ਕ੍ਰਿਸਮਸ ਦਾ ਤਿਉਹਾਰ ਜੈਤੋ 'ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਪ੍ਰਭੂ ਯਿਸੂ ਮਸੀਹ ਕਿਸੇ ਦਾ ਧਰਮ ਨਹੀਂ ਬਦਲਦੇ ਸਗੋਂ ਇਨਸਾਨ ਦਾ ਮਨ ਬਦਲਦੇ ਹਨ : ਪਾਸਟਰ ਜਸਵੰਤ ਮਸੀਹ/ਪਾਸਟਰ ਡਿਮੋਥੀ ਜੱਸ
ਮਨਜੀਤ ਸਿੰਘ ਢੱਲਾ
ਜੈਤੋ,26 ਦਸੰਬਰ ()- ਜੈਤੋ 'ਚ ਕ੍ਰਿਸਮਸ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਕ੍ਰਿਸਮਸ ਦੇ ਮੌਕੇ ਸ਼ਹਿਰ ਦੀਆਂ ਵੱਖ ਵੱਖ ਚਰਚਾ ਬਹੁਤ ਹੀ ਸੁਚੱਜੇ ਢੰਗ ਨਾਲ ਸਜਾਈਆਂ ਹੋਈਆਂ ਸਨ ਅਤੇ ਚਰਚਾ ਵਿੱਚ ਸੰਗਤਾਂ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ। ਆਈ.ਪੀ.ਸੀ.ਅਗਾਪੇ ਚਰਚ ਜੈਤੋ ਦੇ ਪਾਸਟਰ ਜਸਵੰਤ ਮਸੀਹ ਅਤੇ ਪਾਸਟਰ ਡਿਮੋਥੀ ਜੱਸ ਵੱਲੋਂ ਇਥੋਂ ਦੇ ਬਰਾੜ ਪੈਲੇਸ ਵਿੱਚ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ ਜਿੱਥੇ ਉਨ੍ਹਾਂ ਵੱਲੋਂ ਪ੍ਰਭੂ ਯਸ਼ੂ ਦੇ ਭਜਨਾਂ ਦਾ ਗੁਣਗਾਨ ਕੀਤਾ ਗਿਆ ਕ੍ਰਿਸਮਸ-ਡੇ ਦੇ ਵੱਡੇ ਦਿਨ ਦੀ ਸਮੂਹ ਇਸਾਈ ਭਾਈਚਾਰੇ ਨੂੰ ਵਧਾਈ ਦਿੱਤੀ। ਪਾਸਟਰ ਜਸਵੰਤ ਮਸੀਹ ਅਤੇ ਪਾਸਟਰ ਡਿਮੋਥੀ ਜੱਸ ਨੇ ਪਵਿੱਤਰ ਬਾਈਬਲ ਚੋਂ ਦੱਸਿਆ ਕਿ ਪਰਮੇਸ਼ਵਰ ਨੇ ਜਗਤ ਨਾਲ ਐਸਾ ਪਿਆਰ ਕੀਤਾ ਕਿ ਉਸਨੇ ਆਪਣਾ ਇੱਕਲੌਤਾ ਪੁੱਤਰ ਬਖਸ਼ ਦਿੱਤਾ ਜੋ ਉਸ ’ਤੇ ਵਿਸ਼ਵਾਸ ਕਰੇ ਉਸ ਦਾ ਨਾਸ਼ ਨਾ ਹੋਵੇ ਸਗੋਂ ਉਹ ਸੰਦੀਪਕ ਜੀਵਨ ਪਾਵੇ। ਉਨ੍ਹਾਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਕਿਸੇ ਦਾ ਧਰਮ ਨਹੀਂ ਬਦਲਦੇ ਸਗੋਂ ਇਨਸਾਨ ਦਾ ਮਨ ਬਦਲਦੇ ਹਨ ਜਿਸ ਨਾਲ ਉਹ ਆਪਣੇ ਬੁਰੇ ਕੰਮ ਨਸ਼ੇ, ਚੋਰੀ, ਵੈਰ ਵਿਰੋਧ, ਛੱਡ ਕੇ ਇਨਸਾਨੀਅਤ ਨਾਲ ਪਿਆਰ ਕਰਨ ਵਾਲਾ ਬਣਦਾ ਹੈ। ਦੱਸਿਆ ਕਿ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਪੂਰੀ ਦੁਨੀਆਂ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਪ੍ਰਭੂ ਯਿਸੂ ਮਸੀਹ ਜੀ ਸਾਨੂੰ ਪ੍ਰੇਮ ਅਤੇ ਸ਼ਾਂਤੀ ਦਾ ਸੰਦੇਸ਼ ਦਿੰਦੇ ਹਨ ਸਾਡੀ ਸਾਰਿਆਂ ਦੀ ਇਹ ਕੋਸ਼ਿਸ਼ ਹੈ ਕਿ ਅਸੀ ਪੂਰੀ ਸ਼ਾਂਤੀ ਤੇ ਪ੍ਰੇਮ ਨਾਲ ਰਹੀਏ ਅਤੇ ਪ੍ਰਭੂ ਯਿਸੂ ਮਸੀਹ ਦੀਆਂ ਸਿੱਖਿਆਵਾਂ ਦਾ ਲੋਕਾਂ ਵਿੱਚ ਪ੍ਰਚਾਰ ਕਰੀਏ। ਇਸ ਮੌਕੇ ਸਮਾਗਮ ਵਿੱਚ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਥਾਣਾ ਜੈਤੋ ਦੇ ਇੰਸਪੈਕਟਰ ਰਜੇਸ਼ ਕੁਮਾਰ,ਨਗਰ ਕੌਂਸਲ ਜੈਤੋ ਦੇ ਪ੍ਰਧਾਨ ਹਰੀਸ਼ ਚੰਦਰ ਗੋਇਲ, ਸੀਨੀਅਰ ਮੀਤ ਪ੍ਰਧਾਨ ਨਰਿੰਦਰ ਸਿੰਘ ਰਾਮੇਆਣਾ,ਮੀਤ ਪ੍ਰਧਾਨ ਡਾਕਟਰ ਬਲਵਿੰਦਰ ਸਿੰਘ, ਜਸਪ੍ਰੀਤ ਮਸੀਹ, ਅਜਮੇਰ ਮਸੀਹ ਆਦਿ ਹਾਜ਼ਰ ਸਨ।