← ਪਿਛੇ ਪਰਤੋ
Flood News : ਕਰਤਾਰਪੁਰ ਕੋਰੀਡੋਰ ਰੋਡ ਦਾ ਵੀ ਪਾਣੀ ਨੇ ਕੀਤਾ ਬੁਰਾ ਹਾਲ
ਰੋਹਿਤ ਗੁਪਤਾ
ਗੁਰਦਾਸਪੁਰ 8 ਸਤੰਬਰ 2025 : ਗੁਰਦਾਸਪੁਰ ਵਿੱਚ ਰਾਵੀ ਦਰਿਆ ਨੇ ਕਾਫੀ ਨੁਕਸਾਨ ਕੀਤਾ ਹੈ । ਗੱਲ ਕਰਤਾਰਪੁਰ ਕੋਰੀਡੋਰ ਦੀ ਕਰੀਏ ਤਾਂ ਕੋਰੀਡੋਰ ਦੀਆਂ ਸੜਕਾਂ ਵੀ ਹੜ੍ਹ ਦੇ ਪਾਣੀ ਨਾਲ ਟੁੱਟ ਗਈਆਂ ਹਨ। ਅੰਤਰਾਸ਼ਟਰੀ ਸਰਹੱਦ ਤੇ ਸਥਿਤ ਕਰਤਾਰਪੁਰ ਕਾਰੀਡੋਰ ਦੇ ਨੇੜੇ ਘਰਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਕੋਰੀਡੋਰ ਨੂੰ ਜਾਂਦੀ ਸੜਕ ਦੇ ਫੁੱਟਪਾਥ ਵੀ ਨੁਕਸਾਨੇ ਗਏ ਹਨ । ਸੜਕ ਦੇ ਕਿਨਾਰੇ ਖੇਤਾਂ ਵਿੱਚ ਹਜੇ ਵੀ ਕਈ ਕਈ ਫੁੱਟ ਪਾਣੀ ਖੜਾ ਹੈ ਅਤੇ ਕਈ ਖੰਭਿਆਂ ਦੇ ਨਾਲ ਨਾਲ ਟ੍ਰਾਂਸਫਾਰਮਰ ਵੀ ਟੁੱਟ ਗਏ ਹਨ। ਜਿਸ ਕਾਰਨ ਕਈ ਘਰ ਦੀ ਬਿਜਲੀ ਵੀ ਪਿਛਲੇ ਹਫਤੇ ਤੋਂ ਬੰਦ ਹੈ।
Total Responses : 1959