Mohali Breaking ਮੋਹਾਲੀ ਦੇ ਪ੍ਰਾਈਵੇਟ ਹਸਪਤਾਲ ਸਮੇਤ ਕੁਝ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
Mohali Breaking ਬੰਬ ਦੀ ਧਮਕੀ ਤੋਂ ਬਾਅਦ ਇੱਕ ਸਕੂਲ ਖਾਲੀ ਕਰਵਾਇਆ ਗਿਆ
ਬਾਬੂਸ਼ਾਹੀ ਨੈੱਟਵਰਕ
ਮੋਹਾਲੀ, 17 ਫਰਵਰੀ, 2026: ਮੋਹਾਲੀ ਦੇ ਇੱਕ ਪ੍ਰਾਈਵੇਟ ਸਕੂਲ ਨੂੰ ਅੱਜ ਈਮੇਲ 'ਤੇ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਸ ਤੋਂ ਬਾਅਦ ਸਕੂਲ ਖਾਲੀ ਕਰਵਾ ਲਿਆ ਗਿਆ ਅਤੇ ਵਿਦਿਆਰਥੀਆਂ ਅਤੇ ਸਟਾਫ ਨੂੰ ਘਰ ਭੇਜ ਦਿੱਤਾ ਗਿਆ। ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਤਲਾਸ਼ੀ ਲੈ ਰਹੀ ਹੈ।
ਦਰਅਸਲ ਮੋਹਾਲੀ Fortis ਹਸਪਤਾਲ ਸਮੇਤ ਕੁੱਝ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਈਮੇਲ ਰਾਹੀਂ ਧਮਕੀ ਮਿਲੀ ਹੈ।
ਬੰਬ ਨਿਰੋਧਕ ਦਸਤਿਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਐਸਪੀ ਸਿਟੀ ਦਿਲਪ੍ਰੀਤ ਸਿੰਘ ਜਾਣਕਾਰੀ ਅਨੁਸਾਰ ਇਹ ਈਮੇਲ ਖਾਲਿਸਤਾਨ ਨੈਸ਼ਨਲ ਆਰਮੀ ਫੋਰਸ ਦੇ ਨਾਮ ਤੇ ਭੇਜੀ ਗਈ ਹੈ।
ਦਿਲਪ੍ਰੀਤ ਸਿੰਘ ਨੇ ਕਿਹਾ ਕਿ ਲਗਾਤਾਰ ਅਮਰੀਕਾ ਅਤੇ ਬੰਗਲਾਦੇਸ਼ ਤੇ ਹੋਰ ਵੱਖ-ਵੱਖ ਦੇਸ਼ਾਂ ਤੋਂ ਅਜਿਹੀਆਂ ਮੇਲਾਂ ਕਾਪੀ ਪੇਸਟ ਕਰਕੇ ਭੇਜੀਆਂ ਜਾ ਰਹੀਆਂ ਹਨ ਤਾਂ ਜੋ ਪੰਜਾਬ ਵਿੱਚ ਅਫੜਾ ਦਫੜੀ ਦਾ ਮਾਹੌਲ ਬਣਿਆ ਰਹੇ ਹਾਲਾਂਕਿ ਹਸਪਤਾਲ ਦੀ ਜਾਂਚ ਕਰ ਲਈ ਗਈ ਹੈ ਤੇ ਕੁਝ ਵੀ ਅਜਿਹਾ ਸੰਦੇਸ਼ ਨਹੀਂ ਪਾਇਆ ਗਿਆ। ਚੇਤੇ ਰਹੇ ਕੀ ਮੁੱਖ ਮੰਤਰੀ ਭਗਵੰਤ ਮਾਨ ਵੀ ਫੋਰਟਿਸ ਹਸਪਤਾਲ ਦਾਖਲ ਹਨ.