← ਪਿਛੇ ਪਰਤੋ
ਹਾਈਕੋਰਟ ਕੰਪਲੈਕਸ ਚ ਵਕੀਲਾਂ ਨਾਲ ਹੋਏ ਝਗੜੇ ਸਬੰਧੀ ਪੁਲਿਸ ਨੇ ਦਰਜ ਕੀਤੀ FIR ਸਿਮਰਨਜੀਤ ਸਿੰਘ ਬਲਾਸੀ ਅਤੇ ਰਵਨੀਤ ਕੌਰ ਦੇ ਖਿਲਾਫ
ਚੰਡੀਗੜ੍ਹ 17 ਸਤੰਬਰ 2025: ਚੰਡੀਗੜ੍ਹ ਪੁਲਿਸ ਨੇ ਅੱਜ ਹਾਈ ਕੋਰਟ ਕੰਪਲੈਕਸ ਵਿੱਚ ਕੁਝ ਵਕੀਲਾਂ ਤੇ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਝਗੜਾ ਤੇ ਹੱਥੋ ਪਾਈ ਕਰਨ ਵਾਲੇ ਨਿਹੰਗ ਵਕੀਲ ਸਿਮਰਨਜੀਤ ਸਿੰਘ ਬਲਾਸੀ ਅਤੇ ਇੱਕ ਔਰਤ ਰਵਨੀਤ ਕੌਰ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਹੈ । ਚੰਡੀਗੜ੍ਹ ਦੇ ਸੈਕਟਰ ਤਿੰਨ ਥਾਣੇ ਵਿੱਚ ਦਰਜ ਕੀਤੀ ਗਈ ਇਸ ਐਫਆਈਆਰ ਵਿੱਚ ਬੀਐਨਐਸ ਦੀ ਧਾਰਾ 115 (2) 126(2 ) 109(01) 351 (3) ਅਤੇ 3 ( 5) ਲਾਈਆਂ ਗਈਆਂ ਹਨ । ਚੇਤੇ ਰਹਿ ਕੇ ਵਕੀਲਾਂ ਨੇ ਐਫਆਈਆਰ ਦਰਜ ਕਰਨ ਦੀ ਮੰਗ ਨੂੰ ਲੈ ਕੇ ਕੱਲ੍ਹ 18 ਸਤੰਬਰ ਨੂੰ ਹੜਤਾਲ ਦਾ ਐਲਾਨ ਕੀਤਾ ਸੀ ਪਰ ਹੁਣ ਸ਼ਾਇਦ ਇਹ ਫੈਸਲਾ ਟਲ ਜਾਵੇ ।
FIR ਦੀ ਪੂਰੀ ਕਾਪੀ ਪੜ੍ਹਨ ਲਈ ਇਸ ਲਿੰਕ ਤੇ ਕਲਿੱਕ ਕਰੋ :
https://drive.google.com/file/d/1seX2MHLSuER5QOsJrM-U24jjSS0XPAj5/view?usp=sharing
Total Responses : 7