ਲੋਕਾਂ ਨਾਲ ਧੋਖਾਧੜੀ: ਘਰਾਂ ਦੇ ਸੁਪਨੇ ਚਕਨਾਚੂਰ
ਫੇਲ੍ਹ ਹੋਏ ਪ੍ਰਾਪਰਟੀ ਡਿਵੈਲਪਰ ਰੀਤੇਸ਼ ਮਨੀ ਨੂੰ ਅਦਾਲਤ ਵੱਲੋਂ 750,000 ਡਾਲਰ ਅਦਾ ਕਰਨ ਦਾ ਹੁਕਮ
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 01 ਜਨਵਰੀ 2026: - ਔਕਲੈਂਡ ਦੇ ਇੱਕ ਪ੍ਰਾਪਰਟੀ ਡਿਵੈਲਪਰ ਰੀਤੇਸ਼ ਮਨੀ, ਜੋ ਕਿ ਪਹਿਲਾਂ ਦੋ ਵਾਰ ਦਿਵਾਲੀਆ (2ankrupt) ਹੋ ਚੁੱਕਾ ਹੈ, ਨੂੰ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਉਹ ਸਪਲਾਇਰਾਂ ਦੇ ਬਕਾਏ ਵਜੋਂ 750,000 ਡਾਲਰ ਨਿੱਜੀ ਤੌਰ ’ਤੇ ਅਦਾ ਕਰੇ।
ਨਵਾਂ ਅਦਾਲਤੀ ਫੈਸਲਾ: ਮਨੀ ਦੀ ਤਾਜ਼ਾ ਕੰਪਨੀ ‘ਈਕੋ ਸਮਾਟ ਹੋਮਜ਼’ ਦੇ ਫੇਲ੍ਹ ਹੋਣ ਤੋਂ ਬਾਅਦ, ਸਪਲਾਇਰਾਂ ਦੇ ਪੈਸੇ ਨਾ ਮੋੜਨ ਕਰਕੇ ਅਦਾਲਤ ਨੇ ਉਸ ਨੂੰ ਇਹ ਵੱਡਾ ਜੁਰਮਾਨਾ ਲਗਾਇਆ ਹੈ।
ਪੁਰਾਣਾ ਰਿਕਾਰਡ: ਰੀਤੇਸ਼ ਮਨੀ ਦੀ ਪਰਿਵਾਰਕ ਕੰਪਨੀ ‘ਟਰਾਈਬੇਕਾ ਹੋਮਜ਼’ ਸਾਲ 2015 ਵਿੱਚ ਡੁੱਬ ਗਈ ਸੀ, ਜਿਸ ਸਿਰ ਕਰੀਬ 4.8 ਮਿਲੀਅਨ ਡਾਲਰ (48 ਲੱਖ ਡਾਲਰ) ਦਾ ਕਰਜ਼ਾ ਸੀ। ਇਸ ਕਾਰਨ 44 ਪਰਿਵਾਰਾਂ ਦੇ ਘਰਾਂ ਦੇ ਸੁਪਨੇ ਟੁੱਟ ਗਏ ਅਤੇ ਉਨ੍ਹਾਂ ਦੇ ਲੱਖਾਂ ਡਾਲਰਾਂ ਦੇ ਡਿਪਾਜ਼ਿਟ ਡੁੱਬ ਗਏ।
ਲੋਕਾਂ ਨਾਲ ਧੋਖਾਧੜੀ: ਮਨੀ ’ਤੇ ਦੋਸ਼ ਹਨ ਕਿ ਉਹ ਲੋਕਾਂ ਨੂੰ ਸਸਤੇ ਘਰਾਂ ਦੇ ਲਾਲਚ ਦੇ ਕੇ ਪੈਸੇ ਲੈਂਦਾ ਸੀ, ਪਰ ਬਾਅਦ ਵਿੱਚ ਕੰਮ ਅਧੂਰਾ ਛੱਡ ਦਿੰਦਾ ਸੀ। ਹੇਲਨਸਵਿਲੇ ਵਰਗੇ ਇਲਾਕਿਆਂ ਵਿੱਚ ਕਈ ਲੋਕ ਅੱਜ ਵੀ ਆਪਣੇ ਅਧੂਰੇ ਘਰਾਂ ਅਤੇ ਬਿਜਲੀ-ਪਾਣੀ ਦੇ ਕੁਨੈਕਸ਼ਨਾਂ ਲਈ ਜੂਝ ਰਹੇ ਹਨ।
ਦਿਵਾਲੀਆ ਹੋਣ ਦਾ ਇਤਿਹਾਸ: ਰੀਤੇਸ਼ ਮਨੀ ਪਹਿਲਾਂ ਹੀ ਦੋ ਵਾਰ (2002 ਅਤੇ 2014 ਵਿੱਚ) ਦਿਵਾਲੀਆ ਘੋਸ਼ਿਤ ਹੋ ਚੁੱਕਾ ਹੈ। ਇਸ ਦੇ ਬਾਵਜੂਦ ਉਹ ਨਵੀਆਂ ਕੰਪਨੀਆਂ ਬਣਾ ਕੇ ਕਾਰੋਬਾਰ ਕਰਦਾ ਰਿਹਾ, ਜਿਸ ਕਾਰਨ ਹੁਣ ਅਦਾਲਤ ਨੇ ਉਸ ’ਤੇ ਸਖ਼ਤੀ ਦਿਖਾਈ ਹੈ।