← ਪਿਛੇ ਪਰਤੋ
ਮਨਾਲੀ-ਲੇਹ ਮਾਰਗ ਬੰਦ, ਹੁਣ ਗਰਮੀਆਂ ’ਚ ਚੱਲਣਗੇ ਵਾਹਨ ਲਾਹੌਲ ਸਪਿਤੀ ਪ੍ਰਸ਼ਾਸਨ ਨੇ ਅਧਿਕਾਰਤ ਤੌਰ ’ਤੇ ਬੰਦ ਕੀਤਾ ਬਾਰਾਲਾਚਾ ਤੇ ਸ਼ਿੰਕੁਲਾ ਦੱਰਾ ਸ਼ਸ਼ੀਭੂਸ਼ਣ ਪੁਰੋਹਿਤ ਮਨਾਹੀ, 7 ਦਸੰਬਰ, 2024: ਰਣਨੀਤਕ ਦ੍ਰਿਸ਼ਟੀ ਤੋਂ ਅਹਿਮ ਮਨਾਲੀ-ਲੇਹ ਮਾਰਗ ਬੰਦ ਹੋ ਗਿਆ ਹੈ। ਹੁਣ ਰਸਤੇ ’ਤੇ ਗਰਮੀਆਂ ਵਿਚ ਹੀ ਵਾਹਨ ਚਲ ਸਕਣਗੇ। ਲੇਹ ਦੇ ਨਾਲ-ਨਾਲ ਜੰਸਕਾਰ ਮਾਰਗ ’ਤੇ ਵੀ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਲਾਹੌਲ ਸਪਿਤੀ ਪ੍ਰਸ਼ਾਸਨ ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਬਾਰਾਲਾਚਾ ਤੇ ਸ਼ਿੰਕੁਲਾ ਦੱਰਾ ਬੰਦ ਕਰ ਦਿੱਤਾ ਹੈ। ਸ਼ਨੀਵਾਰ ਤੋਂ ਕੋਈ ਵੀ ਵਾਹਨ ਇਹਨਾਂ ਦੱਰਿਆਂ ਨੂੰ ਪਾਰ ਨਹੀਂ ਕਰ ਸਕੇਗਾ। ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਬਰਫਬਾਰੀ ਅਤੇ ਸੜਕ ’ਤੇ ਤਿਸਲਣ ਦੇ ਹਾਲਾਤ ਕਾਰਣ 7 ਦਸੰਬਰ ਤੋਂ ਲੇਹ-ਮਨਾਲੀ ਮਾਰਗ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ।
Total Responses : 463