Breaking: ਦੋ ਹਾਈ ਕੋਰਟਾਂ ਨੂੰ ਮਿਲੇ ਨਵੇਂ ਚੀਫ਼ ਜਸਟਿਸ
ਜਸਟਿਸ ਰੇਵਤੀ ਅਤੇ ਜਸਟਿਸ ਸੰਗਮ ਕੁਮਾਰ ਨੂੰ ਮਿਲੀ ਨਵੀਂ ਜ਼ਿੰਮੇਵਾਰੀ
ਕੁਲਜਿੰਦਰ ਸਰਾ
ਨਵੀਂ ਦਿੱਲੀ, 1 ਜਨਵਰੀ 2026- : ਭਾਰਤ ਦੇ ਸੰਵਿਧਾਨ ਦੁਆਰਾ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਅਤੇ ਭਾਰਤ ਦੇ ਚੀਫ਼ ਜਸਟਿਸ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ, ਰਾਸ਼ਟਰਪਤੀ ਨੇ ਵੱਖ-ਵੱਖ ਹਾਈ ਕੋਰਟਾਂ ਵਿੱਚ ਨਵੇਂ ਮੁੱਖ ਜੱਜਾਂ (Chief Justices) ਦੀ ਨਿਯੁਕਤੀ ਕੀਤੀ ਹੈ।
ਬੰਬਈ ਹਾਈ ਕੋਰਟ ਦੀ ਜੱਜ, ਸ੍ਰੀਮਤੀ ਜਸਟਿਸ ਰੇਵਤੀ ਪ੍ਰਸ਼ਾਂਤ ਮੋਹਿਤੇ ਡੇਰੇ ਨੂੰ ਮੇਘਾਲਿਆ ਹਾਈ ਕੋਰਟ ਦਾ Chief Justices ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਉੱਥੋਂ ਦੇ ਮੌਜੂਦਾ ਮੁੱਖ ਜੱਜ ਦੇ ਤਬਾਦਲੇ ਤੋਂ ਬਾਅਦ ਕੀਤੀ ਗਈ ਹੈ।
ਇਸੇ ਤਰ੍ਹਾਂ ਉੜੀਸਾ ਹਾਈ ਕੋਰਟ ਦੇ ਜੱਜ, ਸ੍ਰੀ ਜਸਟਿਸ ਸੰਗਮ ਕੁਮਾਰ ਸਾਹੂ ਨੂੰ ਪਟਨਾ ਹਾਈ ਕੋਰਟ ਦਾ Chief Justices ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਆਪਣੇ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਤੇ ਸਾਂਝੀ ਕੀਤੀ।