ਤਲਵੰਡੀ ਸਾਬੋ ਜੋਨ ਦੀਆਂ ਸਕੂਲੀ ਖੇਡਾਂ ਦੌਰਾਨ ਦੂਸਰੇ ਦਿਨ ਹੋਏ ਵੱਖ - ਵੱਖ ਤਰਾਂ ਦੇ ਦਿਲਚਸਪ ਮੁਕਾਬਲੇ
ਅਸ਼ੋਕ ਵਰਮਾ
ਤਲਵੰਡੀ ਸਾਬੋ, 29 ਜੁਲਾਈ 2025 :ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਮਤਾ ਖੁਰਾਣਾ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਤਲਵੰਡੀ ਸਾਬੋ ਜੋਨ ਦੀਆਂ ਗਰਮ ਰੁੱਤ ਖੇਡਾਂ ਵਿੱਚ ਦਿਲਚਸਪ ਮੁਕਾਬਲੇ ਹੋ ਰਹੇ ਹਨ। ਦੂਸਰੇ ਦਿਨ ਦਾ ਉਦਘਾਟਨ ਸਰਦੂਲ ਸਿੰਘ ਸਰਪੰਚ ਰਾਮਸਰਾ ਅਤੇ ਜੋਨਲ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਮੁੱਖ ਅਧਿਆਪਕ ਅਵਤਾਰ ਸਿੰਘ ਲਾਲੇਆਣਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਸਰਾ ਵਿਖੇ ਹੈਂਡਬਾਲ ਗਰਾਊਂਡ ਵਿੱਚ ਕੀਤਾ ਗਿਆ। ਅੱਜ ਦੀ ਪ੍ਰਧਾਨਗੀ ਸਕੂਲ ਇੰਚਾਰਜ ਸ੍ਰੀ ਸਰਿਤਾ ਕੁਮਾਰੀ ਵਲੋਂ ਕੀਤੀ ਗਈ।ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਗੁਰਜੰਟ ਸਿੰਘ ਚੱਠੇਵਾਲਾ ਜੋਨਲ ਸਕੱਤਰ ਨੇ ਦੱਸਿਆ ਕਿ ਖੋ ਖੋ ਅੰਡਰ 14 ਕੁੜੀਆਂ ਵਿੱਚ ਸਰਕਾਰੀ ਹਾਈ ਸਕੂਲ ਚੱਠੇਵਾਲਾ ਨੇ ਪਹਿਲਾ, ਸਰਕਾਰੀ ਹਾਈ ਸਕੂਲ ਮਲਕਾਣਾ ਨੇ ਦੂਜਾ,ਫਰੀ ਸਟਾਈਲ ਕੁਸ਼ਤੀਆਂ ਅੰਡਰ 14 ਕੁੜੀਆਂ ਵਿੱਚ ਸਰਕਾਰੀ ਹਾਈ ਸਕੂਲ ਬੰਗੀ ਰੱਘੂ ਨੇ ਪਹਿਲਾਂ,
ਸਰਕਾਰੀ ਹਾਈ ਸਕੂਲ ਨਥੇਹਾ ਨੇ ਦੂਜਾ, ਅੰਡਰ 17 ਕੁੜੀਆਂ ਵਿੱਚ ਸਰਕਾਰੀ ਹਾਈ ਸਕੂਲ ਬੰਗੀ ਰੱਘੂ ਨੇ ਪਹਿਲਾਂ, ਸਕੂਲ ਆਫ ਐਮੀਨੈਸ ਨੇ ਦੂਜਾ ਸਥਾਨ, ਅੰਡਰ 14 ਲੜਕੇ ਵਿੱਚ ਸਰਕਾਰੀ ਹਾਈ ਸਕੂਲ ਬੰਗੀ ਰੱਘੂ ਨੇ ਪਹਿਲਾਂ, ਸਰਕਾਰੀ ਹਾਈ ਸਕੂਲ ਨਥੇਹਾ ਨੇ ਦੂਜਾ, ਚੈਸ ਅੰਡਰ 14 ਕੁੜੀਆਂ ਵਿੱਚ ਡੀ ਏ ਵੀ ਪਬਲਿਕ ਸਕੂਲ ਰਾਮਾ ਮੰਡੀ ਨੇ ਪਹਿਲਾ, ਸਟਾਰ ਪਲੱਸ ਸਕੂਲ ਨੇ ਦੂਜਾ, ਅੰਡਰ 17 ਵਿੱਚ ਦਸਮੇਸ਼ ਪਬਲਿਕ ਸਕੂਲ ਨੇ ਪਹਿਲਾ, ਸਰਕਾਰੀ ਹਾਈ ਸਕੂਲ ਜੱਜਲ ਨੇ ਦੂਜਾ, ਟੇਬਲ ਟੈਨਿਸ ਅੰਡਰ 14 ਮੁੰਡੇ ਵਿੱਚ ਸਰਕਾਰੀ ਹਾਈ ਸਕੂਲ ਲਾਲੇਆਣਾ ਨੇ ਪਹਿਲਾ, ਸੁਦੇਸ਼ ਵਾਟਿਕਾ ਸਕੂਲ ਭਾਗੀਵਾਂਦਰ ਨੇ ਦੂਜਾ, ਮਿਲੇਨੀਅਮ ਸਕੂਲ ਨੇ ਪਹਿਲਾ, ਸਰਕਾਰੀ ਹਾਈ ਸਕੂਲ ਲਾਲੇਆਣਾ ਨੇ ਦੂਜਾ, ਕ੍ਰਿਕੇਟ ਅੰਡਰ 14 ਕੁੜੀਆਂ ਵਿੱਚ ਸਟਾਰ ਪਲੱਸ ਸਕੂਲ ਰਾਮਾਂਮੰਡੀ ਨੇ ਪਹਿਲਾ, ਸੇਂਟ ਜੇਵੀਅਰ ਸਕੂਲ ਜੱਜਲ ਨੇ ਦੂਜਾ , ਅੰਡਰ 17 ਕੁੜੀਆਂ ਵਿੱਚ ਸਟਾਰ ਪਲੱਸ ਸਕੂਲ ਰਾਮਾਂਮੰਡੀ ਨੇ ਪਹਿਲਾ,
