ਥਾਰ ਦੀ ਟੱਕਰ ਨਾਲ ਬੁਲਟ ਨੂੰ ਧਮਾਕੇ ਤੋਂ ਬਾਅਦ ਲੱਗੀ ਅੱਗ, ਨੌਜਵਾਨ ਦੀ ਮੌਤ
ਮ੍ਰਿਤਕ ਨੌਜਵਾਨ ਨੇ ਦਸਵੀਂ ਵਿੱਚ 81 ਫੀਸਦੀ ਲਏ ਸੀ ਨੰਬਰ 11ਵੀਂ ਵਿੱਚ ਲੈਣਾ ਸੀ ਦਾਖਲਾ
ਰੋਹਿਤ ਗੁਪਤਾ
ਗੁਰਦਾਸਪੁਰ : ਬੀਤੀ ਰਾਤ ਫਤਿਹਗੜ ਚੂੜੀਆਂ ਦੇ ਪਿੰਡ ਸਮਰਾਏ ਦਾ ਵਾਸੀ ਗਿਅਰਵੀ’ਚ ਪੜਦੇ 16 ਵਰਿਆਂ ਦੇ ਨੌਜਵਾਨ ਸੁਖਮਨਪ੍ਰੀਤ ਸਿੰਘ ਸਿੰਘ ਪੁੱਤਰ ਮੇਜਰ ਸਿੰਘ ਜਿਸ ਦੀ ਇੱਕ ਸੜਕ ਹਾਦਸੇ’ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੁਲੇਟ ਵਿੱਚ ਇੱਕ ਬਲਾਸਟ ਨਾਲ ਅੱਗ ਲੱਗ ਗਈ । ਜਿਸ ਕਾਰਨ ਨੌਜਵਾਨ ਸੁਖਮਨਪ੍ਰੀਤ ਦੀ ਮੌਕੇ ਤੇ ਹੀ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਸੁਖਮਨਪ੍ਰੀਤ ਦਸਵੀਂ ਕਲਾਸ ਵਿੱਚ ਫਸਟ ਕਲਾਸ ਡਿਵੀਜ਼ਨ ਨਾਲ ਪਾਸ ਹੋਣ ਤੋਂ ਬਾਅਦ ਪੀ ਟੀ ਦੀਆਂ ਕਲਾਸਾਂ ਲਾਉਣ ਲਈ ਅੰਮ੍ਰਿਤਸਰ ਜਾਂਦਾ ਸੀ।
ਇਸ ਸਬੰਧੀ ਸੁਖਮਨਪ੍ਰੀਤ ਦੇ ਚਾਚਾ ਜਸਵਿੰਦਰ ਸਿੰਘ ਅਤੇ ਪਿੰਡ ਸਮਰਾਏ ਦੇ ਸਰਪੰਚ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਸੁਖਮਨਪ੍ਰੀਤ ਸਿੰਘ ਆਪਣੇ ਬੁਲਟ ਮੋਟਰਸਾਈਕਲ ਤੇ ਦੀ ਰਾਤ 9 ਵਜੇ ਦੇ ਕਰੀਬ ਪਿੰਡ ਸਮਾਰਏ ਤੋਂ ਅਮ੍ਰਿਤਸਰ ਵਾਲੇ ਪਾਸੇ ਪਿੰਡ ਬੱਲ ਕਲਾਂ ਆਪਣੇ ਰਿਸ਼ਤੇਦਾਰਾਂ ਕੋਲ ਜਾ ਰਿਹਾ ਸੀ ਅਤੇ ਜੱਦ ਉਹ ਪਿੰਡ ਸੋਹੀਆਂ ਦੇ ਅੱਡੇ ਨਜਦੀਕ ਪਹੁੰਚਿਆ ਤਾਂ ਅੱਗੋਂ ਆ ਰਹੀ ਥਾਰ ਨੇ ਜੋਰਦਾਰ ਟੱਕਰ ਮਾਰੀ ਜਿਸ ਨਾਲ ਇੱਕ ਜੋਰਦਾਰ ਧਮਾਕਾ ਹੋਇਆ ਅਤੇ ਬੁੱਲਟ ਮੋਟਰਸਾਈਕਲ ਨੂੰ ਅੱਗ ਲੱਗ ਗਈ ਅਤੇ ਸੁਖਮਨਪ੍ਰੀਤ ਸਿੰਘ ਦੀ ਮੋਕੇ ਤੇ ਹੀ ਮੌਤ ਹੋ ਗਈ। ਜਿਕਰਯੋਗ ਹੈ ਕਿ ਸੁਖਮਨਪ੍ਰੀਤ ਸਿੰਘ ਨੇ 10 ਦਿਨ ਪਹਿਲਾਂ ਹੀ ਦਸਵੀਂ’ਚੋ ਫਸਟ ਡਵੀਜਨ’ਚ ਪਾਸ ਹੋ ਕੇ ਗਿਰਅਵੀਂ’ਚ ਹਰਦੋਰਵਾਲ ਦੇ ਸਕੂਲ ਵਿੱਚ ਦਾਖਲਾ ਲੈਣਾ ਸੀ। ਪੀ ਟੀ ਈ ਦੀਆਂ ਕਲਾਸਾਂ ਲਗਾਉਂਣ ਲਈ ਉਹ ਅੰਮ੍ਰਿਤਸਰ ਦੇ ਕਿਸੇ ਕੋਚਿੰਗ ਸੈਂਟਰ ਵਿਖੇ ਜਾਂਦਾ ਸੀ ।ਸੁਖਮਨਪ੍ਰੀਤ ਸਿੰਘ ਦੀ ਮੌਤ ਨਾਲ ਪੂਰਾ ਇਲਾਕਾ ਸ਼ੋਕ ਅਤੇ ਦੁੱਖ’ਚ ਡੁੱਬਾ ਹੈ।