350 ਸਾਲਾਂ ਸਹੀਦੀ ਦਿਹਾੜੇ ਨੂੰ ਸਮਰਪਿਤ ਕੌਮੀ ਖੇਡਾਂ ਵਿੱਚ ਬੱਚੀ ਨੇ ਜਿਤਿਆ ਸਿਲਵਰ ਮੈਡਲ
ਰੋਹਿਤ ਗੁਪਤਾ
ਗੁਰਦਸਪੁਰ , 23 ਦਸੰਬਰ 2025 :
ਬੀਤੇ ਦਿਨੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਿੱਖ ਗੇਮਜ ਫੈਡਰੇਸ਼ਨ ਆਫ ਇੰਡੀਆ ਵੱਲੋਂ ਸੱਤਵੀਂ ਨੈਸਨਲ ਗੇਮਜ਼ ਅਯੋਜਿਤ ਕੀਤੀ ਗਈ ਸੀ ਜਿਸ ਵਿੱਚ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਹਪੁਰ ਜਾਜਨ ,ਸੀ.ਐਮ ਦੀ ਯੋਗ ਸਾਲਾ ਦੀ ਵਿਦਿਆਰਥਨ ਨਿੱਤਿਆ ਭੱਟੀ ਵੱਲੋਂ ਆਪਣੀ ਸਖਤ ਮਿਹਨਤ ਸਦਕਾ ਸਿਲਵਰ ਮੈਡਲ ਜਿੱਤ ਕੇ ਆਪਣੇ ਜੱਦੀ ਪਿੰਡ,ਪੰਜਾਬ,ਦੇਸ਼ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ।ਨਿੱਤਿਆ ਭੱਟੀ ਦਾ ਪਿੰਡ ਪਹੁੰਚਣ ਤੇ ਪਰਿਵਾਰ ਦੇ ਮੈਂਬਰਾਂ ਵੱਲੋਂ ਉਹਨਾਂ ਨੂੰ ਹਾਰ ਅਤੇ ਮਿੱਠਾ ਮੂੰਹ ਕਰਵਾ ਕੇ ਭਰਮਾ ਸਵਾਗਤ ਕੀਤਾ ਗਿਆ।ਇਸ ਸਬੰਧੀ ਗੱਲਬਾਤ ਕਰਦਿਆਂ ਨਿੱਤਿਆ ਭੱਟੀ ਪੁੱਤਰੀ ਮਨਜੂਰ ਮਸੀਹ ਨੇ ਦੱਸਿਆ ਕਿ ਉਹ ਸੀ.ਐਮ ਦੀ ਯੋਗਸ਼ਾਲਾ ਹਿੰਦੂ ਕਾਲਜ ਅੰਮ੍ਰਿਤਸਰ ਦੀ ਵਿਦਿਆਰਥਨ ਹੈ ਤੇ ਪਿਛਲੇ ਦਿਨੀ ਸਿਖ ਗੇਮਜ ਫੈਡਰੇਸ਼ਨ ਆਫ ਇੰਡੀਆ ਵੱਲੋਂ ਨੈਸ਼ਨਲ ਸਿੱਖ ਗੇਮਾ ਕਰਵਾਈਆਂ ਗਈਆਂ ਸਨ ਜਿਸ ਵਿੱਚ ਮੇਰੀ ਸੈਕੰਡ ਪਜੀਸ਼ਨ ਆਈ ਹੈ ਤੇ ਪ੍ਰਬੰਧਕਾਂ ਵੱਲੋਂ ਮੈਨੂੰ ਸਿਲਵਰ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ।ਇਸ ਮੌਕੇ ਨਿੱਤਿਆ ਭੱਟੀ ਦੇ ਤਾਇਆ ਏਐਸਆਈ ਨੰਦ ਭੱਟੀ ਵੱਲੋਂ ਪੂਰੇ ਪਰਿਵਾਰ ਨੂੰ ਵਧਾਈ ਦਿੱਤੀ ਗਈ ਅਤੇ ਨੌਜਵਾਨ ਪੀੜੀ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਸਾਡੀ ਲੜਕੀ ਨੇ ਪਿੰਡ,ਦੇਸ਼ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ ਤੇ ਉਹ ਵੀ ਨਸ਼ਿਆਂ ਵਰਗੀਆਂ ਭਿਆਨਕ ਆਦਤਾਂ ਨੂੰ ਛੱਡ ਕੇ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਅਤੇ ਆਪਣਾ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਕੇ ਦੇਸ਼ ਦੇ ਚੰਗੇ ਨਾਗਰਿਕ ਬਨਣ ਲਈ ਪ੍ਰੇਰਤ ਕੀਤਾ ਗਿਆ।