Big News: ਪ੍ਰਧਾਨ ਮੰਤਰੀ ਨੂੰ ਅਹੁਦੇ ਤੋਂ ਹਟਾਉਣ ਦੇ ਹੁਕਮ! ਥਾਈਲੈਂਡ ਦੀ ਅਦਾਲਤ ਨੇ PM ਖ਼ਿਲਾਫ਼ ਸੁਣਾਇਆ ਵੱਡਾ ਫ਼ੈਸਲਾ
ਥਾਈਲੈਂਡ, 2 ਜੁਲਾਈ 2025 : ਥਾਈਲੈਂਡ ਦੀ ਸੰਵਿਧਾਨਕ ਅਦਾਲਤ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਪੇਟੋਂਗਟਾਰਨ ਸ਼ਿਨਾਵਾਤਰਾ ਨੂੰ ਉਨ੍ਹਾਂ ਦੀ ਬਰਖਾਸਤਗੀ ਦੀ ਮੰਗ ਵਾਲੇ ਇੱਕ ਮਾਮਲੇ ਵਿਚ ਮੁਅੱਤਲ ਕਰ ਦਿੱਤਾ ਹੈ। ਦਰਅਸਲ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਨੂੰ ਅਹੁੱਦੇ ਤੋਂ ਹਟਾ ਦਿੱਤਾ ਜਾਵੇ। ਅਦਾਲਤ ਨੇ ਇੱਕ ਬਿਆਨ ਵਿੱਚ ਕਿਹਾ ਕਿ 36 ਸੈਨੇਟਰਾਂ ਦੀ ਇੱਕ ਪਟੀਸ਼ਨ ਸਵੀਕਾਰ ਕਰ ਲਈ ਹੈ ਅਤੇ ਇਸੇ ਦਰ ਕੇ ਇਹ ਫ਼ੈਸਲਾ ਸੁਣਾਇਆ ਗਿਆ ਹੈ। ਹੁਣ ਸਰਕਾਰ ਦੀ ਅਗਵਾਈ ਉਪ ਪ੍ਰਧਾਨ ਮੰਤਰੀ ਦੁਆਰਾ ਕੀਤੇ ਜਾਣ ਦੀ ਉਮੀਦ ਹੈ
ਇਹ ਫ਼ੈਸਲਾ ਅਦਾਲਤ ਨੇ ਇਸ ਲਈ ਸੁਣਾਇਆ ਹੈ ਕਿ, ਪ੍ਰਧਾਨ ਮੰਤਰੀ ਦੀ ਇਕ ਤਾਂ ਫ਼ੋਨ ਉਤੇ ਹੋਈ ਗਲਬਾਤ ਲੀਕ ਹੋ ਗਈ ਸੀ ਅਤੇ ਇਹ ਵੀ ਦੋਸ਼ ਲੱਗਾ ਸੀ ਕਿ ਪ੍ਰਧਾਨ ਮੰਤਰੀ ਨੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ।