ਸੜਕਾਂ ਬਣਾਉਣ ਵਾਲੇ ਠੇਕੇਦਾਰ ਹੋ ਜਾਣ ਸਾਵਧਾਨ! CM ਫਲਾਇੰਗ ਸਕੁਐਡ ਕਰ ਰਹੀ ਜਾਂਚ
ਚੰਡੀਗੜ੍ਹ, 26 ਅਕਤੂਬਰ 2025: ਮੁੱਖ ਮੰਤਰੀ CM Mann ਫਲਾਇੰਗ ਸਕੁਐਡ ਦੀ ਟੀਮ ਨਵੀਆਂ ਬਣ ਰਹੀਆਂ ਪੇਂਡੂ ਲਿੰਕ ਸੜਕਾਂ ਦੀ ਜਾਂਚ ਲਈ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ।
CM ਫਲਾਇੰਗ ਸਕੁਐਡ ਦਾ ਮਕਸਦ:
ਸੜਕਾਂ ਬਣਾਉਣ ਵੇਲੇ ਕਿਸੇ ਵੀ ਕਿਸਮ ਦਾ ਭ੍ਰਿਸ਼ਟਾਚਾਰ ਨਾ ਹੋਵੇ, ਇਸ ਨੂੰ ਯਕੀਨੀ ਬਣਾਉਣਾ।
ਸੜਕਾਂ ਵਿੱਚ ਵਧੀਆ ਕੁਆਲਿਟੀ ਦਾ ਮਟੀਰੀਅਲ ਵਰਤਿਆ ਜਾਵੇ, ਇਸ ਗੱਲ ਦੀ ਪੁਸ਼ਟੀ ਕਰਨਾ।
ਇਸ ਕਾਰਵਾਈ ਨਾਲ ਸੜਕਾਂ ਬਣਾਉਣ ਵਾਲੇ ਠੇਕੇਦਾਰਾਂ ਵਿੱਚ ਹਲਚਲ ਮਚ ਗਈ ਹੈ ਅਤੇ ਉਨ੍ਹਾਂ ਨੂੰ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ।