ਭਾਜਪਾ ਆਗੂ ਕਾਂਗਰਸ 'ਚ ਸ਼ਾਮਲ
ਤਰਨਤਾਰਨ, 24 ਅਕਤੂਬਰ 2025- ਤਰਨਤਾਰਨ ਵਿੱਚ ਅੱਜ ਭਾਜਪਾ ਨੂੰ ਉਸ ਵੇਲੇ ਝਟਕਾ ਲੱਗਿਆ ਜਦੋਂ ਤਿੰਨ ਵਾਰ ਦੇ ਕੌਂਸਲਰ ਸੀਮਾ ਭਨੋਟ ਅਤੇ ਉਨ੍ਹਾਂ ਦੇ ਪਤੀ ਸਤੀਸ਼ ਭਨੋਟ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਵਿਰੋਧੀ ਧਿਰ ਦੇ ਨੇਤਾ ਅਤੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਸੀਨੀਅਰ ਕਾਂਗਰਸੀ ਲੀਡਰ ਅਨਿਲ ਜੋਸ਼ੀ ਦੇ ਵੱਲੋਂ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ। ਇਸ ਮੌਕੇ ਬਾਜਵਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ, ਅੱਜ ਤਰਨਤਾਰਨ ਸ਼ਹਿਰ ਵਿਖੇ ਚੋਣ ਪ੍ਰਚਾਰ ਮੀਟਿੰਗ ਦੌਰਾਨ ਭਾਜਪਾ ਦੇ ਤਿੰਨ ਵਾਰ ਦੇ ਰਹੇ ਕੌਂਸਲਰ ਸੀਮਾ ਭਨੋਟ ਜੀ ਉਹਨਾਂ ਦੇ ਪਤੀ ਸਤੀਸ਼ ਭਨੋਟ ਜੀ ਭਾਜਪਾ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ…ਮੈਂ ਆਪ ਸਭ ਦਾ ਕਾਂਗਰਸ ਪਰਿਵਾਰ ਵਿੱਚ ਨਿੱਘਾ ਸਵਾਗਤ ਕਰਦਾ ਹਾਂ ਅਤੇ ਵਿਸ਼ਵਾਸ ਦਿਵਾਉਂਦਾ ਹਾਂ ਕਿ ਪਾਰਟੀ ਵਿੱਚ ਹਮੇਸ਼ਾ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।