ਕਪੂਰੀ ਸਕੂਲ ਦੀ ਵਿਦਿਆਰਥਣ ਅਵਨਪ੍ਰੀਤ ਕੌਰ ਨੂੰ 500/500 ਨੰਬਰ ਆਉਣ ਤੇ ਸਾਈਕਲ ਦੇ ਕੇ ਕੀਤਾ ਸਨਮਾਨਿਤ
ਸਕੂਲ ਵਿੱਚੋਂ ਚੰਗੀ ਕਾਰਗੁਜ਼ਾਰੀ ਵਾਲੇ ਬੱਚਿਆਂ ਨੂੰ ਹਰ ਸਾਲ ਕੀਤਾ ਜਾਂਦਾ ਹੈ ਸਨਮਾਨਿਤ
ਗੁਰਪ੍ਰੀਤ ਸਿੰਘ ਜਖਵਾਲੀ
ਦੇਵੀਗੜ੍ਹ 17 ਅਕਤੂਬਰ 2025:- ਸਰਕਾਰੀ ਪ੍ਰਾਇਮਰੀ ਸਕੂਲ ਕਪੂਰੀ ਬਲਾਕ ਦੇਵੀਗੜ੍ਹ ਵਿੱਚ ਹਰ ਸਾਲ ਚੰਗੀ ਕਾਰਗੁਜ਼ਾਰੀ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਸਕੂਲ ਮੁਖੀ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਸੈਸ਼ਨ 24-25 ਵਿੱਚ ਪੰਜਵੀਂ ਜਮਾਤ ਦੀ ਵਿਦਿਆਰਥਣ ਅਵਨਪ੍ਰੀਤ ਕੌਰ ਨੇ 500 ਵਿੱਚੋਂ 500 ਨੰਬਰ ਲੈ ਕੇ ਪਹਿਲਾ ਸਥਾਨ ਹਾਸਿਲ ਕੀਤਾ ਸੀ । ਸਕੂਲ ਅਧਿਆਪਕ ਹਰਪ੍ਰੀਤ ਸਿੰਘ ਉੱਪਲ, ਮੈਡਮ ਸਤਵਿੰਦਰ ਕੌਰ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਸੇਵਾ ਸੋਸਾਇਟੀ ਪਟਿਆਲਾ ਤੇ ਕਪੂਰੀ ਸਕੂਲ ਦੇ ਅਧਿਆਪਕਾਂ ਦੇ ਸਹਿਯੋਗ ਨਾਲ ਵਿਦਿਆਰਥਣ ਅਵਨਪ੍ਰੀਤ ਕੌਰ ਨੂੰ ਅੱਜ ਸਾਈਕਲ ਦੇ ਕੇ ਸਨਮਾਨਿਤ ਗਿਆ। ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮੈਡਮ ਬਲਜੀਤ ਕੌਰ ਨੇ ਕਿਹਾ ਕਿ ਸਕੂਲ ਵਿੱਚ ਹਰ ਮੁਕਾਬਲਿਆਂ ਨੂੰ ਲੈ ਕੇ ਵੱਡੇ ਪੱਧਰ ਤੇ ਬੱਚਿਆਂ ਦੀ ਤਿਆਰੀ ਕਰਵਾਈ ਜਾਂਦੀ ਹੈ। ਉਹਨਾਂ ਕਿਹਾ ਕਿ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ਜ਼ਿਲ੍ਹਾ ਪੱਧਰੀ ਹੋਏ ਵਿੱਦਿਅਕ ਮੁਕਾਬਲਿਆਂ ਦੌਰਾਨ ਸਕੂਲ ਦੀ ਚੌਥੀ ਜਮਾਤ ਦੀ ਵਿਦਿਆਰਥਣ ਹਰਸ਼ਪ੍ਰੀਤ ਕੌਰ ਨੂੰ ਵੀ ਬੈਸਟ ਗੈਸਟ ਪਰਫੋਰਮੈਂਸ ਆਉਣ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਉਹਨਾਂ ਕਿਹਾ ਕਿ ਸਕੂਲ ਅਧਿਆਪਕ ਬੱਚਿਆਂ ਦੀ ਚੰਗੀ ਕਾਰਗੁਜ਼ਾਰੀ ਲਈ ਹਰ ਪੱਖੋਂ ਹਰ ਪੱਧਰ ਤੇ ਵੱਡੇ ਪੱਧਰ ਤੇ ਤਿਆਰੀ ਕਰਵਾਉਂਦੇ ਹਨ। ਇਸ ਸਮੇਂ ਬੀਐਸਓ ਨਰਿੰਦਰ ਕੌਰ, ਸੈਂਟਰ ਇੰਚਾਰਜ ਮੈਡਮ ਗੁਰਵਿੰਦਰ ਕੌਰ, ਬਲਾਕ ਮਾਸਟਰ ਟਰੇਨਰ ਬਲਜਿੰਦਰ ਸਿੰਘ, ਅਮਰੀਕ ਸਿੰਘ, ਨਗਰ ਪੰਚਾਇਤ ਦੇਵੀਗੜ੍ਹ ਦੇ ਸੀਨੀਅਰ ਮੀਤ ਪ੍ਰਧਾਨ ਲਖਵੀਰ ਸਿੰਘ, ਸਿਮਰਨ ਕਰਿਆਨਾ ਤੋਂ ਰਣਧੀਰ ਸਿੰਘ ਕਪੂਰੀ , ਨੰਬਰਦਾਰ ਕੇਸਰ ਸਿੰਘ, ਮਿਸਤਰੀ ਲਖਵਿੰਦਰ ਸਿੰਘ, ਬੂਟਾ ਸਿੰਘ,ਐਸ.ਐਮ.ਸੀ ਕਮੇਟੀ ਦੇ ਚੇਅਰਮੈਨ ਸ਼ਗਨਪ੍ਰੀਤ ਕੌਰ, ਸੁਰਿੰਦਰ ਕੌਰ, ਆਂਗਨਵਾੜੀ ਵਰਕਰ , ਮਿਡ ਡੇਅ ਮੀਲ ਵਰਕਰ ਮੌਜੂਦ ਰਹੇ।