ਯੂ-ਟਿਊਬਰ ’ਤੇ ਬੇਬੁਨਿਆਦ ਵੀਡੀਓ ਵਾਇਰਲ ਕਰਨ ’ਤੇ ਆਈ.ਟੀ ਐਕਟ ਤਹਿਤ ਪਰਚਾ ਦਰਜ
ਰੋਹਿਤ ਗੁਪਤਾ
ਬਟਾਲਾ, 17 ਜੂਨ 2025 - ਪਰਮਵੀਰ ਸਿੰਘ ਡੀ.ਐਸ.ਪੀ ਸਿਟੀ ਬਟਾਲਾ ਨੇ ਅੱਜ ਆਪਣੇ ਦਫਤਰ ਵਿਖੇ ਪੱਤਰਕਾਰਾਂ ਨਾਲ ਕੀਤੀ ਗੱਲਬਾਤ ਦੌਰਾਨ ਦੱਸਿਆ ਕਿ ਮਿਤੀ 13 ਜੂਨ 2025 ਨੂੰ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਇਲਾਕੇ ਵਿੱਚ ਸ਼ਰੇਆਮ ਨਸ਼ਾ ਵਿਕਣ ਦੇ ਲਗਾਏ ਦੋਸ਼ ਲਗਾਏ ਗਏ ਸਨ। ਉਨਾਂ ਦੱਸਿਆ ਕਿ ਇਕ ਪੱਤਰਕਾਰ ਰਮੇਸ਼ ਬਹਿਲ, ਜੋ ਇੱਕ ਯੂ ਟਿਊਬਰ ਹੈ ਜਿਸ ਨੇ ਆਪਣੀ ਫੇਸਬੁੱਕ ’ਤੇ ਇੱਕ ਵੀਡੀਓ ਵਾਇਰਲ ਕੀਤੀ ਸੀ। ਵੀਡੀਓ ਕਰੀਬ ਸ਼ਾਮ 4-4.30 ਵਜੇ ਵਾਇਰਲ ਕੀਤੀ ਸੀ ।
ਡੀ.ਐਸ.ਪੀ ਨੇ ਅੱਗੇ ਦੱਸਿਆ ਕਿ ਵੀਡੀਓ ਵੇੇਖਣ ਉਪੰਰਤ ਉਹ ਆਪਣੀ ਟੀਮ ਐਸ.ਐਚ ਓ ਸਿਵਲ ਲਾਈਨ ਬਟਾਲਾ ਨਿਰਮਲ ਸਿੰਘ ਨਾਲ ਸ਼ੁਕਰਪੁਰਾ ਮੁਹੱਲਾ ਵਿਖੇ ਗਏ। ਜਿਥੇ ਸਾਗਰ ਨਾਮ ਦੇ ਵਿਅਕਤੀ ਜਿਸ ਦੀ ਉਮਰ 25-26 ਸਾਲ ਸੀ ਅਤੇ ਵਾਇਰਲ ਵੀਡੀਓ ਵਿੱਚ ਕਿਹਾ ਗਿਆ ਸੀ ਕਿ ਨਸ਼ੇ ਦੇ ਨਾਲ ਇਸਦੀ ਮੌਤ ਹੋਈ ਹੈ। ਇਸ ਬਾਰੇ ਮੌਕੇ ’ਤੇ ਜਾ ਕੇ ਜਾਂਚ ਕੀਤੀ ਗਈ। ਮਿ੍ਰਤਕ ਦੀ ਮਾਤਾ ਮੀਨਾ ਕੁਮਾਰੀ ਨੇ ਦੱਸਿਆ ਕਿ ਮੇਰਾ ਬੇਟਾ ਕੋਈ ਨਸ਼ਾ ਨਹੀਂ ਕਰਦਾ ਹੈ। ਇਹ 6-7 ਮਹਿਨੇ ਤੋਂ ਆਪਣਾ ਕੰਮਕਾਜ ਕਰ ਰਿੱਹਾ ਸੀ। ਮਾਤਾ ਨੇ ਦੱਸਿਆ ਕਿ ਇੱਕ ਪ੍ਰੈੱਸ ਰਿਪੋਰਟਰ ਆਉਂਦਾ, ਜਿਸ ਦਾ ਬਾਅਦ ਵਿੱਚ ਨਾਮ ਪਤਾ ਲੱਗਾ ਕਿ ਉਸਦਾ ਨਾਮ ਰਮੇਸ਼ ਬਹਿਲ ਸੀ। ਇਸਨੇ ਆਪਣੇ ਯੂ ਟਿਊਬ ਚੈਨਲ ’ਤੇ ਧੱਕੇ ਨਾਲ ਸਾਨੂੰ ਬਦਨਾਮ ਕਰਨ ਦੀ ਖਾਤਰ ਵੀਡੀਓ ਪਾ ਦਿੱਤੀ।
