← ਪਿਛੇ ਪਰਤੋ
ਰਾਹੁਲ ਗਾਂਧੀ ਨੇ ਕਾਂਗਰਸ ਦੇ ਗੜ੍ਹ ਵਾਲੇ ਹਲਕਿਆਂ ਵਿਚ ਵੋਟਾਂ ਡਲੀਟ ਕਰਨ ਦੇ ਲਾਏ ਦੋਸ਼, ਮੁੱਖ ਚੋਣ ਕਮਿਸ਼ਨਰ ’ਤੇ ਬੋਲਿਆ ਹਮਲਾ ਬਾਬੂਸ਼ਾਹੀ ਨੈਟਵਰਕ ਨਵੀਂ ਦਿੱਲੀ, 18 ਸਤੰਬਰ, 2025: ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦੋਸ਼ ਲਾਇਆ ਹੈ ਕਿ ਕਰਨਾਟਕਾ ਵਿਧਾਨ ਸਭਾ ਚੋਣਾਂ ਮੌਕੇ ਆਲੰਦ ਹਲਕੇ ਵਿਚ 6018 ਵੋਟਾਂ ਡਲੀਟ ਕੀਤੀਆਂ ਗਈਆਂ। ਉਹਨਾਂ ਕਿਹਾ ਕਿ ਕਰਨਾਟਕਾ ਦੇ ਬਾਹਰੋਂ ਮੋਬਾਈਲ ਫੋਨ ਰਾਹੀਂ ਐਪ ਦੇ ਜ਼ਰੀਏ ਇਹ ਵੋਟਾਂ ਡਲੀਟ ਕੀਤੀਆਂ ਗਈਆਂ। ਇਹ ਵੋਟਾਂ ਦਲਿਤਾਂ, ਪਛੜੇ ਵਰਗਾਂ ਤੇ ਘੱਟ ਗਿਣਤੀਆਂ ਦੀਆਂ ਸਨ ਜੋ ਕਾਂਗਰਸ ਦੇ ਹਮਾਇਤੀ ਹਨ। ਉਹਨਾਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ’ਤੇ ਦੋਸ਼ ਲਾਇਆ ਕਿ ਉਹ ਵੋਟ ਚੋਰਾਂ ਦੀ ਮਦਦ ਕਰ ਰਹੇ ਹਨ।
Total Responses : 184