ਗੈਂਗਸਟਰਾਂ ਦਾ ਜਹਾਜ਼ ਭਰ ਕੇ ਟਰੰਪ ਭਾਰਤ ਭੇਜੇ- ਭਗਵੰਤ ਮਾਨ
ਗੈਂਗਸਟਰ ਸਾਰੇ ਅਮਰੀਕਾ ਬੈਠੇ ਨੇ, ਇੱਥੇ ਕਤਲ ਕਰਵਾਉਂਦੇ ਨੇ, ਫਿਰੌਤੀਆਂ ਮੰਗਦੇ ਨੇ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 14 ਫਰਵਰੀ 2025- ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ , ਜਿਹੜੇ ਗੈਂਗਸਟਰ ਅਮਰੀਕਾ ਵਿੱਚ ਬੈਠੇ ਨੇ ਅਤੇ ਇੱਥੇ ਪੰਜਾਬ ਵਿੱਚ ਕਤਲ ਕਰਵਾ ਰਹੇ ਨੇ, ਫਿਰੌਤੀਆਂ ਮੰਗ ਰਹੇ ਨੇ, ਉਨ੍ਹਾਂ ਦੀ ਹਵਾਲਗੀ ਤਾਂ ਮੋਦੀ ਸਾਹਿਬ ਮੰਗਦੇ ਨੇ, ਪਰ ਜਿਹੜੇ ਪਰਿਵਾਰ ਪਾਲਣ ਵਾਸਤੇ ਵਿਦੇਸ਼ਾਂ ਵਿੱਚ ਗਏ, ਉਨ੍ਹਾਂ ਦੇ ਜਹਾਜ਼ ਭਰ ਭਰ ਕੇ ਮੋਦੀ ਦਾ ਯਾਰ ਟਰੰਪ ਭੇਜੀ ਜਾ ਰਿਹਾ ਹੈ। ਭਗਵੰਤ ਮਾਨ ਨੇ ਮੰਗ ਕੀਤੀ ਕਿ ਪੰਜਾਬ ਵਿੱਚ ਕਤਲ ਕਰਵਾਉਣ ਵਾਲੇ ਅਤੇ ਫਿਰੌਤੀਆਂ ਮੰਗਣ ਵਾਲੇ ਗੈਂਗਸਟਰਾਂ ਨੂੰ ਟਰੰਪ ਭਾਰਤ ਭੇਜੇ, ਅਸੀਂ ਸੁੱਟਾਂਗੇ ਜੇਲ੍ਹ ਵਿੱਚ।