ਡੀ.ਐਸ.ਪੀ ਨੇ ਅੱਗੇ ਦੱਸਿਆ ਕਿ ਉਸ ਤੋਂ ਬਾਅਦ ਹੋਰ ਵੀ ਦੋ ਜਾਣੇ ਮੁਹੱਲੇ ਦੇ ਮੀਨਾ ਕੁਮਾਰੀ ਨਾਲ ਸਵਰਨ ਸਿੰਘ , ਸੁਖਵਿੰਦਰ ਸਿੰਘ ਨਾਮ ਦੇ ਵਿਅਕਤੀ ਮਿਲੇ ਹਨ , ਉਨਾਂ ਦਾ ਇੰਟਰਵਿਊ ਵੀ ਲਿਆ ਸੀ। ਪਰ ਉਨਾਂ ਕੋਲੋਂ ਜਦ ਵੈਰੀਫਾਈ ਕੀਤਾ ਗਿਆ ਕਿ ਵਾਰਡ ਨੰਬਰ 13 ਵਿੱਚ ਇਸ ਰਿਪੋਰਟਰ ਨੇ ਖਬਰ ਲਗਾਈ ਹੈ ਕਿ ਮੁਹੱਲੇ ਵਿੱਚ ਬਹੁਤ ਨਸ਼ਾ ਤੇ ਚਿੱਟਾ ਜਾਂ ਸਮੈਕ ਵਗੈਰਾ ਵਿਕਦਾ ਹੈ। ਪਰ ਉਨਾਂ ਵਿਅਕਤੀਆਂ ਨੇ ਇਸ ਪੱਤਰਕਾਰ ਨੂੰ ਕੋਈ ਲਿਖਤੀ ਜਾਂ ਚਿੱਟੇ ਬਾਰੇ ਕੁਝ ਨਹੀਂ ਦੱਸਿਆ। ਉਨਾਂ ਕਿਹਾ ਕਿ ਰਮੇਸ਼ ਬਹਲਿ ਨੇ ਜਾਣਬੁੱਝ ਕੇ ਬਦਨਾਮ ਕਰਨ ਦੀ ਖਾਤਰ ਇਹ ਕੰਮ ਕੀਤਾ ਹੈ। ਮੀਨਾ ਕੁਮਾਰੀ ਨੇ ਕਿਹਾ ਕਿ ਉਸਦਾ ਪੁੱਤਰ 13 ਜੂਨ ਨੂੰ ਸਵੇਰੇ 4-5 ਵਜੇ ਬੀਮਾਰ ਹੋਇਆ ਤੇ ਉਸਨੂੰ ਅਸੀਂ ਹਸਪਤਾਲ ਲੈ ਕੇ ਗਏ ਸੀ। ਹਸਪਤਾਲ ਗਏ ਤਾਂ ਡਾਕਟਰਾਂ ਨੇ ਕਿਹਾ ਕਿ ਉਸਦੀ ਮੌਤ ਹੋ ਚੁੱਕੀ ਹੈ।
ਡੀ.ਐਸ.ਪੀ ਨੇ ਅੱਗੇ ਦੱਸਿਆ ਕਿ ਮਿ੍ਰਤਕ ਦੀ ਮਾਤਾ ਨੇ ਕਿਹਾ ਕਿ ਅਸੀਂ ਸਾਰੇ ਰਿਸ਼ਤੇਦਾਰ ਬੁਲਾਏ ਸਨ। ਰਿਸ਼ਤੇਦਾਰਾਂ ਨੇ ਆਪਣੇ ਧਰਮ ਦੇ ਜੋ ਰੀਤੀ ਰਿਵਾਜਾਂ ਤਹਿਤ ਮਿ੍ਰਤਕ ਸਾਗਰ ਦਾ ਸਸਕਾਰ ਕਰ ਦਿੱਤਾ ਸੀ। ਉਸਨੇ ਕਿਹਾ ਕਿ ਮੇਰਾ ਬੇਟਾ ਕੋਈ ਨਸ਼ਾ ਨਹੀਂ ਕਰਦਾ ਸੀ। ਉਸਨੇ ਕਿਹਾ ਕਿ ਪੱਤਰਕਾਰ ਨੇ ਆਪਣੀ ਟੌਹਰ ਬਣਾਉਣ ਲਈ ਅਤੇ ਮੁਹੱਲੇ ਤੇ ਪੁਲਿਸ ਨੂੰ ਬਦਨਾਮ ਕਰਨ ਲਈ ਇਹ ਵੀਡੀਓ ਵਾਇਰਲ ਕੀਤੀ ਹੈ।
