← ਪਿਛੇ ਪਰਤੋ
ਸਰਹੱਦੀ ਖੇਤਰਾਂ ਦੇ ਸਕੂਲ ਖੁੱਲ੍ਹੇ ਪਰ 70 ਫੀਸਦੀ ਸਕੂਲਾਂ ਦੀਆਂ ਇਮਾਰਤਾਂ ਅਸੁਰੱਖਿਅਤ ਪ੍ਰਿੰਸੀਪਲ ਕਹਿੰਦੇ ਅਜਿਹੇ ਹਾਲਾਤਾਂ ਵਿੱਚ ਬੱਚਿਆ ਨੂੰ ਸਕੂਲ ਬੁਲਾਉਣਾ ਠੀਕ ਨਹੀਂ ਰੋਹਿਤ ਗੁਪਤਾ ਗੁਰਦਾਸਪੁਰ 8 ਸਤੰਬਰ ਹੜਾਂ ਕਾਰਨ ਹੋਈ ਤਬਾਹੀ ਤੋਂ ਬਾਅਦ ਜਿੱਥੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਕਰੀਬ 12 ਦਿਨ ਬਾਅਦ ਸੂਬੇ ਦੇ ਸਕੂਲ ਖੁੱਲੇ ਹਨ ਪਰ ਫਿਲਹਾਲ ਸਕੂਲ ਵਿੱਚ ਬੱਚਿਆਂ ਨੂੰ ਬੁਲਾਉਣਾ ਠੀਕ ਨਹੀਂ ਹੋਵੇਗਾ ਕਿਉਂਕਿ ਹੜਾਂ ਕਾਰਨ ਕਈ ਸਕੂਲਾਂ ਵਿੱਚ ਹਜੇ ਵੀ ਪਾਣੀ ਖੜਾ ਹੈ ਤੇ ਜਿੱਥੋਂ ਪਾਣੀ ਨਿਕਲ ਗਿਆ ਹੈ ਉੱਥੇ ਚਿੱਕੜ ਅਤੇ ਬਦਬੂ ਦੀ ਭਰਮਾਰ ਹੈ। ਦੂਜੇ ਪਾਸੇ ਗੱਲ ਉਹਨਾਂ ਸਕੂਲਾਂ ਦੀ ਕੀਤੀ ਜਾਏ ਜਿੱਥੇ ਹੜਾਂ ਨੇ ਨੁਕਸਾਨ ਨਹੀਂ ਪਹੁੰਚਾਇਆ ਤਾਂ ਉੱਥੇ ਬਾਰਿਸ਼ਾਂ ਨੇ ਸਕੂਲਾਂ ਦੀਆਂ ਬਿਲਡਿਗਾਂ ਦਾ ਬੁਰਾ ਹਾਲ ਕਰ ਦਿੱਤਾ ਹੈ । ਸਰਵੇ ਅਨੁਸਾਰ ਜਿਲੇ ਦੇ ਕਰੀਬ 70 ਫੀਸਦੀ ਸਕੂਲਾਂ ਦੀਆਂ ਇਮਾਰਤਾਂ ਚੋਂ ਰਹੀਆਂ ਹਨ । ਸਕੂਲ ਆਫ ਐਂਮੀਨੈਂਸ ਗੁਰਦਾਸਪੁਰ ਦੇ ਪ੍ਰਿੰਸੀਪਲ ਅਨਿਲ ਭੱਲਾ ,ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਮਗਰ ਮੁੱਦਿਆਂ ਦੇ ਪ੍ਰਿੰਸੀਪਲ ਸਕੂਲ ਦੇ ਪ੍ਰਿੰਸੀਪਲ ਸਫੀ ਕੁਮਾਰ ਅਤੇ ਸਟਾਫ ਮੈਬਰ ਜਸਪਾਲ ਕੁੰਡਲ ਦਾ ਕਹਿਣਾ ਸੀ ਕਿ ਵਧੇਰੇ ਸਕੂਲਾਂ ਅੰਦਰ ਪਾਣੀ ਦੀ ਮਾਰ ਹੇਠਾਂ ਆਉਣ ਕਰਕੇ ਸਾਰਾ ਰਿਕਾਰਡ ਅਤੇ ਹੋਰ ਸਕੂਲ ਦੇ ਸਮਾਨ ਦੀ ਖਸਤਾ ਹਾਲਤ ਬਣੀ ਪਈ ਹੈ ਉਥੇ ਹੀ ਜੇਕਰ ਸਾਫ ਸਫਾਈ ਦੀ ਗੱਲ ਕੀਤੀ ਜਾਵੇ ਤਾਂ ਸਾਫ ਸਫਾਈ ਪੱਖੋਂ ਵੀ ਸਕੂਲ ਕਾਫੀ ਜਿਆਦਾ ਖਸਤਾ ਹਾਲਤ ਬਣੀ ਹੋਈ ਹੈ ਜਿਸ ਕਾਰਨ ਆਉਣ ਵਾਲੇ ਪੰਜ ਤੋਂ ਸੱਤ ਦਿਨਾਂ ਅੰਦਰ ਸਕੂਲਾਂ ਵਿੱਚ ਬੱਚਿਆਂ ਦਾ ਆਉਣਾ ਸੰਭਵ ਨਹੀਂ ਹੈ ਕਿਉਂਕਿ ਸਕੂਲਾਂ ਦੀ ਹਾਲਾਤ ਵੇਖੇ ਜਾਵੇ ਤਾਂ ਸਕੂਲਾਂ ਵਿੱਚ ਥਾਂ ਥਾਂ ਤੇ ਪਾਣੀ ਖੜਾ ਹੈ ਅਤੇ ਕਈ ਸਕੂਲਾਂ ਦੇ ਵਿੱਚ ਤਾਂ ਅੱਜ ਵੀ ਪਾਣੀ ਖੜਾ ਹੈ ਜਿਸ ਨੂੰ ਲੈ ਕੇ ਸਕੂਲ ਸਟਾਫ ਵੱਲੋਂ ਸਾਫ ਖੁਦ ਕੋਲੋ ਪੈਸੇ ਖਰਚਕੇ ਸਕੂਲਾਂ ਵਿਚ ਸਫ਼ਾਈਆਂ ਦਾ ਪੑਬੰਧ ਕੀਤਾ ਜਾ ਰਿਹਾ ਹੈ ਪਰ ਅਜੇ ਬੱਚਿਆਂ ਦਾ ਸਕੂਲ ਵਿਚ ਆਊਣਾ ਅਸੰਭਵ ਹੈ।
Total Responses : 1959