← ਪਿਛੇ ਪਰਤੋ
ਭਾਰੀ ਚੱਟਾਨ ਵੱਜਣ ਨਾਲ ਐਸ ਡੀ ਐਮ ਤੇ ਛੇ ਸਾਲਾ ਪੁੱਤਰ ਦੀ ਮੌਤ ਬਾਬੂਸ਼ਾਹੀ ਨੈਟਵਰਕ ਜੰਮੂ, 2 ਅਗਸਤ, 2025: ਰਿਆਸੀ ਜ਼ਿਲ੍ਹੇ ਵਿਚ ਪਹਾੜੀ ਇਲਾਕੇ ਵਿਚ ਭਾਰੀ ਚੱਟਾਨ ਵੱਡੀ ’ਤੇ ਆ ਵੱਜਣ ਕਾਰਨ ਇਕ ਐਸ ਡੀ ਐਮ ਤੇ ਉਸਦੇ ਛੇ ਸਾਲਾ ਪੁੱਤਰ ਦੀ ਮੌਤ ਹੋ ਗਈ ਜਦੋਂ ਕਿ ਉਸਦੀ ਪਤਨੀ ਤੇ ਦੋ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਐਸ ਡੀ ਐਮ ਰਾਜਿੰਦਰ ਸਿੰਘ ਰਾਣਾ ਆਪਣਾ ਜੱਦੀ ਪਿੰਡ ਪੱਟੀਆਂ ਜਾ ਰਹੇ ਸਨ ਤਾਂ ਉਪਰੋਂ ਪਹਾੜਾਂ ਤੋਂ ਲੈਂਡ ਸਲਾਈਡ ਹੋ ਗਈ ਅਤੇ ਇਕ ਵੱਡੀ ਚੱਟਾਨ ਉਹਨਾਂ ਦੀ ਗੱਡੀ ’ਤੇ ਆ ਚੜ੍ਹਦੀ। ਐਸ ਡੀ ਐਮ ਤੇ ਉਹਨਾਂ ਦੇ 6 ਸਾਲਾ ਪੁੱਤਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਪਤਨੀ ਅਤੇ ਦੋ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ।
Total Responses : 5706