ਮੁਕਤਸਰ 'ਚ ਘਾਤਕ ਹਾਦਸਾ ਹੁੰਦੇ-ਹੁੰਦੇ ਇਵੇਂ ਬਚਿਆ
ਸ੍ਰੀ ਮੁਕਤਸਰ ਸਾਹਿਬ : ਬਠਿੰਡਾ ਰੋਡ ਨੇੜੇ ਇੱਕ ਪਲਾਟ ਦੀਆਂ ਨੀਹਾਂ ਕੱਢਣ ਲਈ ਜੇਸੀਬੀ ਚਲਾਈ ਜਾ ਰਹੀ ਸੀ, ਤਾਂ ਅਚਾਨਕ ਜੇਸੀਬੀ ਗੈਸ ਪਾਈਪ ਲਾਈਨ ਨਾਲ ਟਕਰਾ ਗਈ। ਇਸ ਨਾਲ ਪਾਈਪ ਲਾਈਨ ਵਿੱਚੋਂ ਤੇਜ਼ ਦਬਾਅ ਨਾਲ ਗੈਸ ਲੀਕ ਹੋਣ ਲੱਗੀ ਅਤੇ ਸਹਿਮ ਦਾ ਮਾਹੌਲ ਬਣ ਗਿਆ।
ਮੌਕੇ 'ਤੇ ਪਹੁੰਚੇ ਗੈਸ ਕੰਪਨੀ ਦੇ ਕਰਮਚਾਰੀ, ਜਿਨ੍ਹਾਂ ਨੇ ਮੁਸ਼ਕਲ ਨਾਲ ਲੀਕੇਜ 'ਤੇ ਕਾਬੂ ਪਾਇਆ ਗਿਆ। ਇਹ ਘਟਨਾ ਇੱਕ ਵੱਡੇ ਹਾਦਸੇ ਵਿੱਚ ਬਦਲ ਸਕਦੀ ਸੀ ।
ਇਸ ਸਬੰਧੀ ਪਲਾਟ ਮਾਲਕ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਨੀਹਾਂ ਨਿਯਮਾਂ ਅਨੁਸਾਰ ਕੱਢੀਆਂ ਜਾ ਰਹੀਆਂ ਸਨ ਅਤੇ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਦੇ ਪਲਾਟ ਹੇਠ ਗੈਸ ਦੀ ਲਾਈਨ ਵੀ ਗੁਜ਼ਰਦੀ ਹੈ।