ਡੀ.ਏ.ਵੀ. ਕਾਲਜੀਏਟ ਸਕੂਲ ਦੇ ਵਿਦਿਆਰਥੀਆਂ ਵਲੋਂ ਬੀ.ਆਈ.ਐਸ. ਦੇ ਸਹਿਯੋਗ ਨਾਲ ਸਾਇੰਸ ਸਿਟੀ ਦੀ ਐਕਸਪੋਜ਼ਰ ਵਿਜ਼ਿਟ
ਪੁਨੀਤ ਅਰੋੜਾ
ਨਕੋਦਰ, 26 ਦਸੰਬਰ 2024 - ਕੇ.ਆਰ.ਐਮ. ਡੀ.ਏ.ਵੀ. ਕਾਲਜੀਏਟ ਸੀ.ਸੈ. ਸਕੂਲ, ਨਕੋਦਰ ਦੇ ਪ੍ਰਿੰਸੀਪਲ ਡਾ. ਅਨੂਪ ਕੁਮਾਰ ਦੀ ਅਗਵਾਈ ਅਤੇ ਬੀ.ਆਈ.ਐਸ. ਦੇ ਮੈਂਟਰ ਪ੍ਰੋ. (ਡਾ.) ਦੁਰਗੇਸ਼ ਨੰਦਨੀ ਦੀ ਦੇਖ-ਰੇਖ ਹੇਠ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਜੰਮੂ-ਕਸ਼ਮੀਰ ਬ੍ਰਾਂਚ (ਜੇ.ਕੇ.ਬੀ.ਓ.) ਦੇ ਸਹਿਯੋਗ ਨਾਲ ਸਕੂਲ ਦੇ ਵਿਦਿਆਰਥੀਆਂ ਦੀ ਸਾਇੰਸ ਸਿਟੀ, ਕਪੂਰਥਲਾ ਦੀ ਐਕਸਪੋਜ਼ਰ ਵਿਜਿਟ ਕਰਵਾਈ ਗਈ। ਪ੍ਰਿੰਸੀਪਲ ਡਾ. ਅਨੂਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਜਿਟ ਦਾ ਪ੍ਰਬੰਧ ਬੀ.ਆਈ.ਐਸ. ਦੇ ਡੀ.ਈ.ਓ. ਸ੍ਰੀ ਸੰਜੇ ਸ਼ੇਰੀਆ ਅਤੇ ਰਿਸੋਰਸ ਪਰਸਨ ਸ੍ਰੀ ਸੰਜੀਵਨ ਡਢਵਾਲ ਵਲੋਂ ਕੀਤਾ ਗਿਆ।
ਇਸ ਦੌਰਾਨ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਸਾਇੰਸ ਸਿਟੀ ਦੇ ਵੱਖ-ਵੱਖ ਭਾਗਾਂ ਵਿਚ ਜਾ ਕੇ ਗਿਆਨ ਵਿਚ ਵਾਧਾ ਕੀਤਾ। ਇਸ ਮੌਕੇ ਬੀ.ਆਈ.ਐਸ. ਵਲੋਂ ਵਿਦਿਆਰਥੀਆਂ ਦੀ ਟਰਾਂਸਪੋਰਟੇਸ਼ਨ ਅਤੇ ਰਿਫਰੈਸ਼ਮੈਂਟ ਦਾ ਖਾਸ ਪ੍ਰਬੰਧ ਵੀ ਕੀਤਾ ਗਿਆ। ਉਨ੍ਹਾਂ ਬੀ.ਆਈ.ਐਸ. ਜੰਮੂ ਬ੍ਰਾਂਚ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹੋ ਜਿਹੇ ਸਿੱਖਿਆਦਾਇਕ ਮੌਕੇ ਪ੍ਰਦਾਨ ਕਰਨਾ ਇਕ ਸ਼ਲਾਘਾਯੋਗ ਕਦਮ ਹੈ। ਅਜਿਹੇ ਟੂਰ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਮਨੋਰੰਜਨ ਵੀ ਕਰਦੇ ਹਨ, ਜਿਸ ਨਾਲ ਵਿਦਿਆਰਥੀਆਂ ਨੂੰ ਕੁੱਝ ਨਵਾਂ ਸਿੱਖਣ ਤੇ ਉਨ੍ਹਾਂ ਨੂੰ ਅੱਗੇ ਵਧਣ ਦੇ ਮੌਕੇ ਮਿਲਦੇ ਹਨ। ਇਸ ਮੌਕੇ ਪ੍ਰੋ. (ਡਾ.) ਨੇਹਾ ਵਰਮਾ ਤੇ ਮਨਜੀਤ ਕੌਰ ਨੇ ਵਿਸ਼ੇਸ਼ ਸਹਿਯੋਗ ਦਿੱਤਾ।