ਫਗਵਾੜਾ 'ਚ ਵੱਡੀ ਮਾਤਰਾ ਵਿੱਚ ਫੜਿਆ ਗਊ ਮਾਸ
* ਮੌਕੇ ਤੇ ਪਹੁੰਚੇ ਹਿੰਦੂ ਸੰਗਠਨ ਕਿਹਾ ਦੋਸ਼ੀ ਗ੍ਰਿਫ਼ਤਾਰ ਨਾ ਹੋਏ ਤਾਂ ਫਗਵਾੜਾ ਬੰਦ ਕਰਕੇ ਧਰਨਾ ਲਾਇਆ ਜਾਵੇਗਾ
* ਵੱਡੀ ਮਾਤਰਾ ਵਿੱਚ ਗਊ ਮਾਸ, ਲਿਫਾਫੇ, ਕੰਡਾ ਬਰਾਮਦ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 2 ਜੁਲਾਈ 2025 - ਫਗਵਾੜਾ ਵਿਖੇ ਵੱਡੀ ਮਾਤਰਾ ਵਿੱਚ ਗਊ ਮਾਸ ਫੜਿਆ ਗਿਆ ਹੈ ਅਤੇ ਕੁਝ ਸੰਗਠਨਾਂ ਨੇ ਦੋਸ਼ੀਆਂ ਨੂੰ ਕਾਬੂ ਕਰਵਾਉਣ ਲਈ ਖੁਦ ਰੈਕੀ ਕਰਕੇ ਪੁਲਿਸ ਨੂੰ ਫੋਨ ਕੀਤਾ ਅਤੇ ਪੁਲਿਸ ਦੋਸ਼ੀਆਂ ਨੂੰ ਫੜਨ ਲਈ ਮੌਕੇ ਤੇ ਪਹੁੰਚੀ । ਮੁੱਢਲੀ ਜਾਣਕਾਰੀ ਅਨੁਸਾਰ ਇੱਕ ਢਾਬੇ ਤੇ ਫਰਿਜ਼ ਦੇ ਵਿੱਚ ਗਊ ਮਾਸ ਰੱਖਿਆ ਜਾਂਦਾ ਸੀ ਅਤੇ ਵੱਖ-ਵੱਖ ਢਾਬਿਆਂ ਨੂੰ ਸਪਲਾਈ ਕੀਤਾ ਜਾਂਦਾ ਸੀ। ਕਥਿਤ ਤੌਰ ਇਹ ਕਹਿਣਾ ਹੈ ਲੋਕਾਂ ਦਾ।
ਥਾਣਾ ਫਗਵਾੜਾ ਦੀ ਪੁਲਸ ਨੇ ਕੱਟਿਆ ਹੋਇਆ ਗਊ ਮਾਸ ਕਬਜ਼ੇ ਵਿੱਚ ਲੈ ਲਿਆ ਹੈ ਪਤਾ ਲੱਗਾ ਕਿ (ਉੱਤਰ ਪ੍ਰਦੇਸ਼), ਜੰਮੂ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਇਹ ਮਾਸ ਸਪਲਾਈ ਕੀਤਾ ਜਾਂਦਾ ਸੀ ।

ਜਦੋਂ ਮੋਕੇ 'ਤੇ ਜਾਕੇ ਲੋਕਾਂ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਤਸਕਰਾਂ ਵੱਲੋਂ ਗਊਆਂ ਦਾ ਕਤਲ ਕਰਕੇ ਗਊਆਂ ਦਾ ਮਾਸ ਲਿਫਾਫਿਆਂ ਵਿੱਚ ਭਰਿਆ ਹੋਇਆ ਸੀ ਇਸ ਨੂੰ ਬਾਜ਼ਾਰ ਵਿੱਚ ਵੇਚਿਆ ਜਾਣਾ ਸੀ। ਵੱਡੀ ਮਾਤਰਾ ਵਿੱਚ ਗਊ ਮਾਸ, ਲਿਫਾਫੇ, ਤੋਲਣ ਲਈ ਕੰਡਾ ਅਤੇ ਹੋਰ ਚੀਜ਼ਾਂ ਬਰਾਮਦ ਹੋਈਆਂ ਹਨ। ਇਸ ਨੂੰ ਦੇਖ ਕੇ ਹਿੰਦੂ ਸੰਗਠਨਾਂ ਵਿੱਚ ਭਾਰੀ ਰੋਸ ਫੈਲ ਗਿਆ ਤੇ ਉਹਨਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਗਊਆਂ ਦੇ ਕਾਤਲਾਂ ਨੂੰ ਜਲਦ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਫਗਵਾੜਾ ਬੰਦ ਕਰ ਧਰਨਾ ਲਗਾਉਣਗੇ
ਪੰਜਾਬ ਦੇ ਕਈ ਹੋਟਲਾਂ ’ਚ ਪਰੋਸਿਆ ਜਾ ਰਿਹੈ ਗਊ ਮਾਸ
ਸੂਤਰਾਂ ਦੇ ਅਨੁਸਾਰ ਗਊ ਮਾਸ ਦੇ ਮਾਮਲੇ ਵਿਚ ਪੁਲਸ ਨੂੰ ਇਨਪੁੱਟ ਮਿਲੇ ਹਨ ਕਿ ਪੰਜਾਬ ਦੇ ਕਈ ਹੋਟਲਾਂ ਵਿਚ ਗਊ ਮਾਸ ਪਰੋਸਿਆ ਜਾ ਰਿਹਾ ਸੀ ਅਤੇ ਹੁਣ ਪੁਲਸ ਇਨ੍ਹਾਂ ਹੋਟਲਾਂ ਬਾਰੇ ਜਾਣਕਾਰੀ ਹਾਸਲ ਕਰਨ ਵਿਚ ਜੁਟ ਗਈ ਹੈ। ਇਸ ਬਾਰੇ ਕਈ ਖ਼ੁਲਾਸੇ ਹੋਣ ਦੀ ਉਮੀਦ ਹੈ।
ਗਊ ਮਾਸ ਮਿਲਣ ਨਾਲ ਕਈ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।