ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ ਤਹਿਤ ਮੱਛੀ ਪਾਲਣ ਧੰਦੇ ਨੂੰ ਪ੍ਰਫੁੱਲਿਤ ਕਰਨ ਲਈ 11 ਲੱਖ 50 ਰੁਪਏ ਦੇ ਪ੍ਰੋਜੈਕਟ ਨੂੰ ਮਿਲੀ ਮੰਨਜੂਰੀ
- ਮੱਛੀ ਪਾਲਣ ਦੇ ਕਿੱਤੇ ਸਬੰਧੀ ਵਧੇਰੇ ਜਾਣਕਾਰੀ ਲਈ ਚਾਹਵਾਨ ਸਥਾਨਕ ਦਫ਼ਤਰ ਡਿਪਟੀ ਡਾਇਰੈਕਟਰ ਮੱਛੀ ਪਾਲਣ ਜਾਂ ਮੋਬਾਇਲ ਨੰਬਰ 98556-14842 ਤੇ ਸੰਪਰਕ ਕਰਨ
ਮਾਲੇਰਕੋਟਲਾ 18 ਜੂਨ 2025 - ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜਿਲ੍ਹਾ ਪੱਧਰੀ ਕਮੇਟੀ, ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ ਵਿਰਾਜ ਐਸ.ਤਿੜਕੇ ਦੀ ਅਗਵਾਈ ਵਿੱਚ ਮੱਛੀ ਪਾਲਣ ਵਿਭਾਗ, ਮਾਲੇਰਕੋਟਲਾ ਦਾ ਵਿੱਤੀ ਸਾਲ 2025-26 ਦਾ ਜ਼ਿਲ੍ਹਾ ਪੱਧਰੀ ਐਕਸ਼ਨ ਪਲਾਨ ਮੰਨਜੂਰ ਕੀਤਾ ਗਿਆ। ਇਸ ਮੌਕੇ ਐਸ.ਡੀ.ਐਮ. ਮਾਲੇਰਕੋਟਲਾ ਗੁਰਮੀਤ ਕੁਮਾਰ ਬਾਂਸਲ, ਸਹਾਇਕ ਡਾਇਰੈਕਟਰ ਮੱਛੀ ਪਾਲਣ ਦਵਿੰਦਰ ਸਿੰਘ ਬੇਦੀ, ਮੱਛੀ ਪਾਲਣ ਅਫ਼ਸਰ ਲਵਪ੍ਰੀਤ ਸਿੰਘ ,ਖੇਤੀਬਾੜੀ ਵਿਕਾਸ ਅਫ਼ਸਰ ਡਾ ਕੁਲਵੀਰ ਸਿੰਘ, ਐਲ.ਡੀ.ਐਮ. ਰਾਜੇਸ਼ ਕੁਮਾਰ ,ਐਸ.ਡੀ.ਈ. ਵਾਟਰ ਸਪਲਾਈ ਅਤੇ ਸੈਨੀਟੇਸ਼ਨ ਇੰਜ.ਲਵੇਸ਼ ਜੈਨ,ਮੱਛੀ ਪਾਲਕ ਗੁਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਤੇ ਮੈਂਬਰ ਮੌਜੂਦ ਸਨ।
ਇਸ ਮੌਕੇ ਸਹਾਇਕ ਡਾਇਰੈਕਟਰ ਮੱਛੀ ਪਾਲਣ ਦਵਿੰਦਰ ਸਿੰਘ ਬੇਦੀ ਵੱਲੋਂ ਮੱਛੀ ਪਾਲਣ ਦੇ ਵਿਕਾਸ ਸਬੰਧੀ ਚੱਲ ਰਹੀਆ ਗਤੀਵਿਧੀਆ ਬਾਰੇ ਅਤੇ ਮੀਟਿੰਗ ਦੇ ਏਜੰਡੇ ਬਾਰੇ ਹਾਊਸ ਨੂੰ ਵਿਸਥਾਰ ਸਹਿਤ ਜਾਣੂੰ ਕਰਵਾਇਆ ਗਿਆ । ਵਿੱਤੀ ਸਾਲ 2025-26 ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ (ਪੀ.ਐਮ.ਐਮ.ਐਸ.ਵਾਈ.) ਤਹਿਤ 11 ਲੱਖ 50 ਹਜਾਰ ਰੁਪਏ ਦੇ ਅਪਰੂਵ ਹੋਏ ਐਕਸ਼ਨ ਪਲਾਨ ਲਾਗੂ ਕਰਨ ਲਈ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੱਛੀ ਪਾਲਣ ਪਾਲਣ ਅਧੀਨ ਨਵਾਂ ਰਕਬਾ ਲਿਆਉਂਣ ਦੇ ਉਪਰਾਲੇ ਕੀਤੇ ਜਾਣ।
