਨਹੀਂ ਪਿਆ । ਉਸਦੀ ਸਿਰਫ ਪਰਾਲੀ ਨਿਕਲੇਗੀ ਅਤੇ ਪਰਾਲੀ ਸਾਂਭਣ ਵਿੱਚ ਵੀ ਖਰਚਾ ਹੋਵੇਗਾ। ਨਤੀਜਾ ਇਹ ਹੋਇਆ ਕਿ ਕਿਸਾਨ ਨੇ ਟਰੈਕਟਰ ਲੈ ਕੇ ਆਪ ਹੀ ਆਪਣੀ ਫਸਲ ਨੂੰ ਤਬਾਹ ਕਰ ਦਿੱਤਾ ਹੈ। ਕਿਸਾਨ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਮਸ਼ਰਾਲੇ ਤੋਂ ਲੈ ਕੇ ਕਾਦੀਆਂ ਵਾਲੀ ਤੱਕ ਕਰੀਬ 2 _250 ਏਕੜ ਖੇਤਾਂ ਵਿੱਚ ਅਜਿਹਾ ਹੀ ਹਾਲ ਹੈ। ਫਸਲ ਵਿੱਚ ਝਾੜ ਨਹੀਂ ਪਿਆ ਹੈ ਜਿਸ ਕਾਰਨ ਕਿਸਾਨਾਂ ਦਾ ਵਧੇਰੇ ਨੁਕਸਾਨ ਹੋਇਆ ਹੈ ਅਤੇ ਉਹਨਾਂ ਸਾਰਿਆਂ ਨੂੰ ਵੀ ਆਪਣੀ ਫਸਲ ਆਪ ਹੀ ਤਬਾਹ ਕਰਨੀ ਪਵੇਗੀ ।