ਡੀ.ਐਸ.ਪੀ ਨੇ ਅੱਗੇ ਦੱਸਿਆ ਕਿ ਮਿ੍ਰਤਕ ਦੀ ਮਾਂ ਮੀਨਾ ਕੁਮਾਰੀ ਨੇ ਲਿਖਤੀ ਰੂਪ ਵਿੱਚ ਬਿਆਨ ਦਿੱਤਾ ਹੈ। ਜਿਸ ਦੇ ਆਧਾਰ ’ਤੇ ਪੁਲਿਸ ਸਟੇਸ਼ਨ ਸਿਵਲ ਲਾਈਨ ਬਟਾਲਾ ਵਿਖੇ 67 ਆਈ.ਟੀ.ਐਕਟ ਤਹਿਤ ਐਫ.ਆਰ.ਆਈ ਨੰਬਰ 176 ਤਹਿਤ ਬੀ.ਐਨ.ਐਸ ਦੀ ਧਾਰਾ 352 (1), 356 (2) ਅਤੇ 61 (2) ਤਹਿਤ ਪਰਚਾ ਦਰਜੇ ਕਰਕੇ ਰਮੇਸ ਬਹਿਲ ਨੂੰ ਗਿ੍ਰਫਤਾਰ ਕਰ ਲਿਆ ਸੀ ਤੇ ਅਦਾਲਤ ਵਲੋਂ ਤਿੰਨ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ।
ਡੀ.ਐਸ.ਪੀ ਨੇ ਦੱਸਿਆ ਕਿ ਇਸ ਪੱਤਰਕਾਰ ਰਮੇਸ਼ ਬਹਿਲ ’ਤੇ ਪਹਿਲਾਂ ਵੀ ਤਿੰਨ ਮੁੁਕੱਦਮੇ ਦਰਜ ਹਨ। ਇੱਕ ਆਈ.ਟੀ ਐਕਟ ਤਹਿਤ ਮੁਕੱਦਮਾ ਨੰਬਰ 6/21, 384 ਤਹਿਤ ਸਿਵਲ ਲਾਇਨ ਬਟਾਲਾ ਵਿੱਚ ਦਰਜ ਹੈ। ਦੂਜਾ ਸਿਵਲ ਲਾਈਨ ਬਟਾਲਾ 166/23 ਤਹਿਤ 376 ਦਾ ਕੇਸ ਦਰਜ ਹੈ ਅਤੇ ਤੀਜਾ ਇੱਕ ਝਗੜੇ ਵਿੱਚ ਇਸ ’ਤੇ ਪਰਚਾ ਦਰਜ ਹੈ। ਉਨਾਂ ਅੱਗੇ ਦੱਸਿਆ ਕਿ 7/ 51 ਤਹਿਤ ਦੋ-ਤਿੰਨ ਦਿਨ ਜੇਲ ਕੱਟ ਕੇ ਆਇਆ ਹੈ।
ਡੀ.ਐਸ.ਪੀ ਨੇ ਅੱਗੇ ਦੱਸਿਆ ਕਿ ਇਸ ਵਲੋਂ ਜੋ ਮੁਹੱਲੇ ਦੇ ਦੋ ਵਿਅਕਤੀਆਂ ਦੀ ਬਾਈਟ ਲਈ ਗਈ ਸੀ, ਉਨਾਂ ਵਲੋਂ ਵੀ ਲਿਖਤੀ ਦਿੱਤਾ ਗਿਆ ਹੈ ਕਿ ਇਸ ਨੇ ਜਾਣ ਬੁੱਝ ਕੇ ਸਾਡੇ ਮੁਹੱਲੇ ਨੂੰ ਬਦਨਾਮ ਕਰਨ ਲਈ ਇਹ ਸਭ ਕੁਝ ਕੀਤਾ ਹੈ। ਉਨਾਂ ਦੱਸਿਆ ਕਿ ਇਸ ਨੇ ਪੁਲਿਸ ਨੂੰ ਬਦਨਾਮ ਕਰਨ ਅਤੇ ਜੋ ਨਸ਼ਿਆਂ ਵਿਰੁੱਧ ਯੁੱਧ ਮੁਹਿੰਮ ਚੱਲ ਰਹੀ ਹੈ ਉਸਨੂੰ ਬਦਨਾਮ ਕਰਨ ਲਈ ਇਹ ਕੁਝ ਕੀਤਾ ਹੈ। ਉਨਾਂ ਅੱਗੇ ਦੱਸਿਆ ਕਿ ਇਸਦੇ ਨਾਲ ਇੱਕ ਹੋਰ ਸਾਥੀ ਵੀ ਹੈ, ਜਿਸ ਦੀ ਅਜੇ ਅਰੈਸਟ ਨਹੀਂ ਹੋਈ ਹੈ।