ਸਰਦੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਮੱਛੀ ਪਾਲਣ ਵਿਭਾਗ ਵਲੋਂ ਜਲ-ਜੀਵਾਂ ਦੀ ਸਾਂਭ-ਸੰਭਾਲ ਸਬੰਧੀ ਐਡਵਾਇਜ਼ਰੀ ਜਾਰੀ
- ਮੱਛੀ ਪਾਲਕਾਂ ਨੂੰ ਤਲਾਬਾਂ ਵਿੱਚ ਪਾਣੀ ਦਾ ਪੱਧਰ 6-7 ਫੁੱਟ ਰੱਖਣ ਅਤੇ ਤਾਪਮਾਨ ਦੇ ਹਿਸਾਬ ਨਾਲ ਪੋਸਟਿਕ ਖੁਰਾਕ ਦੇਣ ਮੱਛੀ ਪਾਲਕ
- ਕਿਹਾ, ਮੱਛੀ ਪਾਲਕ ਲੋੜ ਅਨੁਸਾਰ ਜਾਂ ਕਿਸੇ ਸਲਾਹ ਲਈ ਮੱਛੀ ਪੁੰਗ ਫਾਰਮ ਬੇਨੜਾ ਵਿਖੇ ਜਾਂ ਮੋਬਾਇਲ ਨੰਬਰ 9855614842’ ਤੇ ਸੰਪਰਕ ਕਰਨ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 26 ਦਸੰਬਰ :2024 - ਸਰਦੀਆਂ ਦੇ ਮੌਸਮ ਨੂੰ ਧਿਆਨ ਚ ਰੱਖਦੇ ਹੋਏ ਜ਼ਿਲ੍ਹੇ ਦੇ ਮੱਛੀ ਪਾਲਕਾਂ ਨੂੰ ਸਰਦੀਆਂ ਦੌਰਾਨ ਜਲ-ਜੀਵਾਂ, ਜਿਨ੍ਹਾਂ ਨੂੰ ਸਰਦੀਆਂ ਵਿੱਚ ਵਿਸ਼ੇਸ਼ ਦੇਖਭਾਲ ਦੀ ਲੋੜ ਹੁੰਦੀ ਹੈ, ਦੀ ਸਾਂਭ ਸੰਭਾਲਣ ਬਾਰੇ ਜਾਗਰੂਕ ਕਰਦਿਆਂ ਸਹਾਇਕ ਡਾਇਰੈਕਟਰ ਚਰਨਜੀਤ ਸਿੰਘ ਕਿਹਾ ਕਿ ਅਕਸਰ ਸਰਦੀਆਂ ਦੇ ਦਿਨਾਂ ਵਿੱਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ ,ਇਸ ਲਈ ਮੱਛੀ ਪਾਲਕ ਸਰਦੀਆਂ ਦੇ ਦਿਨਾਂ ਵਿੱਚ ਇਸ ਦੀ ਕਮੀ ਨੂੰ ਨੂੰ ਪੂਰਾ ਕਰਨ ਲਈ ਸਵੇਰੇ ਤਲਾਬ ਵਿੱਚ ਤਾਜਾ ਪਾਣੀ ਪਾਉਣ ਜਾਂ ਏਰੀਏਟਰਾਂ ਦੀ ਵਰਤੋਂ ਕਰਨ ਅਤੇ ਤਲਾਬ ਵਿੱਚ ਪਾਣੀ ਦੇ ਪੀ.ਐਚ.ਪੱਧਰ ਦੀ ਨਿਯਮਤ ਨਿਗਰਾਨੀ ਰੱਖਣ । ਉਨ੍ਹਾਂ ਹੋਰ ਕਿਹਾ ਕਿ ਉਹ ਤਲਾਅ ਵਿੱਚ ਪਾਣੀ ਦਾ ਪੱਧਰ 6 ਤੋਂ 7 ਫੁੱਟ ਦਰਮਿਆਨ ਰੱਖਣ ਨੂੰ ਤਰਜੀਹ ਦੇਣ ਤਾਂ ਜੋ ਹੇਠਲੇ ਗਰਮ ਜ਼ੋਨ ਵਿੱਚ ਹਾਈਬਰਨੇਸ਼ਨ ਵਾਸਤੇ ਮੱਛੀਆਂ ਨੂੰ ਲੋੜੀਂਦੀ ਜਗ੍ਹਾ ਮੁਹੱਈਆ ਹੋ ਸਕੇ ।
ਉਨ੍ਹਾਂ ਮੱਛੀ ਪਾਲਕਾਂ ਨੂੰ ਆਪਣੇ ਫਾਰਮਾਂ ਵਿੱਚ ਆਕਸੀਜਨ ਦੀਆਂ ਗੋਲੀਆਂ ਜਾਂ ਪਾਊਡਰ ਰੱਖਣ ਦੀ ਸਲਾਹਵੀ ਦਿੱਤੀ ਹੈ। ਇਸ ਤੋਂ ਇਲਾਵਾ ਸਰਦੀਆਂ ਦੇ ਮੌਸਮ ਦੌਰਾਨ ਫਿਨ ਰੌਟ, ਗਿਲ ਰੌਟ, ਈ.ਯੂ.ਐਸ. ਅਤੇ ਆਰਗੂਲੋਸਿਸ ਵਰਗੀਆਂ ਬਿਮਾਰੀਆਂ ਦੇ ਵਧੇਰੇ ਜ਼ੋਖ਼ਮ ਨਾਲ ਪ੍ਰਭਾਵਿਤ ਹੋ ਸਕਣ ਵਾਲੀਆਂ ਮੱਛੀਆਂ ਨੂੰ ਬਚਾਉਣ ਲਈ ਤਲਾਬ ਵਿੱਚ 400 ਮਿਲੀਲੀਟਰ ਪ੍ਰਤੀ ਏਕੜ ਸੀ.ਆਈ.ਐਫ.ਏ.ਐਕਸ. ਦੀ ਵਰਤੋਂ ਕਰਨ ਦੀ ਸਿਫਾਰਸ਼ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਐਲਗਲ ਬਲੂਮਜ਼, ਜੋ ਪਾਣੀ ਵਿੱਚ ਵਾਧੂ ਪੌਸ਼ਟਿਕ ਤੱਤਾਂ ਦੀ ਮੌਜੂਦਗੀ ਕਰਕੇ ਪੈਦਾ ਹੁੰਦੀ ਹੈ ,ਨੂੰ 1-2 ਕਿਲੋਗ੍ਰਾਮ ਪ੍ਰਤੀ ਏਕੜ ਦੀ ਦਰ ਨਾਲ ਪੋਟਾਸ਼ੀਅਮ ਪਰਮੈਂਗਨੇਟ (KMn04) ਦੀ ਵਰਤੋਂ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਲੋੜ ਅਨੁਸਾਰ ਜਾਂ ਕਿਸੇ ਸਲਾਹ ਲਈ ਮੱਛੀ ਪੰਗ ਫਾਰਮ ਬੇਨੜਾ ਵਿਖੇ ਜਾ ਮੱਛੀ ਪਾਲਣ ਅਫ਼ਸਰ ਦੇ ਮੋਬਾਇਲ ਨੰਬਰ 9855614842’ ਤੇ ਸੰਪਰਕ ਕਰ ਸਕਦੇ ਹਨ।