ਦਿ ਮਿਲੇਨੀਅਮ ਸਕੂਲ ਨੇ ਦੂਜਾ, ਅੰਡਰ 19 ਕੁੜੀਆਂ ਵਿੱਚ ਸਟਾਰ ਪਲੱਸ ਸਕੂਲ ਰਾਮਾਂਮੰਡੀ ਨੇ ਪਹਿਲਾ, ਡੀ ਏ ਵੀ ਪਬਲਿਕ ਸਕੂਲ ਰਾਮਾਂਮੰਡੀ ਨੇ ਦੂਜਾ,ਹੈਂਡਬਾਲ ਅੰਡਰ 14 ਕੁੜੀਆਂ ਵਿੱਚ ਮਾਲਵਾ ਪਬਲਿਕ ਸਕੂਲ ਨੰਗਲਾ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਸਰਾ ਨੇ ਦੂਜਾ, ਅੰਡਰ 17 ਕੁੜੀਆਂ ਵਿੱਚ ਮਾਲਵਾ ਪਬਲਿਕ ਸਕੂਲ ਨੰਗਲਾ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਸਰਾ ਨੇ ਦੂਜਾ, ਅੰਡਰ 19 ਕੁੜੀਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਸਰਾ ਨੇ ਪਹਿਲਾ, ਅੰਡਰ 19 ਮੁੰਡੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਸਰਾ ਨੇ ਪਹਿਲਾ, ਮਾਲਵਾ ਪਬਲਿਕ ਸਕੂਲ ਨੰਗਲਾ ਨੇ ਦੂਜਾ, ਅੰਡਰ 17 ਮੁੰਡੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਸਰਾ ਨੇ ਪਹਿਲਾ, ਮਾਲਵਾ ਪਬਲਿਕ ਸਕੂਲ ਨੰਗਲਾ ਨੇ ਦੂਜਾ, ਅੰਡਰ 14 ਮੁੰਡੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਸਰਾ ਨੇ ਪਹਿਲਾ, ਮਾਲਵਾ ਪਬਲਿਕ ਸਕੂਲ ਨੰਗਲਾ ਨੇ ਦੂਜਾ,
ਫੁੱਟਬਾਲ ਅੰਡਰ 14 ਕੁੜੀਆਂ ਵਿੱਚ ਅਕਾਲ ਅਕੈਡਮੀ ਦਮਦਮਾ ਸਾਹਿਬ ਨੇ ਪਹਿਲਾ, ਅਕਾਲ ਅਕੈਡਮੀ ਬਾਘਾ ਨੇ ਦੂਜਾ, ਅੰਡਰ 17 ਕੁੜੀਆ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਬਖਤੂ ਨੇ ਪਹਿਲਾ, ਅਕਾਲ ਅਕੈਡਮੀ ਜਗਾ ਰਾਮ ਤੀਰਥ ਨੇ ਦੂਜਾ, ਅੰਡਰ 19 ਕੁੜੀਆਂ ਵਿੱਚ ਅਕਾਲ ਅਕੈਡਮੀ ਬਾਘਾ ਨੇ ਪਹਿਲਾ, ਅਕਾਲ ਅਕੈਡਮੀ ਜਗਾ ਰਾਮਤੀਰਥ ਨੇ ਦੂਜਾ ਸਥਾਨ,ਕਬੱਡੀ ਅੰਡਰ 14 ਕੁੜੀਆਂ ਵਿੱਚ ਗੁਰੂ ਹਰਗੋਬਿੰਦ ਸਿੰਘ ਸਕੂਲ ਲਹਿਰੀ ਨੇ ਪਹਿਲਾ, ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਜੋਗੇਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਹਰਮੰਦਰ ਸਿੰਘ,ਲੈਕਚਰਾਰ ਸੁਖਦੇਵ ਸਿੰਘ, ਲੈਕਚਰਾਰ ਨਿਰਮਲ ਸਿੰਘ, ਜਗਤਾਰ ਸਿੰਘ,ਭੁਪਿੰਦਰ ਸਿੰਘ ਤੱਗੜ, ਗੁਰਤੇਜ ਸਿੰਘ ਅਮਨਦੀਪ ਸਿੰਘ,ਜਸਵੀਰ ਕੌਰ, ਗਗਨਦੀਪ ਸਿੰਘ, ਚਰਨਜੀਤ ਸਿੰਘ, ਤਰਸੇਮ ਸਿੰਘ, ਗੁਰਤੇਜ ਸਿੰਘ, ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਮਲਕੀਤ ਸਿੰਘ, ਤੇਜਿੰਦਰ ਕੁਮਾਰ, ਨਵਦੀਪ ਕੌਰ, ਅੰਗਰੇਜ਼ ਸਿੰਘ, ਮਨਪ੍ਰੀਤ ਕੌਰ, ਬਹਾਦਰ ਸਿੰਘ ਹਾਜ਼ਰ ਸਨ।