ਵੱਡੀ ਖ਼ਬਰ: ਲੁਧਿਆਣਾ ਪੱਛਮੀ ਸੀਟ ਨੂੰ ਵਿਧਾਨ ਸਭਾ ਸੈਕਟਰੀ ਨੇ ਖਾਲੀ ਐਲਾਨਿਆ
ਰਵੀ ਜੱਖੂ
ਚੰਡੀਗੜ੍ਹ, 17 ਜਨਵਰੀ 2025- ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਨੂੰ ਪੰਜਾਬ ਵਿਧਾਨ ਸਭਾ ਸੈਕਟਰੀ ਦੇ ਵੱਲੋਂ ਖ਼ਾਲੀ ਐਲਾਨ ਦਿੱਤਾ ਗਿਆ ਹੈ। ਦਰਅਸਲ ਪਿਛਲੇ ਦਿਨੀਂ ਵਿਧਾਇਕ ਗੁਰਪ੍ਰੀਤ ਗੋਗੀ ਦਾ ਗੋਲੀ ਲੱਗਣ ਦੇ ਕਾਰਨ ਦੇਹਾਂਤ ਹੋ ਗਿਆ ਸੀ। ਜਿਸ ਤੋਂ ਬਾਅਦ ਹੁਣ ਪੰਜਾਬ ਵਿਧਾਨ ਸਭਾ ਨੇ ਐਕਟ ਦੇ ਮੁਤਾਬਿਕ ਉਕਤ ਸੀਟ ਨੂੰ ਖਾਲੀ ਐਲਾਨ ਦਿੱਤਾ ਹੈ।