← ਪਿਛੇ ਪਰਤੋ
ਲਾਪਤਾ ਹੋਏ ਨੌਜਵਾਨ ਦੀ ਨਹਿਰ ਕੰਡਿਓ ਮਿਲੀ ਲਾਸ਼
ਬਲਜੀਤ ਸਿੰਘ
ਤਰਨ ਤਾਰਨ , 2 ਜੁਲਾਈ 2025 : ਜਿਲ੍ਹਾ ਤਰਨ ਤਾਰਨ ਦੇ ਪਿੰਡ ਬਿਹਾਰੀਪੁਰ ਦਾ 23 ਸਾਲਾਂ ਨੌਜਵਾਨ ਅਜੇਪਾਲ ਸਿੰਘ ਪੁੱਤਰ ਬਲਜਿੰਦਰ ਸਿੰਘ ਜੋ 28 ਤਰੀਕ ਤੋਂ ਲਾਪਤਾ ਸੀ ਉਸ ਦੀ ਲਾਸ ਖਡੂਰ ਸਾਹਿਬ ਕੋਲ ਪੈਂਦੀ ਨਹਿਰ ਕੋਲ ਅੱਜ ਪੰਜਵੇ ਦਿਨ ਨਹਿਰ ਦੇ ਕੰਢਿਓ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਲੜਕਾ 28 ਤਰੀਕ ਨੂੰ ਘਰੋਂ ਖਡੂਰ ਸਾਹਿਬ ਵਾਸਤੇ ਗਿਆ ਸੀ ਅਤੇ ਮੁੜ ਘਰ ਵਾਪਸ ਨਹੀਂ ਆਇਆ ਅਸੀਂ ਉਸ ਨੂੰ ਲਗਾਤਾਰ ਲੱਭਦੇ ਰਹੇ ਪਰ ਉਹ ਕਿਧਰੇ ਨਹੀਂ ਮਿਲਿਆ ਉਹਨਾਂ ਦੱਸਿਆ ਕਿ ਉਹਨਾਂ ਦੇ ਲੜਕੇ ਦੀ ਨੇਵੀ ਵਿੱਚ ਸਿਲੈਕਸ਼ਨ ਹੋ ਚੁੱਕੀ ਸੀ ਅਤੇ ਇੱਕ ਦੋ ਦਿਨਾਂ ਵਿੱਚ ਉਸਨੇ ਡਿਊਟੀ ਤੇ ਵੀ ਚਲੇ ਜਾਣਾ ਸੀ ਪਰ ਅੱਜ ਉਸ ਦੀ ਲਾਸ਼ ਖਡੂਰ ਸਾਹਿਬ ਕੋਲ ਪੈਂਦੀ ਨਹਿਰ ਦੀ ਪਟੜੀ ਕੋਲ ਮਿਲੀ ਹੈ ਪਰਿਵਾਰਿਕ ਮੈਂਬਰਾਂ ਨੇ ਸ਼ੱਕ ਜਤਾਇਆ ਹੈ ਕਿ ਉਹਨਾਂ ਦੇ ਲੜਕੇ ਦਾ ਕਿਸੇ ਵੱਲੋਂ ਕਤਲ ਕੀਤਾ ਗਿਆ ਹੈ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਉਹਨਾਂ ਨੂੰ ਹਿਸਾਬ ਦਵਾਇਆ ਜਾਵੇ ਅਤੇ ਦੋਸ਼ੀਆਂ ਨੂੰ ਗਿਰਫਤਾਰ ਕੀਤਾ ਜਾਵੇ ਚੌਂਕੀ ਖਡੂਰ ਸਾਹਿਬ ਦੀ ਪੁਲਿਸ ਵੱਲੋਂ ਮੌਕੇ ਤੇ ਪੁੱਜ ਕੇ ਲਾਸ਼ ਨੂੰ ਕਬਜੇ ਵਿਚ ਲੈ ਕੇ ਤਰਨ ਤਾਰਨ ਵਿਖੇ ਪੋਸਟ ਮਾਡਮ ਲਈ ਭੇਜਿਆ ਗਿਆ ਹੈ
Total Responses : 485