ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ ਕਰਵਾਈ ਮੱਛਰ ਮਾਰੂ ਸਪਰੇ
ਹਰੇਕ ਮਰੀਜ਼ ਤੱਕ ਪਹੁੰਚ ਕਰ ਰਹੇ ਸਿਹਤ ਮੁਲਾਜ਼ਿਮ - ਸਿਵਲ ਸਰਜਨ
ਰੋਹਿਤ ਗੁਪਤਾ
ਗੁਰਦਾਸਪੁਰ 8 ਸਤੰਬਰ
ਜ਼ਿਲ੍ਹਾ ਗੁਰਦਾਸਪੁਰ ਵਿੱਚ ਸਕੂਲਾਂ ਵਿੱਚ ਸਿੱਖਿਆ ਸ਼ੁਰੂ ਕਰਨ ਦੇ ਆਦੇਸ਼ ਤੋਂ ਬਾਅਦ ਤਿਆਰੀ ਵਜੋਂ ਸਿਹਤ ਵਿਭਾਗ ਵੱਲੋਂ ਮੱਛਰਾਂ ਦੇ ਖਾਤਮੇ ਲਈ ਸਪਰੇ ਕਰਵਾਈ ਗਈ।ਵੱਖ ਵੱਖ ਸਕੂਲਾਂ ਵਿੱਚ ਸਪਰੇ ਦੇ ਨਾਲ ਸਕੂਲ ਸਟਾਫ ਨੂੰ ਮੱਛਰ ਜਨਿਤ ਰੋਗਾਂ ਤੋਂ ਬਚਾਅ ਬਾਰੇ ਦੱਸਿਆ ਗਿਆ।
ਇਸ ਸਬੰਧੀ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਜਿਲੇ ਵਿੱਚ ਵੱਖ ਵੱਖ ਪਿੰਡਾਂ ਵਿੱਚ ਮੈਡੀਕਲ ਕੈਂਪ ਜਾਰੀ ਹਨ। ਜਿਲੇ ਵਿੱਚ ਵਾਟਰ ਸੈਂਪਲਿੰਗ, ਕਲੋਰੀਨ ਦੀ ਵੰਡ , ਮੱਛਰ ਦੇ ਖਾਤਮੇ ਲਈ ਸਪਰੇ,
ਸਿਹਤ ਜਾਗਰੂਕਤਾ ਆਦਿ ਦੇ ਕੰਮ ਜਾਰੀ ਹਨ। ਮਰੀਜਾਂ ਨੂੰ ਜਰੂਰੀ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
ਮੱਛਰ ਦੇ ਖਾਤਮੇ ਲਈ ਹੱੜ ਪ੍ਰਭਾਵਿਤ ਖੇਤਰਾਂ ਦੇ ਨਾਲ ਹੀ ਸਕੂਲਾਂ ਵਿੱਚ ਵੀ ਸਪਰੇ ਕੀਤੀ ਗਈ ਹੈ। ਪਿੰਡਾਂ ਵਿੱਚ ਸਪੈਸ਼ਲਿਸਟ ਡਾਕਟਰ ਵੱਲੋਂ ਵੀ ਮੈਡੀਕਲ ਕੈਂਪਾਂ ਵਿਚ ਮਰੀਜਾਂ ਦਾ ਚੈਕ ਅੱਪ ਕੀਤਾ ਜਾ ਰਿਹਾ ਹੈ। ਪਾਣੀ ਦੀ ਸੈਂਪਲਿੰਗ ਆਨ ਸਪੋਟ ਵਾਟਰ ਟੈਸਟਿੰਗ ਕਿਟਾਂ ਰਹੀ ਕੀਤੀ ਜਾ ਰਹੀ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਹੱੜ ਕਾਰਨ ਜਿਹੜੀਆਂ ਸਿਹਤ ਸੰਸਥਾਵਾਂ ਪ੍ਰਭਾਵਿਤ ਹੋਈਆਂ ਸਨ, ਉਨ੍ਹਾਂ ਨੂੰ ਮੁੜ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਸਿਹਤ ਸੰਸਥਾਵਾਂ ਵਿੱਚ ਜਰੂਰੀ ਪ੍ਰਬੰਧ ਕੀਤੇ ਗਏ ਹਨ।