ਸਹਾਇਕ ਡਾਇਰੈਕਟਰ ਮੱਛੀ ਪਾਲਣ ਦਵਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਇਸ ਯੋਜਨਾ ਦਾ ਮੁੱਖ ਮੰਤਵ ਜ਼ਿਲ੍ਹੇ ਵਿੱਚ ਮੱਛੀ ਪਾਲਣ ਦਾ ਵਿਕਾਸ, ਨੌਂਜਵਾਨਾ ਲਈ ਵੱਧ ਤੋਂ ਵੱਧ ਰੋਜ਼ਗਾਰ ਦੇ ਸਾਧਨ ਵਿਕਸਿਤ ਕਰਨਾ, ਕਿਸਾਨਾ ਦੀ ਆਮਦਨ ਨੂੰ ਵਧਾਉਣਾ ਤੇ ਮੱਛੀ ਨੂੰ ਘਰ-ਘਰ ਪਹੁੰਚਾਉਣਾ ਹੈ ਤੇ ਇਨ੍ਹਾਂ ਸਕੀਮਾਂ ਉਤੇ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ (ਪੀ.ਐਮ.ਐਮ.ਐਸ.ਵਾਈ.) ਅਧੀਨ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਨਰਲ ਕੈਟਾਗਰੀ ਦੇ ਲਾਭਪਾਤਰੀਆਂ ਨੂੰ ਯੂਨਿਟ ਕਾਸਟ ਦੀ 40% ਅਤੇ ਐਸ.ਸੀ./ਐਸ.ਟੀ./ਔਰਤਾਂ ਨੂੰ ਯੂਨਿਟ ਕਾਸਟ ਦੀ 60% ਸਬਸਿਡੀ ਪ੍ਰਵਾਨ ਕੀਤੀ ਜਾਵੇਗੀ।
ਉਨ੍ਹਾਂ ਹੋਰ ਦੱਸਿਆ ਕਿ ਮੱਛੀ ਪਾਲਣ ਨੂੰ ਸਹਾਇਕ ਧੰਦੇ ਵਜੋਂ ਪ੍ਰਫੂਲਤ ਕਰਨ ਲਈ ਲਗਾਤਾਰ ਪੰਜ ਰੋਜ਼ਾਂ ਟਰੇਨਿੰਗ ਕੈਂਪ ਲਗਾਏ ਜਾ ਰਹੇ ਹਨ ਇਸੇ ਕੜ੍ਹੀ ਤਹਿਤ ਅਗਲਾ ਪੰਜ ਰੋਜਾ ਟਰੇਨਿੰਗ ਕੈਂਪ 21 ਜੁਲਾਈ ਤੋਂ 25ਜੁਲਾਈ ਤੱਕ ਸਥਾਨਕ ਦਫਤਰ ਡਿਪਟੀ ਡਾਇਰੈਕਟਰ ਮੱਛੀ ਪਾਲਣ ਨੇੜੇ ਟਰੱਕ ਯੂਨੀਅਨ ਵਿਖੇ ਲਗਾਇਆ ਜਾਵੇਗਾ । ਚਾਹਵਾਨ ਮੱਛੀ ਪਾਲਣ ਦੇ ਕਿੱਤੇ ਅਤੇ ਪੰਜ ਰੋਜਾ ਕੈਂਪ ਸਬੰਧੀ ਵਧੇਰੇ ਜਾਣਕਾਰੀ ਲਈ ਉਨ੍ਹਾਂ ਦੇ ਨੰਬਰ 98556-14842 ਤੇ ਸੰਪਰਕ ਕਰ ਸਕਦੇ ਹਨ ।
ਵਿਚਾਰ ਚਰਚਾ ਕਰਨ ਉਪਰੰਤ ਕਮੇਟੀ ਵੱਲੋਂ ਇਹ ਐਕਸ਼ਨ ਪਲਾਨ ਪ੍ਰਵਾਨ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਭਾਗ ਦੀਆਂ ਗਤੀਵਿਧੀਆਂ ਅਤੇ ਸਕੀਮਾਂ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਤਾਂ ਜੋ ਨੌਜਵਾਨ ਅਤੇ ਕਿਸਾਨ ਇਨ੍ਹਾਂ ਸਕੀਮਾਂ ਦਾ ਲਾਹਾ ਲੈ ਸਕਣ ।